ਸ਼ੇਨ ਵਾਰਨ ਦੀ ਜ਼ਿੰਦਗੀ ਦੇ ਅਜਿਹੇ ਸਨ ਆਖ਼ਰੀ 20 ਮਿੰਟ, ਦੋਸਤਾਂ ਨੇ ਜਾਨ ਬਚਾਉਣ ਦੀ ਕੀਤੀ ਹਰ ਸੰਭਵ ਕੋਸ਼ਿਸ਼

Written by  Pushp Raj   |  March 05th 2022 02:11 PM  |  Updated: March 05th 2022 02:28 PM

ਸ਼ੇਨ ਵਾਰਨ ਦੀ ਜ਼ਿੰਦਗੀ ਦੇ ਅਜਿਹੇ ਸਨ ਆਖ਼ਰੀ 20 ਮਿੰਟ, ਦੋਸਤਾਂ ਨੇ ਜਾਨ ਬਚਾਉਣ ਦੀ ਕੀਤੀ ਹਰ ਸੰਭਵ ਕੋਸ਼ਿਸ਼

ਦੁਨੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ (Shane Warne) ਨੇ 52 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਆਸਟ੍ਰੇਲੀਆ ਦੇ ਦਿੱਗਜ ਕ੍ਰਿਕਟਰ ਦੀ ਥਾਈਲੈਂਡ 'ਚ ਸ਼ੱਕੀ ਹਾਲਤ 'ਚ ਲਾਸ਼ ਮਿਲੀ ਹੈ। ਹੁਣ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਸ਼ੇਨ ਵਾਰਨ ਦੀ ਮੌਤ ਦੇ ਸਮੇਂ ਉਨ੍ਹਾਂ ਦੇ ਤਿੰਨ ਦੋਸਤ ਵੀ ਨਾਲ ਸਨ।

ਇੱਕ ਮੀਡੀਆ ਰਿਪੋਰਟ ਮੁਤਾਬਕ, ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੇਨ ਵਾਰਨ ਦੀ ਮੌਤੇ ਦੇ ਸਮੇਂ ਉਨ੍ਹਾਂ ਦੇ ਤਿੰਨ ਦੋਸਤ ਉਨ੍ਹਾਂ ਨਾਲ ਸਨ। ਉਨ੍ਹਾਂ ਦੇ ਦੋਸਤਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਸ਼ੇਨ ਵਾਰਨ ਦੀ ਜਾਨ ਨਹੀਂ ਬਚਾਈ ਜਾ ਸਕੀ। ਵਾਰਨ ਦੇ ਦੋਸਤ ਉਸ ਦੀ ਜਾਨ ਬਚਾਉਣ ਲਈ 20 ਮਿੰਟ ਤੱਕ ਸੰਘਰਸ਼ ਕਰਦੇ ਰਹੇ। ਇਤਿਹਾਸ ਦੇ ਮਹਾਨ ਸਪਿਨਰ ਮੰਨੇ ਜਾਣ ਵਾਲੇ ਸ਼ੇਨ ਵਾਰਨ ਸ਼ੁੱਕਰਵਾਰ ਨੂੰ ਥਾਈਲੈਂਡ ਦੇ ਕੋਹ ਸਾਮੂਈ ਦੇ ਇੱਕ ਵਿਲਾ ਵਿੱਚ ਬੇਹੋਸ਼ ਮਿਲੇ ਸਨ।

Shane Warne

ਸ਼ੇਰ ਵਾਰਨ ਦੇ ਦੋਸਤਾਂ ਦੇ ਬਿਆਨ ਮੁਤਾਬਕ ਜਦੋਂ ਉਹ ਸ਼ੇਨ ਵਾਰਨ ਨੂੰ ਖਾਣੇ ਲਈ ਜਗਾਉਣ ਗਏ ਤਾਂ ਉਹ ਨਹੀਂ ਉੱਠੇ। ਉਸ ਤੋਂ ਬਾਅਦ ਵਾਰਨ ਦੇ ਦੋਸਤਾਂ ਨੇ ਉਨ੍ਹਾਂ ਨੂੰ 20 ਮਿੰਟ ਤੱਕ ਸੀਆਰਪੀ ਦਿੱਤੀ ਤੇ ਵਾਰਨ ਨੂੰ ਵਾਰ-ਵਾਰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਅਫਸੋਸ ਉਹ ਇਸ 'ਚ ਕਾਮਯਾਬ ਨਹੀਂ ਹੋ ਸਕੇ। ਅੰਤ ਵਿੱਚ ਉਨ੍ਹਾਂ ਨੇ ਫੋਨ ਕਰਕੇ ਐਂਮਬੂਲੈਂਸ ਬੁਲਾਈ। ਸ਼ੇਨ ਵਾਰਨ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

shane warne ,

ਹੋਰ ਪੜ੍ਹੋ : ਸ਼ੇਨ ਵਾਰਨ ਦੇ ਦੇਹਾਂਤ ਨਾਲ ਮਨੋਰੰਜਨ ਜਗਤ 'ਚ ਸੋਗ, ਕਈ ਬਾਲੀਵੁੱਡ ਸੈਲੇਬਸ ਨੇ ਦਿੱਤੀ ਸ਼ਰਧਾਂਜਲੀ

ਮਹਾਨ ਸਪਿਨਰ, ਸ਼ੇਨ ਵਾਰਨ ਨੇ 1992 ਅਤੇ 2007 ਦੇ ਵਿਚਕਾਰ ਆਪਣੇ 15 ਸਾਲਾਂ ਦੇ ਕਰੀਅਰ ਵਿੱਚ 708 ਟੈਸਟ ਵਿਕਟਾਂ ਲਈਆਂ। ਵਾਰਨ ਨੇ 1992 ਵਿੱਚ ਸਿਡਨੀ ਵਿੱਚ ਭਾਰਤ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਅਤੇ ਫਿਰ ਅਗਲੇ ਸਾਲ ਮਾਰਚ ਵਿੱਚ ਵੈਲਿੰਗਟਨ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ। ਵਾਰਨ, ਜਿਸ ਨੂੰ ਵਿਜ਼ਡਨ ਦੀ ਸੈਂਚਰੀ ਵਾਲੇ ਪੰਜ ਕ੍ਰਿਕਟਰਾਂ ਵਿੱਚੋਂ ਇੱਕ ਵਜੋਂ ਚੁਣੇ ਗਏ ਸੀ। ਵਾਰਨ ਨੇ 293 ਵਿਕਟਾਂ ਨਾਲ ਆਪਣੇ ਵਨਡੇ ਕਅਰ ਦਾ ਅੰਤ ਕੀਤਾ। ਉਨ੍ਹਾਂ ਨੇ 1999 ਵਿੱਚ ਆਸਟ੍ਰੇਲੀਆ ਦੇ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

 

View this post on Instagram

 

A post shared by Shane Warne (@shanewarne23)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network