ਸ਼ੈਰੀ ਮਾਨ ਨੂੰ ਪਹਿਲਾ ਗਾਣਾ ਰਿਲੀਜ਼ ਕਰਨ ਲਈ ਵੇਲਣੇ ਪਏ ਕਈ ਪਾਪੜ, ਜਾਣੋਂ ਦਿਲਚਸਪ ਕਿੱਸਾ

written by Rupinder Kaler | October 01, 2021

ਸ਼ੈਰੀ ਮਾਨ (Sharry Maan) ਚੰਗਾ ਗਾਇਕ, ਗੀਤਕਾਰ ਤੇ ਬਹੁਤ ਵਧੀਆ ਅਦਾਕਾਰ ਹੈ । ਇਸ ਮੁਕਾਮ ਤੇ ਪਹੁੰਚਣ ਲਈ ਸੁਰਿੰਦਰ ਸਿੰਘ ਮਾਨ ਉਰਫ ਸ਼ੈਰੀ ਮਾਨ ਨੂੰ ਬਹੁਤ ਸੰਘਰਸ਼ ਕਰਨਾ ਪਿਆ ਹੈ । ਇੱਕ ਇੰਟਰਵਿਊ ਵਿੱਚ ਸ਼ੈਰੀ ਨੇ ਦੱਸਿਆ ਕਿ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਯਾਰ ਅਣਮੁੱਲੇ’ ਗਾਣੇ ਨਾਲ ਕੀਤੀ ਸੀ, ਤੇ ਹੁਣ ਉਸ (Sharry Maan)  ਦੇ ਗਾਣੇ ਹਰ ਥਾਂ ਤੇ ਵੱਜਦੇ ਸੁਣਾਈ ਦਿੰਦੇ ਹਨ । ਸ਼ੈਰੀ ਨੇ ਇਸ ਗਾਣੇ ਨੂੰ ਬਨਾਉਣ ਪਿੱਛੇ ਦੀ ਕਹਾਣੀ ਵੀ ਦੱਸੀ । ਇਹ ਕਹਾਣੀ ਉਹਨਾਂ ਦਿਨਾਂ ਦੀ ਹੈ ਜਦੋਂ ਸ਼ੈਰੀ ਆਪਣੇ ਗਾਣਿਆਂ ਨੂੰ ਰਿਲੀਜ਼ ਕਰਨ ਲਈ ਦਰ ਦਰ ਭਟਕ ਰਿਹਾ ਸੀ ।

sharry-maan Pic Courtesy: Instagram

ਹੋਰ ਪੜ੍ਹੋ :

ਦ੍ਰਿਸ਼ਟੀ ਗਰੇਵਾਲ ਆਪਣੇ ਮਾਪਿਆਂ ਦੇ ਘਰ ਪਹੁੰਚੀ, ਦੱਸੀ ਮਾਪਿਆਂ ਦੀ ਅਹਿਮੀਅਤ

Sharry Maan Pic Courtesy: Instagram

ਇਸੇ ਦੌਰਾਨ ਆਸਟ੍ਰੇਲੀਆ ਤੋਂ ਉਸਦੇ (Sharry Maan) ਇੱਕ ਪੁਰਾਣੇ ਦੋਸਤ ਨੇ ਉਸ ਨੂੰ ਯੂਟਿਬ ਤੋਂ ਜਾਣੂ ਕਰਵਾਇਆ । ਜਿਸ ਤੇ ਉਹ ਆਪਣਾ ਗਾਣਾ ਆਨ ਲਾਈਨ ਰਿਲੀਜ਼ ਕਰ ਸਕਦਾ ਸੀ । ਇਹ ਉਹ ਸਮਾਂ ਸੀ ਜਦੋਂ ਸ਼ੈਰੀ ਤੇ ਉਸ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੂੰ ਯੂਟਿਊਬ ਦਾ ਪਤਾ ਨਹੀਂ ਸੀ । ਇਸ ਲਈ ਸ਼ੈਰੀ ਮਾਨ ਨੇ ਸਾਈਬਰ ਕੈਫੇ ਜਾਣ ਦਾ ਫੈਸਲਾ ਕੀਤਾ । ਕੈਫੇ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਵੀ ਯੂਟਿਊਬ ਈ ਇੱਕ ਨਵੀਂ ਚੀਜ਼ ਸੀ ਪਰ ਉੱਥੇ ਇੱਕ ਮੁੰਡੇ ਨੇ ਉਸਦੀ ਮਦਦ ਕਰਨ ਦਾ ਫੈਸਲਾ ਕੀਤਾ ਅਤੇ ਸ਼ੈਰੀ ਨੂੰ ਉਸਦੀ ਅਤੇ ਉਸਦੇ ਦੋਸਤਾਂ ਦੀਆਂ ਲਗਭਗ 200 ਫੋਟੋਆਂ ਲਿਆਉਣ ਲਈ ਕਿਹਾ ਤਾਂ ਜੋ ਉਹ ਉਸ ਦੇ ਗਾਣੇ ਨੂੰ ਇੱਕ ਵੀਡੀਓ ਦਾ ਰੂਪ ਦੇ ਸਕੇ ।

Sharry Maan Pic Courtesy: Instagram

ਤਸਵੀਰਾਂ ਤੇ ਗੀਤ ਨੂੰ ਜੋੜ ਕੇ ਇੱਕ ਸਲਾਈਡ ਸ਼ੋਅ ਤਿਆਰ ਕਰ ਲਿਆ ਗਿਆ ਤੇ ਇਸ ਨੂੰ ਕੈਫੇ ਵਾਲੇ ਦੀ ਸਹਾਇਤਾ ਨਾਲ ਗਾਣਾ ਨੂੰ ਯੂਟਿਊਬ ਤੇ ਅਪਲੋਡ ਕਰ ਦਿੱਤਾ ਗਿਆ ।ਗਾਣਾ ਅਪਲੋਡ ਹੋਣ ਤੋਂ ਬਾਅਦ, ਸ਼ੈਰੀ ਨੂੰ ਸਵੇਰੇ ਮਿਸ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ । ਪਹਿਲੇ ਦਿਨ ਇਹ 4 ਸੀ, ਅਗਲੇ ਦਿਨ ਇਹ 8 ਸੀ ਅਤੇ 2-3 ਦਿਨਾਂ ਦੇ ਅੰਦਰ ਮਿਸ ਕਾਲਾਂ ਦੀ ਇਹ ਗਿਣਤੀ 100 ਤੱਕ ਪਹੁੰਚ ਗਈ । ਇਹ ਮਿਸ ਕਾਲਾਂ ਵਿਦੇਸ਼ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਦੀਆਂ ਸਨ ਜਿਨ੍ਹਾਂ ਨੇ ਯੂਟਿਊਬ ਤੇ ਉਸ ਦਾ ਗਾਣਾ ਸੁਣਿਆ ਸੀ । ਇਹ ਗਾਣਾ ਏਨਾਂ ਹਿੱਟ ਹੋਇਆ ਕਿ ਸ਼ੈਰੀ ਮਾਨ ਨੂੰ ਨਾ ਸਿਰਫ ਇਸ ਗਾਣੇ ਨੇ ਪਹਿਚਾਣ ਦਿਵਾਈ ਬਲਕਿ ਮਿਊਜ਼ਿਕ ਇੰਡਸਟਰੀ ਵਿੱਚ ਸਥਾਪਿਤ ਵੀ ਕੀਤਾ ।

 

0 Comments
0

You may also like