ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨਾਲ ਦੋਸਤੀ ਦਾ ਐਂਡ ਕਰਦੇ ਹੋਏ, ਆਪਣੇ ਵਿਰੋਧੀਆਂ ਨੂੰ ਪਾਇਆ ਪੜ੍ਹਨੇ

written by Rupinder Kaler | November 02, 2021

ਪਰਮੀਸ਼ ਵਰਮਾ (Parmish Verma/ Sharry Maan ) ਤੇ ਉਹਨਾਂ ਦੇ ਦੋਸਤ ਸ਼ੈਰੀ ਮਾਨ ਵਿਚਾਲੇ ਸ਼ੁਰੂ ਹੋਇਆ ਵਿਵਾਦ (Wedding Controversy) ਰੁਕਣ ਦਾ ਨਾਂਅ ਨਹੀਂ ਲੈ ਰਿਹਾ । ਦੋਵੇਂ ਗਾਇਕ ਸੋਸ਼ਲ ਮੀਡੀਆ ਤੇ ਇੱਕ ਦੂਜੇ ‘ਤੇ ਭੜਾਸ ਕੱਢ ਰਹੇ ਹਨ । ਹਾਲ ਹੀ ਵਿੱਚ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸਾਂਝੀ ਕਰਕੇ ਪਰਮੀਸ਼ ਵਰਮਾ ਨਾਲ ਯਾਰੀ ਨੂੰ ਖਤਮ ਕੀਤਾ ਹੈ । ਸ਼ੈਰੀ ਨੇ ਆਪਣੀ ਸਟੋਰੀ ਵਿੱਚ ਲਿਖਿਆ ਹੈ ‘ਹਾਂ ਜੀ ਮਿੱਤਰੋ ਲਾਈਫ ਦਾ ਬਹੁਤ ਵੱਡਾ ਚੈਪਟਰ ਐਂਡ ਹੋ ਗਿਆ ….ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਐਂਡ ਨਹੀਂ ..ਇਹ ਤਾਂ ਹਾਲੇ ਸ਼ੁਰੂ ਹੋਇਆ ..ਸਾਰੀ ਉਮਰ ਯਾਰੀ ਯਾਰੀ ਕਹਿਣ ਵਾਲਿਆਂ ਨਾਲ ਵੀ ਕਦੇ ਇਸ ਤਰ੍ਹਾਂ ਹੋ ਜਾਂਦੀ ਹੈ ਪਰ ਜ਼ਿੰਦਗੀ ਚਲਦੀ ਰਹਿੰਦੀ ਹੈ ਮਿੱਤਰੋ …ਇਸ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਓ ਜਿਵੇਂ ਤੁਸੀ ਕਿਸੇ ਦਾ ਕੁਝ ਨਹੀਂ ਦੇਣਾ …ਬਿਲਕੁਲ ਟੈਂਸ਼ਨ ਫਰੀ …ਨਾ ਕਿਸੇ ਦਾ ਕਰਜ਼ ਰੱਖਿਓ ਸਿਰ ਤੇ …ਕਿਉਂਕਿ ਉਹ ਬੰਦਾ ਹੀ ਕਿ ਜਿਹੜਾ ਦੁਨੀਆ ਦਾ ਕਰਜ਼ਦਾਰ ਹੋਵੇ …ਜ਼ਿੰਦਗੀ ਤਾਂ ਆਪਣੀ ਆ ਨਾ ਅਸੀਂ ਇਹ ਮੰਗੀ ਸੀ ।

Pic Courtesy: Instagram

ਹੋਰ ਪੜ੍ਹੋ :

ਧੰਨਤੇਰਸ ਵਾਲੇ ਦਿਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਭੁੱਲ ਕੇ ਵੀ ਨਾ ਕਰੋ ਅਜਿਹਾ ਕੰਮ

Pic Courtesy: Instagram

ਤੇ ਨਾ ਹੀ ਇਹ ਕਿਸੇ ਤੇ ਡਿਪੈਂਡ ਆ ਜੱਟੋ …ਬਾਕੀ ਗੱਲ ਤਾਂ ਦੋ ਯਾਰਾਂ ਵਿਚਾਲੇ ਸੀ ਪਰ ਕੁਝ ਧੱਕੇ ਨਾਲ ਬਣੇ ਸੈਲੀਬ੍ਰਿਟੀ ਜਿਹੜੇ ਧੱਕੇ ਨਾਲ ਰਿਪਲਾਈ ਕਰਦੇ ਆ …ਸਾਲਿਓ ਪਹਿਲਾਂ ਆਪਦਾ ਘਰ ਸਾਂਭੋ …ਇਹ ਓਹਦੀ ਤੇ ਮੇਰੀ ਗੱਲ ਹੈ …ਨਾ ਤੇਰਾ ਰਿਪਲਾਈ ਕਿਸੇ ਨੇ ਪੁੱਛਿਆ ਤੇ ਨਾ ਤੈਨੂੰ ਕਿਸੇ ਨੇ ਪੁੱਛਿਆ …ਸਾਲੇ ਧੱਕੇ ਨਾਲ ਹੀ ਫਸਣ ਨੂੰ ਫਿਰਦੇ ਆ …ਵੀਡੀਓ ਗੇਮ ਖੇਡੋ ਬੇਟਾ ’ ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਮੀਸ਼ ਵਰਮਾ (Parmish Verma/ Sharry Maan ) ਦੇ ਵਿਆਹ ਵਿੱਚ ਸ਼ੈਰੀ ਮਾਨ ਵੀ ਪਹੁੰਚੇ ਸਨ, ਪਰ ਸ਼ੈਰੀ ਇਸ ਵਿਆਹ ਵਿੱਚੋਂ ਨਰਾਜ਼ ਹੋ ਕੇ ਇਸ ਲਈ ਵਾਪਸ ਆ ਗਏ ਸਨ, ਕਿਉਂਕਿ ਪਰਮੀਸ਼ ਵਰਮਾ ਨੇ ਵਿਆਹ ਵਿੱਚ ਸ਼ੈਰੀ ਦੀ ਆਉਭਗਤ ਨਹੀਂ ਸੀ ਕੀਤੀ । ਸ਼ੈਰੀ ਦੀ ਨਰਾਜ਼ਗੀ ਦਾ ਇੱਕ ਹੋਰ ਕਾਰਨ, ਇਹ ਸੀ ਕਿ ਉਹਨਾਂ ਦਾ ਮੋਬਾਈਲ ਫੋਨ ਸਕਿਓਰਿਟੀ ਗਾਰਡ ਨੇ ਬਾਹਰ ਹੀ ਰੱਖਵਾ ਲਿਆ ਸੀ । ਇਸ ਸਭ ਤੋਂ ਸ਼ੈਰੀ ਪਰਮੀਸ਼ ਤੋਂ ਏਨੇਂ ਨਰਾਜ਼ ਹੋਏ ਕਿ ਉਹਨਾਂ ਨੇ ਲਾਈਵ ਹੋ ਕੇ ਪਰਮੀਸ਼ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਸਨ ।

 

You may also like