ਜਾਣੋ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਲਾਲਬਾਗਚਾ ਪਹੁੰਚੀ ਸ਼ਹਿਨਾਜ਼ ਗਿੱਲ ਨੂੰ ਵੇਖ ਕਿਉਂ ਭਾਵੁਕ ਹੋਏ ਫੈਨਜ਼ ?
ਜਾਣੋ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਲਾਲਬਾਗਚਾ ਪਹੁੰਚੀ ਸ਼ਹਿਨਾਜ਼ ਗਿੱਲ ਨੂੰ ਵੇਖ ਕਿਉਂ ਭਾਵੁਕ ਹੋਏ ਫੈਨਜ਼ ?
Shehnaaz Gill at Lalbaghcha for Bappa's darshan: ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੰਬਈ ਦੇ ਮਸ਼ਹੂਰ ਸਥਾਨ ਲਾਲਬਾਗਚਾ ਵਿਖੇ ਹਰ ਸਾਲ ਵਾਂਗ ਗਣਪਤੀ ਬੱਪਾ ਦੀ ਸਥਾਪਨਾ ਕੀਤੀ ਗਈ ਹੈ। ਇਥੇ ਹਰ ਸਾਲ ਵੱਡੀ ਗਿਣਤੀ ਵਿੱਚ ਬਾਲੀਵੁੱਡ ਸੈਲਬਸ ਬੱਪਾ ਦੇ ਦਰਸ਼ਨ ਕਰਨ ਆਉਂਦੇ ਹਨ। ਸੋਮਵਾਰ ਰਾਤ ਸ਼ਹਿਨਾਜ਼ ਗਿੱਲ ਵੀ ਆਪਣੇ ਭਰਾ ਸ਼ਹਿਬਾਜ਼ ਨਾਲ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਲਾਲਬਾਗਚਾ ਪਹੁੰਚੀ। ਇਥੇ ਸਿਧਾਰਥ ਸ਼ੁਕਲਾ ਦੇ ਟੈਟੂ ਨੇ ਫੈਨਜ਼ ਦਾ ਧਿਆਨ ਖਿੱਚਿਆ।
image From instagram
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਐਂਟਰਟੇਨਮੈਂਟ ਇੰਡਸਟਰੀ ਦੀ ਇੱਕ ਮਸ਼ਹੂਰ ਸ਼ਖਸੀਅਤ ਬਣ ਚੁੱਕੀ ਹੈ। 'ਬਿੱਗ ਬੌਸ 13' ਤੋਂ ਸ਼ਹਿਨਾਜ਼ ਨੂੰ ਇੱਕ ਵੱਖਰੀ ਪਛਾਣ ਮਿਲੀ। ਸੋਸ਼ਲ ਮੀਡੀਆ 'ਤੇ ਉਸ ਦੇ ਕਰੋੜਾਂ ਫੈਨਜ਼ ਹਨ। ਉਸ ਨੇ ਇਹ ਪ੍ਰਸ਼ੰਸਕ ਅਤੇ ਪ੍ਰਸਿੱਧੀ ਆਪਣੀ ਮਿਹਨਤ ਅਤੇ ਪਿਆਰੇ ਵਿਵਹਾਰ ਨਾਲ ਹਾਸਲ ਕੀਤੀ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ।
ਸੋਮਵਾਰ ਨੂੰ ਸ਼ਹਿਨਾਜ਼ ਆਪਣੇ ਭਰਾ ਸ਼ਹਿਬਾਜ਼ ਨਾਲ ਮੁੰਬਈ 'ਚ ਲਾਲਬਾਗਚਾ ਰਾਜਾ ਪਹੁੰਚੀ ਅਤੇ ਗਣਪਤੀ ਬੱਪਾ ਦੇ ਦਰਸ਼ਨ ਕੀਤੇ। ਸ਼ਹਿਨਾਜ਼ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
image From instagram
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਭਿਆਨੀ ਵੱਲੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਪੀਲੇ ਰੰਗ ਦੇ ਸੂਟ ਵਿੱਚ ਸਿੰਪਲ ਲੁੱਕ ਨਾਲ ਨਜ਼ਰ ਆ ਰਹੀ ਹੈ। ਉਹ ਇਸ ਸਿੰਪਲ ਲੁੱਕ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਖ਼ਾਸ ਗੱਲ ਇਹ ਹੈ ਕਿ ਇਥੇ ਸ਼ਹਿਨਾਜ਼ ਤੇ ਸ਼ਹਿਬਾਜ਼ ਦੇ ਨਾਲ ਸਿਧਾਰਥ ਸ਼ੁਕਲਾ ਦੀ ਝਲਕ ਵੀ ਵਿਖਾਈ ਦਿੱਤੀ।
ਭਾਵੇਂ ਸਿਧਾਰਥ ਸ਼ੁਕਲਾ ਇਸ ਦੁਨੀਆਂ ਵਿੱਚ ਨਹੀਂ ਰਹੇ, ਪਰ ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਆਪਣੇ ਹੱਥ ਉੱਤੇ ਸਿਧਾਰਥ ਦਾ ਫੇਸ ਟੈਟੂ ਬਣਾਇਆ ਹੈ। ਇਸ ਟੈਟੂ ਦੇ ਜ਼ਰੀਏ ਸਿਧਾਰਥ ਹਮੇਸ਼ਾ ਦੋਹਾਂ ਨਾਲ ਹਨ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਸ਼ਹਿਨਾਜ਼ ਦਰਸ਼ਨਾਂ ਲਈ ਪਹੁੰਚੀ ਤਾਂ ਉਸ ਨੇ ਆਪਣੇ ਭਰਾ ਦਾ ਹੱਥ ਫੜਿਆ ਹੋਇਆ ਸੀ। ਉਸ ਹੱਥ ਵਿੱਚ ਸਿਧਾਰਥ ਦਾ ਟੈਟੂ ਬਣਿਆ ਹੋਇਆ ਹੈ। ਇਸ ਦੌਰਾਨ ਸ਼ਹਿਨਾਜ਼ ਵੀ ਕੁਝ ਪਲਾਂ ਦੇ ਲਈ ਭਾਵੁਕ ਨਜ਼ਰ ਆਈ। ਉਹ ਅੱਜ ਵੀ ਸਿਧਾਰਥ ਦੀਆਂ ਯਾਦਾਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ।
image From instagram
ਹੋਰ ਪੜ੍ਹੋ: ਕੀ ਬਿੱਗ ਬੌਸ 16 'ਚ ਹਿੱਸਾ ਲੈਣਗੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਦਰਸ਼ਨ ਕਰਨ ਮਗਰੋਂ ਸ਼ਹਿਨਾਜ਼ ਨੇ ਫੈਨਜ਼ ਨਾਲ ਤਸਵੀਰਾਂ ਖਿਚਵਾਈਆਂ ਤੇ ਖੂਬ ਮਸਤੀ ਕੀਤੀ। ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਵੇਖ ਫੈਨਜ਼ ਬੇਹੱਦ ਭਾਵੁਕ ਹੋ ਗਏ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
