'ਮੈਰਿਜ ਪੈਲੇਸ' 'ਚ ਪਹੁੰਚ ਕੇ ਕਿਉਂ ਪ੍ਰੇਸ਼ਾਨ ਹੋ ਗਏ ਸ਼ੈਰੀ ਮਾਨ , ਵੇਖੋ ਤਸਵੀਰਾਂ 

Written by  Shaminder   |  October 25th 2018 09:51 AM  |  Updated: October 25th 2018 09:51 AM

'ਮੈਰਿਜ ਪੈਲੇਸ' 'ਚ ਪਹੁੰਚ ਕੇ ਕਿਉਂ ਪ੍ਰੇਸ਼ਾਨ ਹੋ ਗਏ ਸ਼ੈਰੀ ਮਾਨ , ਵੇਖੋ ਤਸਵੀਰਾਂ 

ਸ਼ੈਰੀ ਮਾਨ ਦੀ ਫਿਲਮ 'ਮੈਰਿਜ ਪੈਲੇਸ' ਤੇਈ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੀ ਫਿਲਮ ਬਾਰੇ ਜਾਣਕਾਰੀ ਦੇ ਰਹੇ ਨੇ । ਉਨ੍ਹਾਂ ਨੇ ਕਿਹਾ ਕਿ ਫਿਲਮ ਤੇਈ ਨਵੰਬਰ ਨੂੰ ਰਿਲੀਜ਼ ਹੋਵੇਗੀ । ਸ਼ੈਰੀ ਮਾਨ ਨੇ ਪਿੜਲੇ ਦਿਨੀਂ ਹੀ ਆਪਣੀ ਇਸ ਫਿਲਮ ਦਾ ਫਰਸਟ ਲੁਕ ਜਾਰੀ ਕੀਤਾ ਸੀ ।ਇਸ ਪੋਸਟਰ 'ਚ ਸ਼ੈਰੀ ਮਾਨ ਬਹੁਤ ਹੀ ਹੈਰਾਨ ਪ੍ਰੇਸ਼ਾਨ ਨਜ਼ਰ ਆ ਰਹੇ ਸਨ ।  ਇਸ ਫਿਲਮ ਦੇ ਰਾਹੀਂ ਸ਼ੈਰੀ ਮਾਨ ਕਈ ਸਾਲਾਂ ਬਾਅਦ ਪਰਦੇ 'ਤੇ ਵਾਪਸੀ ਕਰ ਰਹੇ ਨੇ । ਇਸ ਫਿਲਮ 'ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਪਾਇਲ ਰਾਜਪੂਤ ।

ਹੋਰ ਵੇਖੋ : ਸ਼ੈਰੀ ਮਾਨ ਨਾਲ ਹੋਈ ਬੇਵਫਾਈ ,ਡਾਲਰਾਂ ਦੀ ਖਾਤਿਰ ਯਾਰ ਨੇ ਦਿੱਤਾ ਦਗਾ

https://www.instagram.com/p/BpPezX_FMAn/?hl=en&taken-by=sharrymaan

ਸ਼ੈਰੀ ਮਾਨ ਪਿਛਲੇ ਦੋ ਸਾਲਾਂ ਤੋਂ ਚੰਗੇ ਵਿਸ਼ੇ ਦੀ ਭਾਲ 'ਚ ਸਨ ਕਿ ਕੋਈ ਚੰਗਾ ਵਿਸ਼ਾ ਮਿਲੇ ਤਾਂ ਉਹ ਉਸ 'ਤੇ ਕੰਮ ਕਰਨਗੇ ਅਤੇ ਆਖਿਰਕਾਰ ਉਨ੍ਹਾਂ ਨੂੰ ਇੱਕ ਚੰਗੇ ਵਿਸ਼ੇ ਵਾਲੀ ਫਿਲਮ ਮਿਲੀ ਅਤੇ ਇਸ ਫਿਲਮ 'ਚ ਕੰਮ ਕਰਨ ਲਈ ਉਹ ਰਾਜ਼ੀ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦਾ ਕਿਰਦਾਰ ਉਹ ਇਸ ਫਿਲਮ 'ਚ ਨਿਭਾਅ ਰਹੇ ਨੇ ਉਹ ਅਸਲ ਜ਼ਿੰਦਗੀ ਦੇ ਬਹੁਤ ਕਰੀਬ ਹੈ । ਸ਼ੈਰੀ ਮਾਨ ਵੱਲੋਂ ਇੰਸਟਾਗ੍ਰਾਮ 'ਤੇ ਸਾਂਝੇ ਕੀਤੇ ਗਏ ਇਸ ਵੀਡਿਓ 'ਚ ਸ਼ੈਰੀ ਮਾਨ ਦੇ ਦੋਸਤ ਉਨ੍ਹਾਂ ਨੂੰ ਫਿਲਮ ਲਈ ਵਧਾਈ ਦਿੰਦੇ ਨਜ਼ਰ ਆ ਰਹੇ ਨੇ ।

sharry maan sharry maan

ਫਿਲਮ ਦੀ ਕਹਾਣੀ ਕੀ ਹੈ ਇਸ ਬਾਰੇ ਕੋਈ ਵੀ ਖੁਲਾਸਾ ਅਜੇ ਤੱਕ ਨਹੀਂ ਹੋ ਸਕਿਆ । ਪਰ ਫਿਲਮ ਦੀ ਫਰਸਟ ਲੁਕ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਫਿਲਮ ਕਾਮੇਡੀ ਹੈ । ਕਿਉਂਕਿ ਲਾੜੇ ਦੇ ਲਿਬਾਸ 'ਚ ਸ਼ੈਰੀ ਮਾਨ ਕਾਫੀ ਹੈਰਾਨ ਅਤੇ ਪ੍ਰੇਸ਼ਾਨ ਵਿਖਾਈ ਦੇ ਰਹੇ ਸਨ । ਹੁਣ ਇਹ ਪ੍ਰੇਸ਼ਾਨੀ ਦਰਸ਼ਕਾਂ ਦੇ ਲਈ ਹਾਸੇ ਦਾ ਕਾਰਨ ਬਣੇਗੀ ਜਾਂ ਫਿਰ ਸ਼ੈਰੀ ਕਿਸੇ ਦੀ ਹਮਦਰਦੀ ਦਾ ਪਾਤਰ ਬਣਨਗੇ ।

ਇਹ ਤਾਂ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪਰ ਫਿਲਹਾਲ ਸ਼ੈਰੀ ਮਾਨ ਆਪਣੀ ਇਸ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ  ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਫਿਲਮ ਪਸੰਦ ਆਏਗੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network