ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਰੋ-ਰੋ ਕੇ ਬੁਰਾ ਹਾਲ

written by Shaminder | September 03, 2021

ਸਿਧਾਰਸ਼ ਸ਼ੁਕਲਾ  (Sidharth Shukla) ਨੇ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ੳੇੁਨ੍ਹਾਂ ਦੇ ਫੈਨਸ ਵੀ ਸਦਮੇ ‘ਚ ਹਨ । ਪਰ ਸਭ ਤੋਂ ਜ਼ਿਆਦਾ ਸਦਮੇ ‘ਚ ਹੈ ਸ਼ਹਿਨਾਜ਼ ਗਿੱਲ (Shehnaaz gill)। ਜਿਸ ਨਾਲ ਸਿਧਾਰਥ ਸ਼ੁਕਲਾ ਦੀ ਦੋਸਤੀ ਬਹੁਤ ਗੂੜ੍ਹੀ ਸੀ । ਸ਼ਹਿਨਾਜ਼ ਸਿਧਾਰਥ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਹੈ ਅਤੇ ਉਸ ਦੀ ਮੌਤ ਦੇ ਗਮ ਤੋਂ ਉੱਭਰ ਨਹੀਂ ਪਾ ਰਹੀ ।

Sidnaaz Image From Instagram

ਹੋਰ ਪੜ੍ਹੋ : ‘ਯਾਰ ਅਣਮੁੱਲੇ ਰਿਟਰਨਜ਼’ ਫ਼ਿਲਮ ਦਾ ਨਵਾਂ ਗੀਤ ‘ਯਾਰੀਆਂ ਦੀ ਕਸਮ’ ਜਲਦ ਹੋ ਰਿਹਾ ਹੈ ਰਿਲੀਜ਼

ਖ਼ਬਰਾਂ ਮੁਤਾਬਕ ਸ਼ਹਿਨਾਜ਼ ਦੇ ਪਿਤਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ । ਜਿਸ ‘ਚ ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ ਹੈ ਕਿ ਸ਼ਹਿਨਾਜ਼ ਦਾ ਰੋ-ਰੋ ਕੇ ਬੁਰਾ ਹਾਲ ਹੈ । ਉਸ ਨੇ ਕਿਹਾ, 'ਪਾਪਾ ਮੇਰੇ ਹੱਥਾਂ ਚ ਉਸ ਨੇ ਦਮ ਤੋੜਿਆ ਹੈ। ਉਹ ਮੇਰੇ ਹੱਥਾਂ 'ਚ ਦੁਨੀਆ ਛੱਡ ਕੇ ਗਿਆ।

Sidnaaz Image From Instagram

ਮੈਂ ਹੁਣ ਕਿਵੇਂ ਜੀਵਾਂਗੀ, ਕੀ ਕਰਾਂਗੀ?'ਮੀਡੀਆ ਰਿਪੋਰਟਾਂ ਮੁਤਾਬਕ ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ, 'ਸ਼ਹਿਨਾਜ਼, ਸਿਧਾਰਥ ਨੂੰ ਸਵੇਰੇ ਨੌਰਮਲੀ ਉਠਾਉਣ ਗਈ ਤਾਂ ਉਸ ਨੇ ਰੈਸਪੌਂਡ ਨਹੀਂ ਕੀਤਾ।

 

View this post on Instagram

 

A post shared by Shehnaaz Gill (@shehnaazgill)

ਉਸ ਨੇ ਸਿਧਾਰਥ ਨੂੰ ਗੋਦੀ 'ਚ ਫੜ੍ਹ ਕੇ ਰੱਖਿਆ ਪਰ ਸਿਧਾਰਥ ਨੇ ਰਿਸਪੌਂਡ ਨਹੀਂ ਕੀਤਾ। ਫਿਰ ਸ਼ਹਿਨਾਜ਼ ਨੇ ਸਿਧਾਰਥ ਦੇ ਪੂਰੇ ਪਰਿਵਾਰ ਨੂੰ ਬੁਲਾਇਆ ਜੋ ਉੱਥੇ ਆਸਪਾਸ ਰਹਿੰਦੇ ਹਨ। ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸ਼ਹਿਨਾਜ਼ ਕਹਿ ਰਹੀ ਹੈ ਕਿ ਹੁਣ ਉਹ ਨਹੀਂ ਹੈ ਤਾਂ ਮੈਂ ਕਿਵੇਂ ਰਹਾਂਗੀ।'

 

 

 

0 Comments
0

You may also like