ਸ਼ੈਰੀ ਮਾਨ ਨੇ ਗਾਇਕੀ ਦੇ ਨਾਲ ਨਾਲ ਕ੍ਰਿਕਟ ਵਿਚ ਵੀ ਪਾਈਆਂ ਧੂਮਾਂ, ਵੇਖੋ ਵੀਡੀਓ

Written by  Gourav Kochhar   |  May 11th 2018 08:25 AM  |  Updated: May 11th 2018 08:25 AM

ਸ਼ੈਰੀ ਮਾਨ ਨੇ ਗਾਇਕੀ ਦੇ ਨਾਲ ਨਾਲ ਕ੍ਰਿਕਟ ਵਿਚ ਵੀ ਪਾਈਆਂ ਧੂਮਾਂ, ਵੇਖੋ ਵੀਡੀਓ

ਕ੍ਰਿਕਟ ਦਾ ਬੁਖਾਰ ਅੱਜ ਕਲ ਸਾਰੇ ਦੇਸ਼ ਵਿਚ ਵੇਖਣ ਨੂੰ ਮਿਲ ਰਿਹਾ ਹੈ | ਜਦੋਂ ਦਾ ਆਈਪੀਐਲ ਸ਼ੁਰੂ ਹੋਇਆ ਹੈ ਹਰ ਕੋਈ ਰਾਤ ਨੂੰ ਆਪਣੇ ਟੀਵੀ ਅੱਗੇ ਬੈਠ ਜਾਂਦਾ ਹੈ ਅਤੇ ਆਪਣੇ ਪਰਿਵਾਰ ਨਾਲ ਮੈਚ ਦਾ ਆਨੰਦ ਲੈਂਦਾ ਹੈ | ਪਰ ਕ੍ਰਿਕਟ ਦਾ ਖੁਮਾਰ ਸਿਰਫ਼ ਆਮ ਜਨਤਾ ਵਿਚ ਹੀ ਨਹੀਂ ਸਗੋਂ ਪੰਜਾਬੀ ਸਿਤਾਰਿਆਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ | ਯੂ-ਟਿਊਬ ਤੋਂ ਮਸ਼ਹੂਰ ਹੋਏ ਯਾਰ ਅਣਮੁੱਲੇ ਸ਼ੈਰੀ ਮਾਨ ਨੇ ਹਾਲ ਹੀ ਵਿਚ ਇੱਕ ਵੀਡੀਓ ਸੱਭ ਨਾਲ ਸਾਂਝਾ ਕਿੱਤੀ ਹੈ ਜਿਸ ਵਿਚ ਉਹ ਕ੍ਰਿਕਟ ਖੇਡ Cricket Match ਦੇ ਨਜ਼ਰ ਆ ਰਹੇ ਹਨ |

sharry maan

ਕ੍ਰਿਕਟ ਦੀ ਜੇ ਗੱਲ ਚਲੀ ਹੈ ਤਾਂ ਹਰ ਇੱਕ ਨੂੰ ਪਤਾ ਹੈ ਕਿ ਇਸਨੂੰ ਖੇਡਣ ਲਾਇ ਘਟੋ-ਘੱਟ ਦੋ ਖਿਡਾਰੀਆਂ/ਟੀਮਾਂ ਦੀ ਜਰੂਰਤ ਪੈਂਦੀ ਹੈ | ਇਹ ਮੈਚ ਖੇਡਿਆ ਜਾ ਰਿਹਾ ਹੈ ਟੀਮ ਰੇਵਨ ਢਿੱਲੋਂ ਅਤੇ ਚਿੜਾ ਦੇ ਵਿਚਕਾਰ ਜਿਸ ਵਿਚ ਚਿੜਾ ਨੇ ਚੈਂਲੇਂਜ ਕਿੱਤਾ ਹੈ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ | ਤੇ ਤੁਹਾਨੂੰ ਦਸ ਦੇਈਏ ਕਿ ਇਹ ਮੈਚ ਕਿਸੀ ਮੈਦਾਨ ਵਿਚ ਨਹੀਂ ਸਗੋਂ ਹੋ ਰਿਹਾ ਹੈ ਟੀਵੀ ਸਕਰੀਨ ਦੇ ਉੱਤੇ | ਅਸਲ ਵਿਚ ਇਹ ਮੈਚ Cricket Match ਵੀਡੀਓ ਗੇਮ ਉੱਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਚਿੜਾ ਨੂੰ ਬੁਰੀ ਤਰਾਂ ਨਾਲ ਹਰ ਦਾ ਸਾਹਮਣਾ ਕਰਨਾ ਪਿਆ |

https://www.youtube.com/watch?v=G6sy-7-UKXc&feature=youtu.be

ਸ਼ੈਰੀ ਮਾਨ ਨੇ ਬਣਾਇਆ ਆਪਣਾ ਖੁੱਦ ਦਾ ਚੈੱਨਲ, ਰਿਲੀਜ਼ ਕਿੱਤਾ ਪਹਿਲਾ ਗੀਤ "ਮੋਟਰ"

ਸ਼ੈਰੀ ਮਾਨ ਦੀ ਗਾਇਕੀ ਦਾ ਤਾਂ ਹਰ ਕੋਈ ਦੀਵਾਨਾ ਹੈ, ਕਿਉਂਕਿ ਉਨ੍ਹਾਂ ਦੀ ਗਾਇਕੀ ਦਾ ਅੰਦਾਜ਼ ਸਾਰਿਆਂ ਨਾਲੋਂ ਵੱਖਰਾ ਹੀ ਹੈ ਤੇ ਇਹ ਬਾਈ ਆਪਣਾ ਲਿਖਦਾ ਵੀ ਤਾਂ ਸਿਰਾ ਹੀ ਹੈ | ਹਾਲ ਹੀ ਵਿਚ ਸ਼ੈਰੀ ਮਾਨ ਨੇ ਆਪਣਾ ਯੂ-ਟਿਊਬ ਚੈੱਨਲ ਬਣਾਇਆ ਹੈ ਅਤੇ ਉੱਥੇ ਆਪਣੇ ਫੈਨਸ ਨਾਲ ਸਾਂਝਾ ਕਿੱਤਾ ਹੈ ਇਕ ਹੋਰ ਗੀਤ |

sharry

ਜੀ ਹਾਂ ਅੱਜ ਹੀ ਸ਼ੈਰੀ ਮਾਨ Sharry Mann ਨੇ ਆਪਣੇ ਯੂ-ਟਿਊਬ ਚੈੱਨਲ ਤੇ ਲਾਈਵ ਹੋ ਕੇ ਦਸਿਆ ਕਿ ਉਹ ਬੜੇ ਚਿਰ ਤੋਂ ਸੋਚ ਰਹੇ ਸਨ ਕਿ ਇੱਕ ਯੂ-ਟਿਊਬ ਚੈੱਨਲ ਬਣਾਉਣ ਜਿਸ ਵਿਚ ਉਹ ਆਪਣੇ ਲਿਖੇ ਹੋਏ ਗੀਤ ਆਪਣੇ ਫੈਨਸ ਨਾਲ ਸਾਂਝਾ ਕਰਿਆ ਕਰਨਗੇ | ਇਹਨਾਂ ਵਿਚ ਉਹ ਗੀਤ ਵੀ ਹੋਣਗੇ ਜੋ ਅਜੇ ਤੱਕ ਉਨ੍ਹਾਂ ਦੀ ਕਲਮ ਵਿਚੋਂ ਨਿਕਲੇ ਹੀ ਹਨ ਪਰ ਕਦੇ ਲੋਕਾਂ ਸਾਹਮਣੇ ਨਹੀਂ ਆਏ | ਤੇ ਉਨ੍ਹਾਂ ਦੇ ਵਿਚੋਂ ਹੀ ਪਹਿਲਾ ਗੀਤ ਉਨ੍ਹਾਂ ਨੇ ਆਪਣੇ ਚੈੱਨਲ ਤੇ ਅੱਪਲੋਡ ਕਿੱਤਾ ਹੈ ਜਿਸਦਾ ਨਾਮ ਹੈ "ਮੋਟਰ" |

sharry mann motor song


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network