ਮਸ਼ਹੂਰ ਕਾਰਟੂਨ ਵਾਈਸ ਓਵਰ ਆਰਟਿਸ ਕਾਰਲੋ ਬੋਨੋਮੀ ਦਾ ਹੋਇਆ ਦਿਹਾਂਤ, ਕਾਰਟੂਨ ਪਿੰਗੂ ਦੀ ਅਸਲ ਅਵਾਜ਼ ਵਜੋਂ ਜਾਣੇ ਜਾਂਦੇ ਸਨ ਕਾਰਲੋ

written by Pushp Raj | August 08, 2022

Carlo Bonomi died: ਕਾਰਟੂਨ ਜਗਤ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕਾਰਟੂਨ ਮਸ਼ਹੂਰ ਕਾਰਟੂਨ ਵਾਈਸ ਓਵਰ ਆਰਟਿਸ ਕਾਰਲੋ ਬੋਨੋਮੀ ਦਾ 85 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਕਾਰਲੋ ਬੋਨੋਮੀ ਨੂੰ ਮਸ਼ਹੂਰ ਕਿਡਸ ਸੀਰੀਜ਼ 'ਪਿੰਗੂ'ਦੀ ਅਸਲ ਅਵਾਜ਼ ਵਜੋਂ ਵੀ ਜਾਣਿਆ ਜਾਂਦਾ ਸੀ।

Image Source: Twitter

ਬੱਚਿਆਂ ਦੀ ਪਸੰਦੀਦਾ ਸੀਰੀਜ਼ 'ਪਿੰਗੂ' ਦੀ ਅਸਲੀ ਆਵਾਜ਼ ਵਜੋਂ ਜਾਣੇ ਜਾਂਦੇ ਕਾਰਲੋ ਬੋਨੋਮੀ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਕਾਰਲੋ ਦੀ ਮੌਤ 6 ਅਗਸਤ, 2022 ਨੂੰ ਮਿਲਾਨ ਸ਼ਹਿਰ ਵਿੱਚ ਹੋਈ ਸੀ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੋਗ ਦੀ ਲਹਿਰ ਫੈਲ ਗਈ ਹੈ। ਕੁਝ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਕੁਝ ਇਸ ਖ਼ਬਰ 'ਤੇ ਅਜੇ ਵੀ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ।

Image Source: Twitter

ਕਲੇਮੇਸ਼ਨ ਪੈਨਗੁਇਨ ਦੇ ਫੈਨਜ਼ ਲਈ ਇਹ ਬਹੁਤ ਦੁਖਦ ਸਮਾਂ ਹੈ। ਕਾਰਲੋ ਬੋਨੋਮੀ, ਜਿਸ ਨੂੰ ਪਿੰਗੂ ਦੀ ਅਸਲੀ ਆਵਾਜ਼ ਵਜੋਂ ਵੀ ਜਾਣਿਆ ਜਾਂਦਾ ਹੈ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਇਤਾਲਵੀ ਵਾਈਸ ਓਵਰ ਆਰਟਿਸ ਨੇ ਇੱਕ ਸਟਾਪ-ਮੋਸ਼ਨ ਕਾਰਟੂਨ ਪੈਨਗੁਇਨ ਰਾਹੀਂ ਛੋਟੇ ਬੱਚਿਆਂ ਦੇ ਦਿਲਾਂ ਨੂੰ ਜਿੱਤ ਲਿਆ ਸੀ।
ਇਹ ਖ਼ਬਰ ਅਸਲ ਵਿੱਚ ਇਤਾਲਵੀ ਪ੍ਰਕਾਸ਼ਨ ਏਐਫ ਨਿਊਜ਼ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਾਰਲੋ ਦਾ ਦਿਹਾਂਤ ਮਿਲਾਨ ਵਿੱਚ ਹੋਇਆ ਹੈ। ਹਾਲਾਂਕਿ, ਕਾਰਲੋ ਬੋਨੋਮੀ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

Image Source: Twitter

ਹੋਰ ਪੜ੍ਹੋ: ਗੁਰੂ ਰੰਧਾਵਾ ਦੀ ਇਹ ਨਵੀਂ ਲੁੱਕ ਦੇਖਕੇ ਪ੍ਰਸ਼ੰਸਕ ਹੋਏ ਪ੍ਰੇਸ਼ਾਨ, ਦੇਖੋ ਇਹ ਤਸਵੀਰਾਂ

ਲੋਕ ਵੱਖ-ਵੱਖ ਤਰੀਕੀਆਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ' ਰੱਬ ਕਾਰਲੋ ਬੋਨੋਮੀ ਨੂੰ ਸ਼ਾਂਤੀ ਦਿਓ, ਜਿਸ ਨੇ ਪਿੰਗੂ ਦੇ ਨਾਂ ਨਾਲ ਜਾਣੇ ਜਾਂਦੇ ਛੋਟੇ ਪੈਂਗੁਇਨ ਨੂੰ ਆਵਾਜ਼ ਦਿੱਤੀ ਸੀ। ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗਾ।' ਇੱਕ ਹੋਰ ਯੂਜ਼ਰ ਨੇ ਲਿਖਿਆ, ਕਾਰਲੋ, ਤੁਸੀਂ ਮੇਰੇ (ਸ਼ੁਰੂਆਤੀ) ਬਚਪਨ ਦੀਆਂ ਬਹੁਤ ਸਾਰੀਆਂ ਪਿਆਰਿਆਂ ਯਾਦਾਂ ਨਾਲ ਜੁੜੇ ਹੋ, 'ਪਿੰਗੂ' ਦੇ ਕਿਰਦਾਰ ਨੂੰ ਆਪਣੀ ਆਵਾਜ਼ ਅਤੇ ਸਾਊਂਡ ਇਫੈਕਟ ਦੇ ਕੇ ਤੁਸੀਂ ਉਸ ਨੂੰ ਸਭ ਦਾ ਹਰਮਨ ਪਿਆਰਾ ਬਣਾ ਦਿੱਤਾ ਹੈ। ਪਿਆਰਾ ਪੈਂਗੁਇਨ ਹਮੇਸ਼ਾ ਤੁਹਾਡੀ ਵਿਰਾਸਤ ਦਾ ਹਿੱਸਾ ਰਹੇਗਾ।'

You may also like