ਇਸ ਵੈਲੇਂਨਟਾਈਨ ਡੇ 'ਤੇ ਦਿਖੇਗਾ ਸਾਰਾ ਅਲੀ ਖ਼ਾਨ 'ਤੇ ਕਾਰਤਿਕ ਆਰੀਅਨ ਦਾ ਰੋਮਾਂਟਿਕ ਅੰਦਾਜ਼,ਅਰਿਜਿਤ ਸਿੰਘ ਦੀ ਆਵਾਜ਼ 'ਚ ਗੀਤ ਹੋਇਆ ਰਿਲੀਜ਼

written by Shaminder | January 27, 2020

ਫ਼ਿਲਮ 'ਲਵ ਆਜ ਕੱਲ੍ਹ' ਦਾ ਗੀਤ 'ਸ਼ਾਇਦ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਫ਼ਿਲਮ ਦੀ ਮੁੱਖ ਅਦਾਕਾਰਾ ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰੀਅਨ 'ਤੇ ਫ਼ਿਲਮਾਇਆ ਗਿਆ ਹੈ ।ਇਸ ਗੀਤ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਨੇ ਜਦਕਿ ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਰਿਜਿਤ ਸਿੰਘ ਨੇ ।ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਫ਼ਿਲਮ ਦੇ ਮੁੱਖ ਅਦਾਕਾਰਾਂ 'ਤੇ ਫ਼ਿਲਮਾਇਆ ਗਿਆ ਹੈ ।

ਹੋਰ ਵੇਖੋ:‘ਲਵ ਆਜ ਕੱਲ੍ਹ’ ਦੇ ਐਕਟਰ ਵੀ ਹੋਏ ਸ਼ਹਿਨਾਜ਼ ਗਿੱਲ ਦੇ ਮੁਰੀਦ, ਕਾਰਤਿਕ ਨੇ ਤਸਵੀਰ ਸ਼ੇਅਰ ਕਰਕੇ ਕੀਤਾ ਧੰਨਵਾਦ

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਟ੍ਰੇਲਰ ਵੀ ਲਾਂਚ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਹੈ ।ਫ਼ਿਲਮ ਦੇ ਟ੍ਰੇਲਰ ਲਾਂਚ ਮੌਕੇ ਸਾਰਾ ਅਤੇ ਕਾਰਤਿਕ ਨੇ ਆਪਣੀ ਵੈਲੇਨਟਾਈਨ ਡੇਅ ਪਲਾਨ ਬਾਰ੍ਹੇ ਵੀ ਦੱਸਿਆ ਸੀ। ਕਾਰਤਿਕ ਆਰੀਅਨ ਨੇ ਕਿਹਾ ਕਿ ਉਹ ਵੈਲਨਟਾਈਨ ਡੇਅ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਲਵ ਆਜ ਕੱਲ' ਨੂੰ ਸਾਰਾ ਅਲੀ ਖ਼ਾਨ ਨਾਲ ਦੇਖਣਗੇ, ਜੋ ਇਸ ਫ਼ਿਲਮ 'ਚ ਉਸਦੀ ਸਹਿ-ਕਲਾਕਾਰ ਵੀ ਹਨ।

Sara Ali And Kartik Sara Ali And Kartik

ਇਹ ਫ਼ਿਲਮ ਇੱਕ ਲਵ ਸਟੋਰੀ ਹੈ ਅਤੇ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ।ਦੋਵੇਂ ਅਭਿਨੇਤਾ ਪਹਿਲੀ ਵਾਰ ਇਮਤਿਆਜ਼ ਅਲੀ ਦੀ ਫ਼ਿਲਮ 'ਚ ਇਕੱਠੇ ਨਜ਼ਰ ਆਉਣਗੇ। ਇਹ ਅਫਵਾਹ ਵੀ ਹੈ ਕਿ ਦੋਵੇਂ ਅਸਲ ਜ਼ਿੰਦਗੀ ਵਿੱਚ ਵੀ ਇਕ ਦੂਜੇ ਨੂੰ ਡੇਟ ਕਰ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਰਤਿਕ ਅਤੇ ਸਾਰਾ ਦੇ ਨਜ਼ਦੀਕੀ ਹੋਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ।

 

0 Comments
0

You may also like