ਸ਼ਹਿਨਾਜ਼ ਗਿੱਲ ਨੇ ‘ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮੈਨ 2020’ ਦੀ ਸੂਚੀ ਵਿੱਚ ਪਹਿਲਾ ਸਥਾਨ ਕੀਤਾ ਹਾਸਲ

written by Rupinder Kaler | May 31, 2021

ਸ਼ਹਿਨਾਜ਼ ਗਿੱਲ ਨੂੰ ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮੈਨ 2020 ਦੀ ਸੂਚੀ ’ਚ ਪਹਿਲਾ ਸਥਾਨ ਮਿਲਿਆ ਹੈ। ਪਿਛਲੇ ਸਾਲ ਉਹ ਇਸ ਸੂਚੀ ’ਚ ਚੌਥੇ ਨੰਬਰ ’ਤੇ ਸੀ। ਇਸ ਸਭ ਨੂੰ ਲੈ ਕੇ ਸ਼ਹਿਨਾਜ਼ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮੈਨ 2020 ਬਣਾਉਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਇਹ ਸਿਰਫ ਤੁਹਾਡੇ ਸਮਰਥਨ ਕਾਰਨ ਸੰਭਵ ਹੋਇਆ ਹੈ। ਹੋਰ ਪੜ੍ਹੋ : ਕੰਗਨਾ ਰਣੌਤ ਦੇ ਬਾਡੀਗਾਰਡ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਸ਼ਹਿਨਾਜ਼ ਗਿੱਲ ਨੇ ਇਕ ਇੰਟਰਵਿਊ ’ਚ ਕਿਹਾ ਕਿ ‘ਮੈਂ ਦੁਨੀਆ ਨੂੰ ਅਪਣਾ ਸੱਚਾ ਸਵਰੂਪ ਦਿਖਾਉਂਦੀ ਹਾਂ। ਇਸ ਦੇ ਚਲਦੇ ਮੈਂ ਲੋਕਾਂ ਨਾਲ ਜੁੜ ਜਾਂਦੀ ਹਾਂ। ਮੇਰੇ ਅਨੁਸਾਰ ਜੇਕਰ ਤੁਹਾਡੀ ਪਰਸਨੈਲਟੀ ਚੰਗੀ ਹੈ ਤਾਂ ਲੋਕ ਤੁਹਾਨੂੰ ਪਸੰਦ ਕਰਦੇ ਹਨ ਕਿਉਂਕਿ ਲੋਕ ਤੁਹਾਡੀ ਤਰ੍ਹਾਂ ਬਣਨਾ ਚਾਹੁੰਦੇ ਹਨ।’ shahnaz-gill ਸ਼ਹਿਨਾਜ਼ ਗਿਲ ਤੋਂ ਜਦੋਂ ਪੁੱਛਿਆ ਗਿਆ ਕਿ ਮੋਸਟ ਡਿਜ਼ਾਇਰੇਬਲ ਮੈਨ ਦਾ ਪੁਰਸਕਾਰ ਉਹ ਕਿਸ ਨੂੰ ਦੇਣਾ ਚਾਹੁੰਦੀ ਹੈ ਤਾਂ ਇਸ ’ਤੇ ਉਨ੍ਹਾਂ ਨੇ ਸਿਧਾਰਥ ਸ਼ੁਕਲਾ ਦਾ ਨਾਂ ਲਿਆ। ਸ਼ਹਿਨਾਜ਼ ਗਿੱਲ ਕਹਿੰਦੀ ਹੈ ‘ਦਿ ਮੋਸਟ ਡਿਜ਼ਾਇਰੇਬਲ ਮੈਨ ਮੇਰੇ ਅਨੁਸਾਰ ਸਿਧਾਰਥ ਸ਼ੁਕਲਾ ਹੈ। ਉਨ੍ਹਾਂ ’ਚ ਬਹੁਤ ਚੰਗੀਆਂ ਆਦਤਾਂ ਹਨ। ਉਹ ਇਮਾਨਦਾਰ, ਦਇਆਵਾਨ, ਧਿਆਨ ਰੱਖਦੇ ਹਨ, ਮੈਨੂੰ ਮਰਦਾਂ ’ਚ ਇਹ ਕੁਆਲਿਟੀ ਕਾਫੀ ਪਸੰਦ ਆਉਂਦੀ ਹੈ।’

0 Comments
0

You may also like