ਏਅਰਪੋਰਟ 'ਤੇ ਇੱਕ ਵਿਅਕਤੀ ਨੇ ਸ਼ਾਹਰੁਖ ਖ਼ਾਨ ਨਾਲ ਕੀਤੀ ਅਜਿਹੀ ਹਰਕਤ, ਪਿਤਾ ਦਾ ਬਚਾਅ ਕਰਦੇ ਨਜ਼ਰ ਆਏ ਆਰੀਅਨ ਖ਼ਾਨ, ਵੇਖੋ ਵੀਡੀਓ

written by Pushp Raj | August 08, 2022

Aryan Khan save father ShahRukh Khan: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਮੁੰਬਈ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। ਇਸ ਦੌਰਾਨ ਇੱਕ ਵਿਅਕਤੀ ਨੇ ਸ਼ਾਹਰੁਖ ਖਾਨ ਨਾਲ ਸੈਲਫੀ ਲੈਂਦੇ ਦੀ ਕੋਸ਼ਿਸ਼ ਕਰਦੇ ਹੋਏ ਅਜਿਹੀ ਹਰਕਤ ਕੀਤੀ , ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ। ਇਸ ਦੌਰਾਨ ਆਰੀਅਨ ਖ਼ਾਨ ਪਿਤਾ ਸ਼ਾਹਰੁਖ ਖਾਨ ਦਾ ਬਚਾਅ ਕਰਦੇ ਹੋਏ ਨਜ਼ਰ ਆਏ। ਇਹ ਵੀਡੀਓ ਵੇਖ ਲੋਕ ਆਰੀਅਨ ਖ਼ਾਨ ਦੀ ਸ਼ਲਾਘਾ ਕਰ ਰਹੇ ਹਨ।

image From instagram

ਦੱਸ ਦਈਏ ਕਿ ਐਤਵਾਰ ਨੂੰ ਦੇਰ ਰਾਤ ਸ਼ਾਹਰੁਖ ਖ਼ਾਨ ਨੂੰ ਮੁੰਬਈ ਏਅਰਪੋਟ ਉੱਤੇ ਸਪਾਟ ਕੀਤਾ ਗਿਆ। ਇਸ ਦੌਰਾਨ ਸ਼ਾਹਰੁਖ ਦੇ ਨਾਲ ਬੇਟੇ ਅਬਰਾਮ ਤੇ ਆਰੀਅਨ ਖ਼ਾਨ ਵੀ ਨਜ਼ਰ ਆਏ। ਸ਼ਾਹਰੁਖ ਖਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਸ਼ਾਹਰੁਖ ਖ਼ਾਨ ਏਅਰਪੋਟ 'ਤੇ ਪਹੁੰਚੇ ਉਝ ਹੀ ਪੈਪਰਾਜ਼ੀਸ ਨੇ ਉਨ੍ਹਾਂ ਨੂੰ ਘੇਰ ਲਿਆ। ਸ਼ਾਹਰੁਖ ਅਬਰਾਮ ਦਾ ਹੱਥ ਫੜ ਕੇ ਏਅਰਪੋਰਟ ਤੋਂ ਬਾਹਰ ਨਿਕਲ ਰਹੇ ਸੀ ਅਤੇ ਆਰੀਅਨ ਉਨ੍ਹਾਂ ਦੇ ਪਿਛੇ-ਪਿਛੇ ਚੱਲ ਰਹੇ ਸਨ। ਇਸ ਦੌਰਾਨ ਅਚਾਨਕ ਇੱਕ ਵਿਅਕਤੀ ਸ਼ਾਹਰੁਖ ਵੱਲ ਵਧਦਾ ਹੈ ਅਤੇ ਬਿਨਾਂ ਪੁੱਛੇ ਜ਼ਬਰਦਸਤੀ ਉਨ੍ਹਾਂ ਦਾ ਹੱਥ ਫੜ ਕੇ ਸੈਲਫੀ ਲੈਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਜਦੋਂ ਸ਼ਾਹਰੁਖ ਖ਼ਾਨ ਉਸ ਵਿਅਕਤੀ ਤੋਂ ਆਪਣਾ ਹੱਥ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਵਿਅਕਤੀ ਉਨ੍ਹਾਂ ਨੂੰ ਧੱਕਾ ਦਿੰਦਾ ਹੈ। ਅਜਿਹੇ ਵਿੱਚ ਸ਼ਾਹਰੁਖ ਦਾ ਪ੍ਰਤੀਕਰਮ ਗੁੱਸੇ ਵਾਲਾ ਸੀ।

ਸ਼ਾਹਰੁਖ ਅਬਰਾਮ ਦਾ ਹੱਥ ਫੜ ਕੇ ਏਅਰਪੋਰਟ ਤੋਂ ਬਾਹਰ ਨਿਕਲਦੇ ਹਨ ਜਦੋਂ ਕਿ ਆਰੀਅਨ ਉਸ ਦੇ ਨਾਲ ਚੱਲਦਾ ਹੈ। ਉੱਥੇ ਮੌਜੂਦ ਪਾਪਰਾਜ਼ੀ ਸ਼ਾਹਰੁਖ ਖਾਨ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਉਣ ਲੱਗੇ। ਇਸ ਦੌਰਾਨ ਇਕ ਵਿਅਕਤੀ ਅਚਾਨਕ ਸ਼ਾਹਰੁਖ ਵੱਲ ਵਧਦਾ ਹੈ ਅਤੇ ਬਿਨਾਂ ਪੁੱਛੇ ਜ਼ਬਰਦਸਤੀ ਉਸ ਦਾ ਹੱਥ ਫੜ ਕੇ ਸੈਲਫੀ ਲੈਣਾ ਸ਼ੁਰੂ ਕਰ ਦਿੰਦਾ ਹੈ। ਸ਼ਾਹਰੁਖ ਨੇ ਆਦਮੀ ਤੋਂ ਆਪਣਾ ਹੱਥ ਛੁਡਵਾਇਆ। ਉਸਦਾ ਪ੍ਰਤੀਕਰਮ ਗੁੱਸੇ ਵਾਲਾ ਸੀ।

image From instagram

ਉਸ ਵਿਅਕਤੀ ਦੀ ਇਸ ਹਰਕਤ ਨੂੰ ਦੇਖ ਕੇ ਪਿੱਛੇ-ਪਿੱਛੇ ਆ ਰਹੇ ਆਰੀਅਨ ਖ਼ਾਨ ਪਿਤਾ ਸ਼ਾਹਰੁਖ ਦਾ ਬਚਾਅ ਕਰਦੇ ਹੋਏ ਅੱਗੇ ਵਧਦੇ ਹਨ। ਹਾਲਾਂਕਿ ਸ਼ਾਹਰੁਖ ਦੇ ਨਾਲ ਹਮੇਸ਼ਾ ਬਾਡੀਗਾਰਡ ਹੁੰਦੇ ਹਨ ਪਰ ਅਚਾਨਕ ਕਿਸੇ ਵਿਅਕਤੀ ਦੀ ਇਸ ਹਰਕਤ ਕਾਰਨ ਕਿਸੇ ਨੂੰ ਕੁਝ ਸਮਝ ਨਹੀਂ ਆਉਂਦਾ। ਵਿਅਕਤੀ ਦੀ ਇਸ ਹਰਕਤ ਨੂੰ ਦੇਖ ਕੇ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ।

ਸ਼ਾਹਰੁਖ ਦੇ ਇੱਕ ਫੈਨ ਨੇ ਇਸ ਵੀਡੀਓ ਉੱਤੇ ਕਮੈਂਟ ਕੀਤਾ, ‘ ਆਰੀਅਨ ਉੱਤੇ ਮੇਰਾ ਦਿਲ ਆ ਗਿਆ, ਜਿਸ ਤਰ੍ਹਾਂ ਉਸ ਨੇ ਸ਼ਾਹਰੁਖ ਨੂੰ ਹੈਂਡਲ ਕੀਤਾ।’ ਇੱਕ ਯੂਜ਼ਰ ਨੇ ਲਿਖਿਆ, ‘ਆਰੀਅਨ ਦੀ ਪ੍ਰਤੀਕਿਰਿਆ ਸਹੀ ਸੀ। ਇਹ ਲੋਕਾਂ ਦਾ ਅਣਉਚਿਤ ਵਿਵਹਾਰ ਹੈ।’ ਇੱਕ ਨੇ ਕਮੈਂਟ ਕੀਤਾ, ‘ਉਸ ਵਿਅਕਤੀ ਨੂੰ ਥੱਪੜ ਮਾਰਨਾ ਚਾਹੀਦਾ ਸੀ। ਇਹ ਕੀ ਤਰੀਕਾ ਹੈ?’ ਇੱਕ ਯੂਜ਼ਰ ਨੇ ਕਿਹਾ, ‘ਤੁਸੀਂ ਬਿਨਾਂ ਇਜਾਜ਼ਤ ਦੇ ਕਿਵੇਂ ਛੂਹ ਲਿਆ। ਹਰ ਗੁਜ਼ਰਦੇ ਦਿਨ ਨਾਲ ਲੋਕਾਂ ਦਾ ਦਿਮਾਗ ਖਰਾਬ ਹੁੰਦਾ ਜਾ ਰਿਹਾ ਹੈ।'

image From instagram

ਹੋਰ ਪੜ੍ਹੋ: ਕਾਰਤਿਕ ਆਰੀਅਨ ਨੇ ਆਪਣੇ ਇਸ ਖ਼ਾਸ ਦੋਸਤ ਨਾਲ ਵੱਖਰੇ ਅੰਦਾਜ਼ 'ਚ ਮਨਾਇਆ ਫ੍ਰੈਂਡਸ਼ਿਪ ਡੇਅ, ਪੜ੍ਹੋ ਪੂਰੀ ਖ਼ਬਰ

ਕਰੂਜ਼ ਡਰੱਗਜ਼ ਮਾਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸ਼ਾਹਰੁਖ ਤੇ ਆਰੀਅਨ, ਪਿਉ-ਪੁੱਤਰ ਨੂੰ ਪਹਿਲੀ ਵਾਰ ਇੱਕਠੇ ਸਪਾਟ ਕੀਤਾ ਗਿਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਇਸ ਸਮੇਂ ਫਿਲਮ 'ਡੰਕੀ' 'ਚ ਰੁੱਝੇ ਹੋਏ ਹਨ। ਉਸਨੇ ਹਾਲ ਹੀ ਵਿੱਚ ਯੂਕੇ ਅਤੇ ਯੂਰਪ ਵਿੱਚ ਫਿਲਮ ਦਾ ਸ਼ੈਡਿਊਲ ਪੂਰਾ ਕੀਤਾ ਹੈ। ਫਿਲਮ 'ਚ ਉਨ੍ਹਾਂ ਨਾਲ ਤਾਪਸੀ ਪੰਨੂ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ।

 

View this post on Instagram

 

A post shared by Viral Bhayani (@viralbhayani)

You may also like