ਕਾਰਤਿਕ ਆਰਯਨ ਨੇ ਆਪਣੇ ਇਸ ਖ਼ਾਸ ਦੋਸਤ ਨਾਲ ਵੱਖਰੇ ਅੰਦਾਜ਼ 'ਚ ਮਨਾਇਆ ਫ੍ਰੈਂਡਸ਼ਿਪ ਡੇਅ, ਪੜ੍ਹੋ ਪੂਰੀ ਖ਼ਬਰ

written by Pushp Raj | August 08, 2022

kartik Aaryan celebrates Friendship Day: ਬਾਲੀਵੁੱਡ ਅਦਾਕਾਰ ਕਾਰਤਿਕ ਆਰਯਨ ਆਪਣੀ ਫ਼ਿਲਮ ਭੂਲ ਭੁਲਇਆ-2 ਤੋਂ ਬਾਅਦ ਆਪਣੀ ਅਗਲੇ ਪ੍ਰੋਜੈਕਟਸ ਵਿੱਚ ਰੁਝੇ ਹੋਏ ਹਨ। ਇਸ ਵਾਰ ਕਾਰਤਿਕ ਆਰਯਨ ਨੇ ਆਪਣੇ ਖ਼ਾਸ ਦੋਸਤ ਨਾਲ ਬੜੇ ਹੀ ਵੱਖਰੇ ਤੇ ਪਿਆਰੇ ਅੰਦਾਜ਼ 'ਚ ਫ੍ਰੈਂਡਸ਼ਿਪ ਡੇਅ ਮਨਾਇਆ।

image From instagram

ਦੱਸ ਦਈਏ ਕਿ ਕਾਰਤਿਕ ਆਰਯਨ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਪਸ਼ੂ ਪ੍ਰੇਮੀ ਵੀ ਹਨ। ਇਸ ਦੀ ਉਦਾਹਰਨ ਹੈ ਹਾਲ ਹੀ ਵਿੱਚ ਫ੍ਰੈਂਡਸ਼ਿਪ ਡੇਅ ਮੌਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਹੈ।

ਦੱਸਣਯੋਗ ਹੈ ਕਿ ਕਾਰਤਿਕ ਆਰਯਨ ਨੇ ਇੱਕ ਪਾਲਤੂ ਕੁੱਤਾ ਰੱਖਿਆ ਹੋਇਆ ਹੈ ਤੇ ਉਸ ਦਾ ਨਾਂਅ ਕਟੋਰੀ ਰੱਖਿਆ ਹੈ। ਕਾਰਤਿਕ ਆਰਯਨ ਨੇ ਪਾਲਤੂ ਕੁੱਤੇ ਨੂੰ ਆਪਣਾ ਸਭ ਤੋਂ ਪਿਆਰਾ ਦੋਸਤ ਮੰਨਦੇ ਹਨ। ਹਾਲ ਹੀ ਵਿੱਚ ਫ੍ਰੈਂਡਸ਼ਿਪ ਡੇਅ ਦੇ ਖ਼ਾਸ ਮੌਕੇ ਉੱਤੇ ਕਾਰਤਿਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਬਹੁਤ ਹੀ ਪਿਆਰੇ ਦੋਸਤ ਲਈ ਇੱਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਕਾਰਤਿਕ ਨੇ ਕੈਪਸ਼ਨ ਦੇ ਵਿੱਚ ਲਿਖਿਆ, "Its #TeraYaarHoonMain dayHappy Friendship day ❤️"

image From instagram

ਵੀਡੀਓ 'ਚ ਕਾਰਤਿਕ ਨੂੰ ਆਪਣੇ ਪਾਲਤੂ ਕੁੱਤੇ ਕਟੋਰੀ ਨਾਲ ਖੇਡਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਫ਼ਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਦਾ ਗੀਤ 'ਤੇਰਾ ਯਾਰ ਹੂੰ ਮੈਂ' ਬੈਕਗ੍ਰਾਊਂਡ ਦੇ ਵਿੱਚ ਚੱਲ ਰਿਹਾ ਹੈ। ਇਸ ਦੌਰਾਨ ਉਹ ਕਟੋਰੀ ਨੂੰ ਲਾਡ-ਲਡਾਉਂਦੇ ਹੋਏ ਤੇ ਉਸ ਨਾਲ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ।

ਕਾਰਤਿਕ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਜ਼ਿਆਦਾਤਰ ਫੈਨਜ਼ ਨੇ ਇਸ ਪੋਸਟ ਵਿੱਚ ਕਾਰਤਿਕ ਤੇ ਉਨ੍ਹਾਂ ਦੇ ਇਸ ਪਿਆਰੇ ਦੋਸਤ ਲਈ ਹਾਰਟ ਵਾਲੇ ਈਮੋਜੀ ਭੇਜੇ ਹਨ। ਇੱਕ ਫੈਨ ਨੇ ਵੀਡੀਓ 'ਤੇ ਕਮੈਂਟ ਕਰਦੇ ਹੋਏ ਲਿਖਿਆ - 'super cute always', ਦੂਜੇ ਫੈਨ ਨੇ ਲਿਖਿਆ, 'Soooooo sweet', ਜਦੋਂਕਿ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ 'ਇੱਕ ਫਰੇਮ ਵਿੱਚ ਦੋ ਕੱਟ'।

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਭੂਲ ਭੁਲਈਆ 2' ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ, ਇਸ ਫ਼ਿਲਮ ਨੇ ਬਾਕਸ ਆਫਿਸ 'ਤੇ 230 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਉਹ ਅਗਲੀ ਫ਼ਿਲਮ 'ਸ਼ਹਿਜ਼ਾਦਾ' 'ਚ ਕ੍ਰਿਤੀ ਸੈਨਨ ਨਾਲ ਨਜ਼ਰ ਆਉਣਗੇ। ਰੋਹਿਤ ਧਵਨ ਦੁਆਰਾ ਨਿਰਦੇਸ਼ਤ, ਇਹ ਫ਼ਿਲਮ ਤੇਲਗੂ ਫ਼ਿਲਮ ਅਲਾ ਵੈਕੁੰਥਾਪੁਰਮੁਲੁ ਦੀ ਅਧਿਕਾਰਤ ਹਿੰਦੀ ਰੀਮੇਕ ਹੈ, ਜਿਸ ਵਿੱਚ ਅੱਲੂ ਅਰਜੁਨ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਵਿੱਚ ਹਨ।

 

image From instagram

ਹੋਰ ਪੜ੍ਹੋ: ਮਸ਼ਹੂਰ ਕਾਰਟੂਨ ਵਾਈਸ ਓਵਰ ਆਰਟਿਸ ਕਾਰਲੋ ਬੋਨੋਮੀ ਦਾ ਹੋਇਆ ਦਿਹਾਂਤ, ਕਾਰਟੂਨ ਪਿੰਗੂ ਦੀ ਅਸਲ ਅਵਾਜ਼ ਵਜੋਂ ਜਾਣੇ ਜਾਂਦੇ ਸਨ ਕਾਰਲੋ

ਇਸ ਦੇ ਨਾਲ ਹੀ ਉਸ ਕੋਲ ਸਾਜਿਦ ਨਾਡਿਆਡਵਾਲਾ ਦੀ 'ਸੱਤਿਆਪ੍ਰੇਮ ਕੀ ਕਥਾ', ਨਿਰਦੇਸ਼ਕ ਹੰਸਲ ਮਹਿਤਾ ਦੀ 'ਕੈਪਟਨ ਇੰਡੀਆ', ਏਕਤਾ ਕਪੂਰ ਦੀ 'ਫਰੈਡੀ' ਆਲਿਆ ਐੱਫ ਨਾਲ ਅਤੇ ਨਿਰਦੇਸ਼ਕ ਕਬੀਰ ਖਾਨ ਦੀ ਅਗਲੀ ਅਨਟਾਈਟਲ ਫ਼ਿਲਮ ਵੀ ਹੈ।

 

View this post on Instagram

 

A post shared by KARTIK AARYAN (@kartikaaryan)

You may also like