
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਇਸ ਵਾਰ ਈਦ ਦੇ ਮੌਕੇ 'ਤੇ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਪਹੁੰਚਿਆਂ ਸਨ। ਇਥੇ ਸਲਮਾਨ ਖਾਨ ਤੇ ਹੋਰਨਾਂ ਬਾਲੀਵੁੱਡ ਸਿਤਾਰਿਆਂ ਸਣੇ ਸ਼ਹਿਨਾਜ਼ ਗਿੱਲ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ। ਪਾਰਟੀ ਖ਼ਤਮ ਹੋਣ ਤੋਂ ਬਾਅਦ ਸਲਮਾਨ ਸ਼ਹਿਨਾਜ਼ ਨੂੰ ਉਸ ਦੀ ਗੱਡੀ ਤੱਕ ਛੱਡਣ ਗਏ। ਇਸ ਦੌਰਾਨ ਸ਼ਹਿਨਾਜ਼ ਨੇ ਸਲਮਾਨ ਖਾਨ ਨੂੰ ਕਿਸ ਕੀਤੀ, ਜਿਸ ਕਾਰਨ ਉਹ ਹੁਣ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ।

ਦੱਸ ਦਈਏ ਕਿ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਆਪਣੇ ਚੁੱਲਬੁਲੇ ਅੰਦਾਜ਼ ਨੂੰ ਲੈ ਕੇ ਬਹੁਤ ਮਸ਼ਹੂਰ ਹੈ। ਸ਼ਹਿਨਾਜ਼ ਦੇ ਫੈਨਜ਼ ਉਸ ਦੇ ਇਸ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ। ਅਰਪਿਤਾ ਖਾਨ ਦੀ ਈਦ ਪਾਰਟੀ ਦੇ ਦੌਰਾਨ ਸ਼ਹਿਨਾਜ਼ ਤੇ ਸਲਮਾਨ ਖਾਨ ਵਿੱਚ ਬਹੁਤ ਹੀ ਪਿਆਰੀ ਬੋਨਡਿੰਗ ਵੇਖਣ ਨੂੰ ਮਿਲੀ।
ਸੋਸ਼ਲ ਮੀਡੀਆ 'ਤੇ ਇਸ ਈਦ ਪਾਰਟੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸ਼ਹਿਨਾਜ਼ ਜਦੋਂ ਪਾਰਟੀ ਤੋਂ ਜਾਣ ਲਗਦੀ ਹੈ ਤਾਂ ਸਲਮਾਨ ਖਾਨ ਨੂੰ ਉਹ ਉਸ ਦੀ ਗੱਡੀ ਤੱਕ ਛੱਡਣ ਜਾਣ ਲਈ ਜ਼ਿਦ ਕਰਦੀ ਹੈ। ਇਸ ਦੌਰਾਨ ਸਲਮਾਨ ਖਾਨ ਮਹਿਜ਼ ਮੁਸਕਰਾਉਂਦੇ ਹੋਏ ਨਜ਼ਰ ਆਏ ਤੇ ਉਸ ਨੂੰ ਗੱਡੀ ਤੱਕ ਛੱਡਣ ਵੀ ਆਏ। ਗੱਡੀ ਵਿੱਚ ਬੈਠਣ ਤੋਂ ਪਹਿਲਾਂ ਸ਼ਹਿਨਾਜ਼ ਨੇ ਉਨ੍ਹਾਂ ਨੂੰ ਗਲੇ ਲਾਇਆ ਤੇ ਕਿਸ ਕੀਤਾ, ਇਸ ਦੌਰਾਨ ਸਲਮਾਨ ਹੱਸਦੇ ਹੋਏ ਨਜ਼ਰ ਆਏ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਿਥੇ ਇੱਕ ਪਾਸੇ ਸਿਡਨਾਜ਼ ਲਵਰਸ ਨੂੰ ਇਹ ਵੀਡੀਓ ਬਹੁਤ ਹੀ ਕਿਊਟ ਲੱਗੀ, ਉਥੇ ਹੀ ਦੂਜੇ ਪਾਸੇ ਸ਼ਹਿਨਾਜ਼ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ। ਉਨ੍ਹਾਂ ਨੇ ਸਲਮਾਨ ਤੇ ਸ਼ਹਿਨਾਜ਼ ਬਾਰੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਇੱਕ ਟ੍ਰੋਲਰ ਨੇ ਲਿਖਿਆ, 'ਉਹ ਸਲਮਾਨ ਨਾਲ ਸਿਡ (ਸਿਧਾਰਥ ਸ਼ੁਕਲਾ) ਦੀ ਤਰ੍ਹਾਂ ਵਿਵਹਾਰ ਕਰ ਰਹੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਲਗਦਾ ਹੈ ਕਿ ਉਸ ਨੇ ਸ਼ਰਾਬ ਪੀ ਰੱਖੀ ਹੈ।' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, 'ਲੱਗਦਾ ਹੈ ਕਿ ਉਨ੍ਹਾਂ ਦਾ ਅਫੇਅਰ ਸ਼ੁਰੂ ਹੋ ਗਿਆ ਹੈ।'
ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਸਨਗਲਾਸਿਸ 'ਚ ਨਜ਼ਰ ਆਈ ਸ਼ਹਿਨਾਜ਼ ਗਿਲ, ਸਿਡਨਾਜ਼ਿਨਸ ਨੇ ਕੀਤੀ ਤਾਰੀਫ
ਇਨ੍ਹਾਂ ਹੀ ਨਹੀਂ ਹੱਦ ਤਾਂ ਉਦੋਂ ਹੋ ਗਈ ਜਦੋਂ ਕੁਝ ਟ੍ਰੋਲਰਸ ਨੇ ਇੱਹ ਗੱਲ ਕਹੀ ਕਿ ਸ਼ਹਿਨਾਜ਼ ਤੇ ਸਲਮਾਨ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਹੁਣ ਇਨ੍ਹਾਂ ਦੇ ਅਫੇਅਰ ਦੇ ਚਰਚੇ ਸ਼ੁਰੂ ਹੋਣਗੇ। ਸ਼ਹਿਨਾਜ਼ ਦਾ ਇਹ ਸਭ ਕਰਨਾ ਸਾਨੂੰ ਮਹਿਜ਼ ਸਿਡ ਨਾਲ ਹੀ ਪਸੰਦ ਸੀ, ਕਿਸੇ ਹੋਰ ਨਾਲ ਨਹੀਂ।

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖਾਨ ਦੀ ਫਿਲਮ ਕਭੀ ਈਦ ਕਭੀ ਦੀਵਾਲੀ ਨਾਲ ਬਾਲੀਵੁੱਡ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਵਾਲੀ ਹੈ।
View this post on Instagram