ਸਿਧਾਰਥ ਸ਼ੁਕਲਾ ਦੀ ਯਾਦ ‘ਚ ਸ਼ਹਿਨਾਜ਼ ਗਿੱਲ ਦੇ ਭਰਾ ਨੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਤਾਰੀਫ

written by Shaminder | September 18, 2021

ਸਿਧਾਰਥ ਸ਼ੁਕਲਾ (Sidharth Shukla )ਦੇ ਫੈਨਜ਼ ਅਦਾਕਾਰ ਦੀ ਮੌਤ ਦੇ ਗਮ ਨੂੰ ਭੁਲਾ ਨਹੀਂ ਪਾ ਰਹੇ । ਉਸ ਦੇ ਦਿਹਾਂਤ ਨਾਲ ਜਿੱਥੇ ਪੂਰੀ ਮਨੋਰੰਜਨ ਇੰਡਸਟਰੀ ਨੂੰ ਡੂੰਘਾ ਦੁੱਖ ਪਹੁੰਚਿਆ ਹੈ । ਉੱਥੇ ਹੀ ਉਸ ਦੇ ਫੈਨਜ਼ ਵੀ ਗਮਗੀਨ ਹਨ । ਪਰ ਸਭ ਤੋਂ ਜ਼ਿਆਦਾ ਦੁੱਖ ਪਹੁੰਚਿਆ ਹੈ ਸ਼ਹਿਨਾਜ਼ ਗਿੱਲ  (ShehNaaz Gill) ਨੂੰ । ਜੋ ਇਸ ਦੁੱਖ ਤੋਂ ਹਾਲੇ ਤੱਕ ਉੱਭਰ ਨਹੀਂ ਪਾਈ ਹੈ । ਸ਼ਹਿਨਾਜ਼ ਦੇ ਨਾਲ-ਨਾਲ ਉਸ ਦਾ ਪੂਰਾ ਪਰਿਵਾਰ ਵੀ ਗਮਗੀਨ ਹੈ ।

Sidharth Shehnaaz Image source: Instagram

ਹੋਰ ਪੜ੍ਹੋ : ਇਸ ਕੁੜੀ ਨੇ ਰੈੱਡ ਲਾਈਟ ‘ਤੇ ਕੀਤਾ ਡਾਂਸ, ਹੁਣ ਗ੍ਰਹਿ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼, ਵੀਡੀਓ ਵਾਇਰਲ

ਸਿਧਾਰਥ ਦੇ ਪਰਿਵਾਰ ਦਾ ਜਿੱਥੇ ਰੋ-ਰੋ ਕੇ ਬੁਰਾ ਹਾਲ ਹੈ, ੳੇੁਥੇ ਹੀ ਸ਼ਹਿਨਾਜ਼ ਦੇ ਪਰਿਵਾਰ ਦੇ ਲੋਕ ਵੀ ਬਹੁਤ ਦੁਖੀ ਹਨ । ਸ਼ਹਿਨਾਜ਼ ਦਾ ਭਰਾ ਸ਼ਹਿਬਾਜ਼ ਵੀ ਸਿਧਾਰਥ ਦੇ ਦਿਹਾਂਤ ਤੋਂ ਬਾਅਦ ਕਾਫੀ ਦੁਖੀ ਹੈ । ਉਹ ਸਿਧਾਰਥ ਨੂੰ ਯਾਦ ਕਰ ਰਿਹਾ ਹੈ ਅਤੇ ਹੁਣ ਉਸ ਨੇ ਸਿਧਾਰਥ ਦਾ ਟੈਟੂ ਆਪਣੀ ਬਾਂਹ ‘ਤੇ ਉਕੇਰਿਆ ਹੈ ।

Shehbaaz -min Image From Instagram

ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਦਾ ਭਰਾ ਸ਼ਹਿਬਾਜ਼ ਬਦੇਸ਼ਾ ਆਪਣੀ ਬਾਂਹ ‘ਤੇ ਸਿਧਾਰਥ ਦਾ ਟੈਟੂ ਬਣਵਾਇਆ ਹੈ । ਸਿਧਾਰਥ ਦੇ ਟੈਟੂ ਦੇ ਥੱਲੇ ਉਸ ਨੇ ਸ਼ਹਿਨਾਜ਼ ਦਾ ਨਾਂਅ ਲਿਖਵਾਇਆ ਹੈ ।

 

View this post on Instagram

 

A post shared by SHEHBAZ BADESHA (@badeshashehbaz)

ਇਸ ਵੀਡੀਓ ਅਤੇ ਤਸਵੀਰਾਂ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਸਿਧਾਰਥ ਸ਼ੁਕਲਾ ਨੂੰ ਯਾਦ ਕਰ ਰਹੇ ਹਨ । ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਇਹ ਯਾਦਾਂ ਹਮੇਸ਼ਾ ਮੇਰੇ ਨਾਲ ਰਹਿਣਗੀਆਂ, ਤੂੰ ਮੇਰੇ ਨਾਲ ਮੇਰੀਆਂ ਯਾਦਾਂ ‘ਚ ਹੈਂ’।

 

View this post on Instagram

 

A post shared by Manjeet Singh (@manjeettattooz)

0 Comments
0

You may also like