ਸਿਧਾਰਥ ਸ਼ੁਕਲਾ ਦਾ ਨਾਂਅ ਸੁਣਕੇ ਅੱਜ ਵੀ ਭਾਵੁਕ ਹੋ ਜਾਂਦੀ ਹੈ ਸ਼ਹਿਨਾਜ਼, ਇਸ ਤਰ੍ਹਾਂ ਸ਼ੁਰੂ ਹੋਈ ਸੀ ਦੋਹਾਂ ਦੀ ਲਵ ਸਟੋਰੀ

written by Rupinder Kaler | October 21, 2021

ਸ਼ਹਿਨਾਜ਼ ਗਿੱਲ (Shehnaaz Gill) ਅਤੇ ਸਿਧਾਰਥ ਸ਼ੁਕਲਾ (sidharth shukla ) ਦਾ ਆਖਰੀ ਗੀਤ ‘ਹੈਬਿਟ’ ਰਿਲੀਜ਼ ਹੋ ਚੁੱਕਿਆ ਹੈ । ਸ਼੍ਰੇਆ ਘੋਸ਼ਾਲ ਅਤੇ ਆਰਕੋ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗੀਤ ਨੂੰ ਸਿਡਨਾਜ਼ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੇ ਦੇਖਿਆ ਜਾਵੇ ਤਾਂ ਸਿਧਾਰਥ (sidharth shukla )  ਦੀ ਮੌਤ ਤੋਂ ਪਹਿਲਾਂ ਇਹ ਜੋੜੀ ਹਰ ਇੱਕ ਦੀ ਪਹਿਲੀ ਪਸੰਦ ਸੀ । ਇਸ ਜੋੜੀ ਦੀ ਲਵ ਸਟੋਰੀ ਦੇ ਹਰ ਪਾਸੇ ਚਰਚੇ ਸਨ । ਦੋਵਾਂ ਦੀ ਦੋਸਤੀ ਨੂੰ ਦੇਖਦੇ ਹੋਏ ਸਿਧਾਰਥ ਅਤੇ ਸ਼ਹਿਨਾਜ਼ (Shehnaaz Gill) ਦੇ ਫੈਨਜ਼ ਨੇ ਪਿਆਰ ਨਾਲ ਦੋਵਾਂ ਨੂੰ ਇੱਕੋ ਨਾਮ 'ਸਿਡਨਾਜ਼' ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ।

inside image of shehnaaz gill and sidharth sukla Pic Courtesy: Instagram

ਹੋਰ ਪੜ੍ਹੋ :

ਇਸ ਡਰ ਕਰਕੇ ਕਰਣ ਔਜਲਾ ਨੇ ਪੂਰਾ ਇੱਕ ਸਾਲ ਕਿਸੇ ਮਿਊਜ਼ਿਕ ਵੀਡੀਓ ਵਿੱਚ ਨਹੀਂ ਕੀਤਾ ਕੰਮ

shehnaaz gill shared her new photoshoot Pic Courtesy: Instagram

ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਸ਼ਹਿਨਾਜ਼ ਨੇ ਮੁੰਬਈ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ, ਜਿੱਥੇ ਸਿਧਾਰਥ ਸ਼ੁਕਲਾ ਰਹਿੰਦੇ ਸੀ। ਸ਼ਹਿਨਾਜ਼ ਨੇ ਮੁੰਬਈ ਦੇ ਓਸ਼ੀਵਾਰਾ ਇਲਾਕੇ ਵਿੱਚ ਸਿਧਾਰਥ ਸ਼ੁਕਲਾ (sidharth shukla )  ਦੀ ਬਿਲਡਿੰਗ ਵਿੱਚ ਹੀ ਘਰ ਲੈ ਲਿਆ ਸੀ । ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਹ ਜੋੜੀ ਇੱਕ ਹੀ ਘਰ ਵਿੱਚ ਰਹਿੰਦੀ ਸੀ । ਸ਼ਹਿਨਾਜ਼ ਗਿੱਲ ਪੰਜਾਬ ਵਿੱਚ ਮਿਊਜ਼ਿਕ ਵੀਡੀਓਜ਼ ਅਤੇ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕਰਦੀ ਸੀ । ਪਰ ਉਸ ਨੂੰ ਅਸਲ ਪਛਾਣ ਬਿੱਗ ਬੌਸ ਤੇ ਸਿਧਾਰਥ ਨੇ ਹੀ ਦਿਵਾਈ ।

See Teaser Pic: Sidharth Shukla, Shehnaaz Gill, Tony Kakkar’s Collaboration Coming Soon Pic Courtesy: Instagram

ਇੱਕ ਦੂਜੇ ਤੋਂ ਅਣਜਾਣ ਇਹ ਜੋੜੀ ਜਦੋਂ ਬਿਗ ਬੌਸ-13 ਦੇ ਘਰ ਵਿੱਚ ਮਿਲੀ ਤਾਂ ਸ਼ੁਰੂਆਤ ‘ਚ ਖੂਬ ਨੌਕਝੋਕ ਹੋਈ । ਉਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਟਵਿੱਟਰ 'ਤੇ ਦੋਵਾਂ ਦਾ ਨਾਮ ਸਿਡਨਾਜ਼ ਰੱਖਿਆ ਅਤੇ ਇਹ ਰੋਜ਼ਾਨਾ ਟ੍ਰੈਂਡ ਹੋਣ ਲੱਗ ਪਿਆ । ਬਿੱਗ ਬੌਸ ਸ਼ੋਅ ਖ਼ਤਮ ਹੋਣ ਤੋਂ ਬਾਅਦ ਵੀ ਹੈਸ਼ਟੈਗ ਸਿਡਨਾਜ਼ (Shehnaaz Gill) ਟ੍ਰੈਂਡ ਕਰਦਾ ਰਿਹਾ । ਸ਼ਹਿਨਾਜ਼ ਅਤੇ ਸਿਧਾਰਥ ਦੀ ਜੋੜੀ ਦੇਸ ਭਰ ਦੀਆਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਬਣ ਗਈ ਸੀ।

Shehnaaz Gill Shares Behind The Scene Video With Sidharth Shukla Pic Courtesy: Instagram

ਫੌਨਜ਼ ਦੋਵਾਂ ਨੂੰ ਇਕੱਠੇ ਦੇਖਣ ਲਈ ਬੇਚੈਨ ਸਨ । ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ (Shehnaaz Gill) ਦੀ ਦੋਸਤੀ ਇੱਕ ਉਦਾਹਰਣ ਬਣ ਗਈ ਜਦੋਂ ਦੋਵੇਂ ਸ਼ੋਅ ਤੋਂ ਬਾਅਦ ਵੀ ਇਕੱਠੇ ਨਜ਼ਰ ਆਉਣ ਲੱਗੇ। ਸ਼ੋਅ ਤੋਂ ਬਾਅਦ ਦੋਵਾਂ ਨੇ ਮਿਊਜ਼ਿਕ ਐਲਬਮ 'ਭੁਲਾ ਦੂੰਗਾ' ਵਿੱਚ ਇਕੱਠੇ ਕੰਮ ਕੀਤਾ। ਲੋਕਾਂ ਨੇ ਇਸ ਦੇ ਗੀਤ ਨੂੰ ਬਹੁਤ ਪਿਆਰ ਦਿੱਤਾ । ਪਰ ਸਿਧਾਰਥ ਦੀ ਮੌਤ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ, ਤੇ ਇਹ ਜੋੜੀ ਕਿਸੇ ਮੁਕਾਮ ਤੇ ਪਹੁੰਚ ਤੋਂ ਪਹਿਲਾਂ ਹੀ ਟੁੱਟ ਗਈ ।

You may also like