ਬ੍ਰੇਕਅਪ ਤੋਂ ਬਾਅਦ ਮੁੜ ਇੱਕਠੇ ਨਜ਼ਰ ਆਉਣਗੇ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ, ਪੋਸਟ ਸ਼ੇਅਰ ਕਰ ਅਦਾਕਾਰਾ ਨੇ ਦੱਸਿਆ

written by Pushp Raj | August 03, 2022

Shamita Shetty and Raqesh Bapat: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਬੁਆਏਫ੍ਰੈਂਡ ਅਤੇ ਅਭਿਨੇਤਾ ਰਾਕੇਸ਼ ਬਾਪਟ ਨਾਲ ਬ੍ਰੇਕਅੱਪ ਦਾ ਐਲਾਨ ਕੀਤਾ ਹੈ। ਹੁਣ ਇਸ ਜੋੜੇ ਦੇ ਫੈਨਜ਼ ਲਈ ਇੱਕ ਖੁਸ਼ਖਬਰੀ ਹੈ। ਦਰਅਸਲ, ਇਹ ਵੱਖ ਹੋਇਆ ਜੋੜਾ ਇੱਕ ਵਾਰ ਫਿਰ ਨੇੜੇ ਆ ਰਿਹਾ ਹੈ। ਇਸ ਦੀ ਜਾਣਕਾਰੀ ਖੁਦ ਸ਼ਮਿਤਾ ਸ਼ੈੱਟੀ ਨੇ ਦਿੱਤੀ ਹੈ।

Image Source: Instagram

ਬਿੱਗ ਬੌਸ ਫੇਮ ਅਤੇ ਬਾਲੀਵੁੱਡ ਦੀ ਮਸ਼ਹੂਰ ਜੋੜੀ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ ਦੇ ਰਿਲੇਸ਼ਨਸ਼ਿਪ ਵਿੱਚ ਦਰਾਰ ਆ ਗਈ ਹੈ। ਹਾਲ ਹੀ ਵਿੱਚ ਦੋਹਾਂ ਨੇ ਆਪੋ-ਆਪਣੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਪੋਸਟ ਪਾ ਕੇ ਇੱਕ ਦੂਜੇ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਬ੍ਰੇਅਕਪ ਤੋਂ ਬਾਅਦ ਇਹ ਜੋੜੀ ਮੁੜ ਇੱਕ ਵਾਰ ਇੱਕਠੇ ਨਜ਼ਰ ਆਵੇਗੀ। ਇਸ ਦੀ ਜਾਣਕਾਰੀ ਖ਼ੁਦ ਸ਼ਮਿਤਾ ਸ਼ੈੱਟੀ ਨੇ ਸ਼ੇਅਰ ਕੀਤੀ ਹੈ।

ਸ਼ਮਿਤਾ ਸ਼ੈੱਟੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਵਿੱਚ ਉਸ ਨੇ ਰਾਕੇਸ਼ ਬਪਾਟ ਨਾਲ ਆਪਣੀ ਇੱਕ ਰੋਮੈਂਟਿਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਮਿਤਾ ਨੇ ਲਿਖਿਆ, 'We are coming to capture your hearts with love! 💕#TereVichRabDisda releasing on 5th August. Stay tuned."

Image Source: Instagram

ਦਰਅਸਲ ਬ੍ਰੇਅਕਪ ਤੋਂ ਬਾਅਦ ਇਹ ਜੋੜੀ ਮੁੜ ਇੱਕ ਮਿਊਜ਼ਿਕ ਵੀਡੀਓ 'ਤੇਰੇ ਵਿੱਚ ਰੱਬ ਦਿਸਦਾ' 'ਚ ਨਜ਼ਰ ਆਵੇਗੀ। ਸ਼ਮਿਤਾ ਸ਼ੈੱਟੀ ਨੇ ਗੀਤ ਦਾ ਪ੍ਰੋਮੋ ਸਾਂਝਾ ਕਰਦੇ ਹੋਏ , ਫੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 'ਅਸੀਂ ਤੁਹਾਡੇ ਦਿਲਾਂ ਨੂੰ ਪਿਆਰ ਨਾਲ ਜਿੱਤਣ ਲਈ ਆ ਰਹੇ ਹਾਂ, ਇਹ ਗੀਤ 5 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ।'

ਦੋਹਾਂ ਦੇ ਬ੍ਰੇਕਅੱਪ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਨਜ਼ ਇਸ ਦਾ ਕਾਰਨ ਪੁੱਛ ਰਹੇ ਹਨ। ਇਸ ਦੇ ਨਾਲ ਹੀ ਦੋਹਾਂ ਨੇ ਆਪਣੇ ਨੋਟ 'ਚ ਅਸਿੱਧੇ ਤੌਰ 'ਤੇ ਰਿਸ਼ਤੇ ਵਿਚਾਲੇ ਦਿੱਕਤਾਂ ਆਉਣ ਦੀ ਗੱਲ ਦਾ ਖੁਲਾਸਾ ਕੀਤਾ ਸੀ।

ਦੱਸ ਦੇਈਏ ਕਿ ਪਹਿਲਾਂ ਇਹ ਗੀਤ 2 ਅਗਸਤ ਨੂੰ ਰਿਲੀਜ਼ ਹੋਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਗੀਤ ਨੂੰ ਸਾਚੇਤ-ਪਰੰਪਰਾ ਨੇ ਕੰਪੋਜ਼ ਅਤੇ ਗਾਇਆ ਹੈ। ਗੀਤ ਦੇ ਬੋਲ ਮਸ਼ਹੂਰ ਗੀਤਕਾਰ ਮਨੋਜ ਮੁਨਤਾਸ਼ਿਰ ਨੇ ਲਿਖੇ ਹਨ।

Image Source: Instagram

ਹੋਰ ਪੜ੍ਹੋ: ਮੁੜ ਇੱਕਠੇ ਨਜ਼ਰ ਆਵੇਗੀ ਅਜੇ ਦੇਵਗਨ ਤੇ ਰੋਹਿਤ ਸ਼ੈੱਟੀ ਦੀ ਜੋੜੀ, ਜਲਦ ਸ਼ੁਰੂ ਹੋਵੇਗੀ ਫਿਲਮ 'ਸਿੰਘਮ 3' ਦੀ ਸ਼ੂਟਿੰਗ

ਹੁਣ ਦੇਖਣਾ ਇਹ ਹੈ ਕਿ ਕੀ ਇਸ ਜੋੜੇ ਨੇ ਵੀਡੀਓ ਗੀਤ ਦੀ ਪ੍ਰਸਿੱਧੀ ਲਈ ਅਜਿਹਾ ਕੀਤਾ ਹੈ ਜਾਂ ਦੋਵੇਂ  ਸੱਚਮੁੱਚ ਵੱਖ ਹੋ ਗਏ ਹਨ। ਦੋਵਾਂ ਦਾ ਰਿਸ਼ਤਾ ਇੱਕ ਸਾਲ ਵੀ ਨਹੀਂ ਚੱਲਿਆ। ਰਾਕੇਸ਼ ਅਤੇ ਸ਼ਮਿਤਾ ਦੀ ਮੁਲਾਕਾਤ ਬਿੱਗ ਬੌਸ ਓਟੀਟੀ ਦੇ ਘਰ ਵਿੱਚ ਹੋਈ ਸੀ। ਇਸ ਤੋਂ ਬਾਅਦ ਇਹ ਜੋੜੀ ਬਿੱਗ ਬੌਸ 15 ਵਿੱਚ ਵੀ ਨਜ਼ਰ ਆਈ ਸੀ।

You may also like