ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਬਤੌਰ ਰਾਈਟਰ ਕਰਨ ਜਾ ਰਿਹਾ ਡੈਬਿਊ

Written by  Shaminder   |  February 23rd 2022 02:53 PM  |  Updated: February 23rd 2022 02:59 PM

ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਬਤੌਰ ਰਾਈਟਰ ਕਰਨ ਜਾ ਰਿਹਾ ਡੈਬਿਊ

ਅਦਾਕਾਰ ਸ਼ਾਹਰੁਖ ਖਾਨ (Shahrukh Khan) ਦਾ ਬੇਟਾ ਆਰੀਅਨ ਖਾਨ  (Aryan Khan)ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਦਾ ਹੋਇਆ ਹੁਣ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਿਹਾ ਹੈ । ਜੀ ਹਾਂ ਉਹ ਪਿਤਾ ਵਾਂਗ ਅਦਾਕਾਰੀ ਦਾ ਸ਼ੌਂਕ ਨਹੀਂ ਰੱਖਦਾ ਬਲਕਿ ਉਹ ਪਰਦੇ ਦੇ ਪਿੱਛੇ ਰਹਿ ਕੇ ਨਾਮ ਕਮਾਉਣਾ ਚਾਹੁੰਦਾ ਹੈ । ਮੀਡੀਆ ਰਿਪੋਟਸ ਮੁਤਾਬਕ ਆਰੀਅਨ ਖਾਨ ਇੱਕ ਰਾਈਟਰ ਦੇ ਤੌਰ ‘ਤੇ ਬਾਲੀਵੁੱਡ ਅਤੇ ਮਨੋਰੰਜਨ ਦੀ ਦੁਨੀਆ ‘ਚ ਨਾਮ ਚਮਕਾਉਣਾ ਚਾਹੁੰਦਾ ਹੈ ।ਪਿੰਕਵਿਲਾ ਦੀਆਂ ਰਿਪੋਰਟਾਂ ਦੇ ਅਨੁਸਾਰ, ਆਰੀਅਨ ਪਹਿਲਾਂ ਹੀ ਐਮਾਜ਼ਾਨ ਪ੍ਰਾਈਮ ਲਈ ਇੱਕ ਵੈੱਬ ਸੀਰੀਜ਼ ਅਤੇ ਇੱਕ ਫੀਚਰ ਫਿਲਮ ਲਿਖ ਚੁੱਕਾ ਹੈ ਜੋ ਰੈੱਡ ਚਿਲੀਜ਼ ਐਂਟਰਟੇਨਮੈਂਟ ਦੁਆਰਾ ਨਿਰਮਿਤ ਹੋਵੇਗਾ।

Aryan Khan.jpg,,,. image From instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੂੰ ਫੈਨਸ ਨੇ ਆਖੀ ਅਜਿਹੀ ਗੱਲ, ਅਦਾਕਾਰਾ ਨੇ ਦਿੱਤਾ ਮੂੰਹ ਤੋੜਵਾ ਜਵਾਬ

ਜੇਕਰ ਸਭ ਕੁਝ ਠੀਕ ਹੋ ਜਾਂਦਾ ਹੈ, ਤਾਂ ਇੱਕ ਪਟਕਥਾ ਲੇਖਕ ਵਜੋਂ ਆਰੀਅਨ ਦੀ ਸ਼ੁਰੂਆਤ ਇਸ ਸਾਲ ਸਟ੍ਰੀਮਿੰਗ ਦਿੱਗਜ ਤੋਂ ਅੱਗੇ ਵਧੇਗੀ।ਇਸ ਤੋਂ ਇਲਾਵਾ ਆਰੀਅਨ ਖਾਨ ਬਿਲਾਲ ਸਿੱਦੀਕੀ ਦੇ ਨਾਲ ਵੀ ਸਹਿ ਲੇਖਕ ਦੇ ਤੌਰ ‘ਤੇ ਕੰਮ ਕਰ ਰਿਹਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਆਰੀਅਨ ਖਾਨ ਇਸ ਮੰਜ਼ਿਲ ਵੱਲ ਕਿੰਨਾ ਕੁ ਕਾਮਯਾਬ ਹੁੰਦਾ ਹੈ ।

Aryan Khan image From instagram

ਦੱਸ ਦਈਏ ਕਿ ਇਸ ਤੋਂ ਪਹਿਲਾਂ ਆਰੀਅਨ ਖਾਨ ਡਰੱਗਜ਼ ਮਾਮਲੇ ਨੂੰ ਲੈ ਕੇ ਕਾਫੀ ਚਰਚਾ ‘ਚ ਰਿਹਾ ਹੈ । ਉਸ ਨੂੰ ਲੈ ਕੇ ਸ਼ਾਹਰੁਖ ਖਾਨ ਵੀ ਕਾਫੀ ਪ੍ਰੇਸ਼ਾਨੀ ਚੋਂ ਲੰਘ ਰਹੇ ਸਨ । ਪਰ ਹੌਲੀ ਹੌਲੀ ਹਾਲਾਤ ਠੀਕ ਹੋ ਰਹੇ ਹਨ ਅਤੇ ਆਰੀਅਨ ਖਾਨ ਮੁੜ ਤੋਂ ਆਪਣੀ ਜ਼ਿੰਦਗੀ ਵੱਲ ਅੱਗੇ ਵੱਧ ਰਿਹਾ ਹੈ ਅਤੇ ਆਪਣੇ ਪਿਤਾ ਦੇ ਸੁਫਨਿਆਂ ਨੂੰ ਪੂਰਾ ਕਰਨ ‘ਚ ਲੱਗਿਆ ਹੋਇਆ ਹੈ । ਇਸ ਤੋਂ ਪਹਿਲਾਂ ਕਈ ਦਿਨ ਤੱਕ ਜੇਲ੍ਹ ‘ਚ ਰਹਿਣ ਕਾਰਨ ਸ਼ਾਹਰੁਖ ਖਾਨ ਨੇ ਆਪਣੇ ਬੇਟੇ ਦੀ ਕਾਊਂਸਲਿੰਗ ਵੀ ਕਰਵਾਈ ਸੀ ਅਤੇ ਮੀਡੀਆ ਤੋਂ ਆਰੀਅਨ ਖਾਨ ਨੂੰ ਦੂਰ ਰੱਖਿਆ ਗਿਆ ਸੀ ।

 

View this post on Instagram

 

A post shared by Aryan Khan (@___aryan___)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network