Shocking! ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਸਲਮਾਨ ਖ਼ਾਨ ਨੂੰ ਕੀਤਾ Unfollow, ਜਾਣੋ ਵਜ੍ਹਾ
Shocking! ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਸਲਮਾਨ ਖ਼ਾਨ ਨੂੰ ਕੀਤਾ Unfollow, ਜਾਣੋ ਵਜ੍ਹਾ
Shehnaaz Gill Unfollowed Salman Khan on Insta: ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਆਪਣੀ ਕਿਊਟਨੈਸ ਤੇ ਫੋਟੋਜ਼ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਗਿੱਲ ਚਰਚਾ ਵਿੱਚ ਆ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੇ ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਨੂੰ ਇੰਸਟਾਗ੍ਰਾਮ 'ਤੇ Unfollow ਕਰ ਦਿੱਤਾ ਹੈ।
Image Source: Instagram
ਸਲਮਾਨ ਖ਼ਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨੂੰ ਲੈ ਵੱਡੀ ਬ੍ਰੇਕਿੰਗ ਆ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਫਿਲਮ 'ਚੋਂ 'ਪੰਜਾਬ ਦੀ ਕੈਟਰੀਨਾ ਕੈਫ' ਅਤੇ ਮਸ਼ਹੂਰ ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਗਿੱਲ ਬਾਹਰ ਹੋ ਗਈ ਹੈ। ਜੀ ਹਾਂ, ਸ਼ਹਿਨਾਜ਼ ਦੇ ਫੈਨਜ਼ ਨੂੰ ਇਹ ਖ਼ਬਰ ਨਿਰਾਸ਼ ਕਰ ਸਕਦੀ ਹੈ। ਦਰਅਸਲ, ਮੀਡੀਆ ਰਿਪੋਰਟਸ ਮੁਤਾਬਕ ਸ਼ਹਿਨਾਜ਼ ਨੇ ਸਲਮਾਨ ਖਾਨ ਨੂੰ ਵੀ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ।
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਦੀ ਮੋਸਟ ਅਵੇਟਿਡ ਫਿਲਮ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼ਹਿਨਾਜ਼ ਗਿੱਲ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਸ਼ਹਿਨਾਜ਼ ਦੇ ਫੈਨਜ਼ ਲਈ ਇਹ ਦਿਲ ਤੋੜਨ ਵਾਲੀ ਖ਼ਬਰ ਸਾਹਮਣੇ ਆ ਗਈ ਹੈ।
Image Source: Instagram
ਦੱਸ ਦਈਏ ਕਿ ਸ਼ਹਿਨਾਜ਼ ਨੇ ਇਸ ਫਿਲਮ ਦੇ ਕਈ ਸੀਨ ਵੀ ਸ਼ੂਟ ਕੀਤੇ ਸਨ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਹਿਨਾਜ਼ ਨੇ ਸਲਮਾਨ ਖ਼ਾਨ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ। ਪਰ ਹੁਣ ਤੱਕ ਇਸ ਖਬਰ 'ਤੇ ਫਿਲਮ ਨਾਲ ਜੁੜੀ ਸਟਾਰਕਾਸਟ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਦੱਸ ਦੇਈਏ ਕਿ 'ਈਦ ਕਭੀ ਦੀਵਾਲੀ' ਤੋਂ ਪਹਿਲਾਂ ਕਈ ਅਦਾਕਾਰਾਂ ਦੇ ਨਾਂ ਜੁੜ ਚੁੱਕੇ ਹਨ ਅਤੇ ਕਈ ਹੋਰ ਕਲਾਕਾਰ ਵੀ ਆਊਟ ਹੋ ਚੁੱਕੇ ਹਨ। ਜੇਕਰ ਸ਼ਹਿਨਾਜ਼ ਗਿੱਲ ਦੇ ਫਿਲਮ ਤੋਂ ਬਾਹਰ ਹੋਣ ਦੀ ਖਬਰ ਸੱਚਨਿਕਲਦੀ ਹੈ ਤਾਂ ਸ਼ਹਿਨਾਜ਼ ਦੇ ਫੈਨਜ਼ ਦੇ ਨਾਲ-ਨਾਲ ਸਲਮਾਨ ਖ਼ਾਨ ਦੇ ਫੈਨਜ਼ ਵੀ ਕਾਫੀ ਨਿਰਾਸ਼ ਹੋ ਸਕਦੇ ਹਨ। ਕਿਉਂਕਿ ਫੈਨਜ਼ ਇਨ੍ਹਾਂ ਦੋਹਾਂ ਇੱਕਠੇ ਆਨ ਸਕ੍ਰੀਨ ਵੇਖਣ ਲਈ ਉਤਸ਼ਾਹਿਤ ਹਨ।
Image Source: Instagram
ਸਲਮਾਨ ਖ਼ਾਨ ਦੀ ਇਸ ਫਿਲਮ 'ਚ ਸਾਊਥ ਅਦਾਕਾਰਾ ਪੂਜਾ ਹੇਜੜੇ ਮੁੱਖ ਭੂਮਿਕਾ 'ਚ ਹੋਵੇਗੀ। ਇਸ ਦੇ ਨਾਲ ਹੀ ਟੀਵੀ ਐਕਟਰ ਸਿਧਾਰਥ ਨਿਗਮ ਦਾ ਫਿਲਮੀ ਨਾਂ ਵੀ ਜੁੜ ਗਿਆ ਹੈ। ਸ਼ਹਿਨਾਜ਼ ਗਿੱਲ ਦੀ ਗੱਲ ਕਰੀਏ ਤਾਂ ਉਸ ਨੇ ਸਲਮਾਨ ਖ਼ਾਨ ਦੇ ਸਭ ਤੋਂ ਮਸ਼ਹੂਰ ਸ਼ੋਅ 'ਬਿੱਗ ਬੌਸ' ਤੋਂ ਸੁਰਖੀਆਂ ਬਟੋਰੀਆਂ ਸਨ।ਉਦੋਂ ਤੋਂ ਹੀ ਸ਼ਹਿਨਾਜ਼ ਗਿੱਲ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
