ਗੁਰੂ ਰੰਧਾਵਾ ਦੀ ਇਹ ਨਵੀਂ ਲੁੱਕ ਦੇਖਕੇ ਪ੍ਰਸ਼ੰਸਕ ਹੋਏ ਪ੍ਰੇਸ਼ਾਨ, ਦੇਖੋ ਇਹ ਤਸਵੀਰਾਂ

written by Lajwinder kaur | August 07, 2022

Guru Randhawa New Look:  ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਗੁਰੂ ਰੰਧਾਵਾ ਦੇ ਪ੍ਰਸ਼ੰਸਕ ਪ੍ਰੇਸ਼ਾਨ ਹੋ ਗਏ ਹਨ। ਜੀ ਹਾਂ ਕੁਝ ਸਮੇਂ ਪਹਿਲਾਂ ਹੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੁਰੂ ਰੰਧਾਵਾ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ । ਦੱਸ ਦਈਏ ਬਾਲੀਵੁੱਡ ਜਗਤ ‘ਚ ਗੁਰੂ ਰੰਧਾਵਾ ਦੇ ਨਾਮ ਦਾ ਪੂਰਾ ਸਿੱਕਾ ਚੱਲਦਾ ਹੈ।

ਹੋਰ ਪੜ੍ਹੋ : ਕਰਨ ਔਜਲਾ, ਐਮੀ ਵਿਰਕ ਤੇ ਗੈਰੀ ਸੰਧੂ ਇਕੱਠੇ ਆਪਣੇ ਖ਼ਾਸ ਦੋਸਤ ਦੇ ਵਿਆਹ ‘ਚ ਰੌਣਕਾਂ ਲਗਾਉਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਈਰਲ

Image Source: Instagram

ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਚ ਗੁਰੂ ਰੰਧਾਵਾ ਜੋ ਕਿ ਬਿਨ੍ਹਾਂ ਵਾਲਾਂ ਦੇ ਨਜ਼ਰ ਆ ਰਹੇ ਹਨ। ਜੀ ਹਾਂ ਗਾਇਕ ਦੇ ਸਿਰ ਉੱਤੇ ਇੱਕ ਵਾਲ ਵੀ ਨਜ਼ਰ ਨਹੀਂ ਆ ਰਿਹਾ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ।

guru randhawa new looks pics viral image source: Instagram

ਦੱਸ ਦਈਏ ਪ੍ਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ। ਇਹ ਵੀਡੀਓ ਗਾਇਕ ਗੁਰੂ ਰੰਧਾਵਾ ਨੇ ਇੰਸਟਾਗ੍ਰਾਮ ਅਕਾਉਂਟ ਦੇ ਟਰੈਂਡਿੰਗ ਫਿਲਟਰ ਦੀ ਵਰਤੋਂ ਕਰਦੇ ਹੋਏ ਬਣਾਇਆ ਹੈ। ਪਰ ਕਲਾਕਾਰ ਤੇ ਕੁਝ ਪ੍ਰਸ਼ੰਸਕ ਉਨ੍ਹਾਂ ਦੇ ਇਸ ਅੰਦਾਜ਼ ਦੀ ਖੂਬ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ‘ਲੁੱਕਿੰਗ ਹੈਂਡਸਮ’।

ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ। ਇਸ ਵੀਡੀਓ ਦੇ ਰਾਹੀਂ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਨਵੀਂ ਮਿਊਜ਼ਿਕ ਐਲਬਮ ‘Man Of The Moon’ ਜਿਸ ਦਾ ਫਰਸਟ ਲੁੱਕ ਕੱਲ੍ਹ ਨੂੰ ਆ ਰਿਹਾ ਹੈ।

Image Source: Instagram

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਆਪਣੇ ਦਮ ਦੇ ਨਾਲ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ। ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਆਵਾਜ਼ ਦੇ ਨਾਲ ਚਾਰ ਚੰਨ ਲਗਾ ਚੁੱਕੇ ਹਨ। ਹਾਲ ਹੀ ‘ਚ ਉਹ ਫਿਲਮ ‘ਜੁਗ ਜੁਗ ਜੀਓ’ ਦੇ ਗੀਤ ‘ਨੈਣ ਤਾਂ ਹੀਰੇ’ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ।

 

 

View this post on Instagram

 

A post shared by Guru Randhawa (@gururandhawa)

You may also like