ਸ਼ੇਨ ਵਾਰਨ ਨੇ ਮੌਤ ਤੋਂ ਪਹਿਲਾਂ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਟਵੀਟ, ਟਵੀਟ ਤੋਂ ਬਾਅਦ ਹੀ ਹੋ ਗਈ ਮੌਤ
ਆਸਟਰੇਲੀਆ ਦੇ ਕ੍ਰਿਕੇਟਰ ਸ਼ੇਨ ਵਾਰਨ (Shane Warne) ਦਾ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨ ਦਿਹਾਂਤ (Death) ਹੋ ਗਿਆ ਸੀ ।ਸ਼ੇਨ ਵਾਰਨ ਦੀ ਮਹਿਜ਼ 52 ਸਾਲ ਦੀ ਉਮਰ ‘ਚ ਮੌਤ ਹੋ ਗਈ । ਜਿਉਂ ਹੀ ਕ੍ਰਿਕੇਟਰ ਦੀ ਮੌਤ ਦੀ ਖ਼ਬਰ ਆਈ ਕਿਸੇ ਨੂੰ ਵੀ ਇੱਕ ਵਾਰ ਤਾਂ ਯਕੀਨ ਹੀ ਨਹੀਂ ਹੋਇਆ ਕਿ ਸ਼ੇਨ ਵਾਰਨ ਇਸ ਦੁਨੀਆ ‘ਤੇ ਨਹੀਂ ਰਹੇ । ਦੱਸਿਆ ਜਾ ਰਿਹਾ ਹੈ ਕਿ ਸ਼ੇਨ ਵਾਰਨ ਨੇ ਆਪਣੀ ਮੌਤ ਤੋਂ ਮਹਿਜ਼ ਕੁਝ ਸਮਾਂ ਪਹਿਲਾਂ ਹੀ ਇੱਕ ਸ਼ਖਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ ।
image From twitter
ਹੋਰ ਪੜ੍ਹੋ : ਨੇਹਾ ਧੂਪੀਆ ਨੇ ਪਹਿਲੀ ਵਾਰ ਦਿਖਾਇਆ ਬੇਟੇ ਦਾ ਚਿਹਰਾ, ਪਾਰਕ ‘ਚ ਬੇਟੇ ਨੂੰ ਖਿਡਾਉਂਦੀ ਆਈ ਨਜ਼ਰ
ਦਰਅਸਲ ਦਿਹਾਂਤ ਤੋਂ ਕੁਝ ਘੰਟੇ ਪਹਿਲਾਂ ਹੀ ਰਾਡ ਮਾਰਸ਼ ਦੀ ਮੌਤ ਬਾਰੇ ਟਵੀਟ ਕੀਤਾ ਸੀ 'ਤੇ ਥੋੜੇ ਚਿਰ ਵਿੱਚ ਹੀ ਉਨ੍ਹਾਂ ਆਪ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਮਾਰਸ਼ ਨੂੰ ਆਸਟਰੇਲੀਆ ਦੇ ਸਭ ਤੋਂ ਮਹਾਨ ਵਿਕਟਕੀਪਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਸ਼ੇਨ ਵਾਰਨ ਨੇ ਟਵਿੱਟਰ 'ਤੇ ਲਿਖਿਆ "ਰੋਡ ਮਾਰਸ਼ ਦੇ ਚਲੇ ਜਾਣ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ।
ਉਹ ਸਾਡੀ ਮਹਾਨ ਖੇਡ ਦਾ ਇੱਕ ਮਹਾਨ ਖਿਡਾਰੀ ਸੀ ਅਤੇ ਬਹੁਤ ਸਾਰੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਲਈ ਇੱਕ ਪ੍ਰੇਰਣਾ ਸੀ’। ਸ਼ੇਨ ਵਾਰਨ ਦੀ ਜ਼ਿੰਦਗੀ ਵੀ ਕਾਫੀ ਵਿਵਾਦਾਂ ਦੇ ਨਾਲ ਭਰੀ ਰਹੀ ਹੈ । ਜਿੰਨੇ ਕਿੱਸੇ ਖੇਡ ਦੇ ਮੈਦਾਨ ਨਾਲ ਜੁੜੇ ਹਨ । ਉਸ ਤੋਂ ਵੀ ਜ਼ਿਆਦਾ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹੇ ਹਨ । ਬ੍ਰਿਟਿਸ਼ ਆਸਟ੍ਰੇਲੀਅਨ ਪੱਤਰਕਾਰ ਪਾਲ ਬੈਰੀ ਨੇ ਤਾਂ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕਿੱਸਿਆਂ ‘ਤੇ ਇਕ ਪੂਰੀ ਕਿਤਾਬ ਤੱਕ ਲਿਖ ਦਿੱਤੀ ਹੈ ।
View this post on Instagram