ਕਰਨ ਔਜਲਾ, ਐਮੀ ਵਿਰਕ ਤੇ ਗੈਰੀ ਸੰਧੂ ਇਕੱਠੇ ਆਪਣੇ ਖ਼ਾਸ ਦੋਸਤ ਦੇ ਵਿਆਹ ‘ਚ ਰੌਣਕਾਂ ਲਗਾਉਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਈਰਲ

written by Lajwinder kaur | August 07, 2022

Karan Aujla, Ammy Virk And Garry Sandhu groove together at friend's wedding In Canada :  ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਵੀਡੀਓਜ਼ ਤੇ ਤਸਵੀਰਾਂ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ ਉੱਤੇ ਪੰਜਾਬੀ ਸਿੰਗਰਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਜੀ ਹਾਂ ਹਾਲ ਹੀ 'ਚ ਕਰਨ ਔਜਲਾ, ਐਮੀ ਵਿਰਕ ਤੇ ਗੈਰੀ ਸੰਧੂ ਇਕੱਠੇ ਇੱਕ ਵਿਆਹ ‘ਚ ਨਜ਼ਰ ਆਏ, ਜਿਸ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ਇੱਕ ਵਾਰ ਫਿਰ ਆਪਣੀ ਮਿਹਨਤ ਨਾਲ ਕੀਲਿਆ ਸਭ ਨੂੰ, ਫ਼ਿਲਮ ‘ਬੈਚ 2013’ ਲਈ ਵਧਾਉਣਾ ਪਿਆ ਸੀ 98 ਕਿੱਲੋ ਤੱਕ ਵਜ਼ਨ

image source: Instagram

ਐਮੀ ਵਿਰਕ, ਕਰਨ ਔਜਲਾ ਤੇ ਗੈਰੀ ਸੰਧੂ ਆਪਣੇ ਖ਼ਾਸ ਦੋਸਤ ਦੇ ਵਿਆਹ ਚ ਸ਼ਾਮਿਲ ਹੋਏ, ਜਿੱਥੇ ਇਨ੍ਹਾਂ ਕਾਲਾਕਾਰਾਂ ਨੇ ਖੂਬ ਰੰਗ ਬੰਨੇ। ਐਮੀ ਵਿਰਕ, ਕਰਨ ਔਜਲਾ, ਗੈਰੀ ਸੰਧੂ, ਗੁਰਲੇਜ ਅਖਤਰ ਅਤੇ ਕਈ ਹੋਰ ਕਲਾਕਾਰਾਂ ਨੂੰ ਕੈਨੇਡਾ ਵਿੱਚ ਇੱਕ ਦੋਸਤ ਦੇ ਵਿਆਹ ਦਾ ਆਨੰਦ ਮਾਣਦੇ ਹੋਏ ਦੇਖਿਆ ਗਿਆ। ਇਸ ਸਮਾਗਮ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ।

image source: Instagram

ਇਸ ਖ਼ਾਸ ਵਿਆਹ ‘ਚ ਪੰਜਾਬੀ ਕਲਾਕਾਰਾਂ ਨੇ ਖ਼ੂਬ ਰੌਣਕਾਂ ਲਗਾਇਆਂ। ਤਸਵੀਰਾਂ ਅਤੇ ਵੀਡੀਓਜ਼ ਨੂੰ ਸਿਤਾਰਿਆਂ ਨੇ ਖੁਦ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵਿਆਹ ‘ਚ ਗੈਰੀ ਸੰਧੂ 'ਦੋ ਗਲਾਂ' ਗੀਤ ਗਾਉਂਦੇ ਹੋਏ ਨਜ਼ਰ ਆਏ, ਐਮੀ ਵਿਰਕ ਜੋ ਕਿ ਪੰਜਾਬੀ ਬੋਲੀਆਂ ਤੋਂ ਇਲਾਵਾ ਆਪਣਾ ਵੰਗ ਗੀਤ ਗਾਉਂਦੇ ਹੋਏ ਨਜ਼ਰ ਆਏ। ਵੈਸੇ ਇਹ ਬਹੁਤ ਹੀ ਘੱਟ ਮੌਕਾ ਹੁੰਦਾ ਹੈ ਜਿਸ ‘ਚ ਪੰਜਾਬੀ ਕਲਾਕਾਰ ਇਸ ਤਰ੍ਹਾਂ ਇਕੱਠੇ ਮਸਤੀ ਕਰਦੇ ਹੋਏ ਨਜ਼ਰ ਆਉਣ।

image source: Instagram

 

 

View this post on Instagram

 

A post shared by KARAN AUJLA (@jasskaransingh_aujla)

You may also like