ਸ਼ਹਿਨਾਜ਼ ਗਿੱਲ ਨੇ ਮੰਨਿਆ ਕਿ ਇਸ ਮੁੰਡੇ ਨਾਲ ਉਸ ਨੂੰ ਹੋ ਗਿਆ ਸੀ ਪਿਆਰ…!

Written by  Rupinder Kaler   |  October 24th 2019 05:40 PM  |  Updated: October 24th 2019 05:40 PM

ਸ਼ਹਿਨਾਜ਼ ਗਿੱਲ ਨੇ ਮੰਨਿਆ ਕਿ ਇਸ ਮੁੰਡੇ ਨਾਲ ਉਸ ਨੂੰ ਹੋ ਗਿਆ ਸੀ ਪਿਆਰ…!

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਸੁਰਖੀਆਂ ਵਿੱਚ ਹੈ । ਕਿਉਂਕਿ ਇੱਕ ਟੀਵੀ ਚੈਨਲ ਦੇ ਰਿਆਲਟੀ ਸ਼ੋਅ ਵਿੱਚ ਉਹ ਨਵੇਂ ਤੋਂ ਨਵੇਂ ਖੁਲਾਸੇ ਕਰ ਰਹੀ ਹੇੈ । ਇੱਥੇ ਹੀ ਬਸ ਨਹੀਂ ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ ਦੀਆਂ ਨਜ਼ਦੀਕੀਆਂ ਵੀ ਸੁਰਖੀਆਂ ਦਾ ਕਾਰਨ ਬਣ ਰਿਹਾ ਹੈ । ਸ਼ੋਅ ਵਿੱਚ ਦੋਵਾਂ ਨੂੰ ਇਕ-ਦੂਜੇ ਦੇ ਕਰੀਬ ਆਉਂਦੇ ਦੇਖਿਆ ਗਿਆ, ਪਰ ਜਿਵੇਂ-ਜਿਵੇਂ ਦਿਨ ਵਧਦੇ ਗਏ ਉਦਾਂ ਹੀ ਦੋਵਾਂ ਵਿਚਕਾਰ ਥੋੜ੍ਹੀ ਦੂਰੀਆਂ ਆਉਂਦੀਆਂ ਗਈਆਂ।

https://www.instagram.com/p/B31uERBhgsX/

ਪਰ ਹੁਣ ਸ਼ਹਿਨਾਜ਼ ਗਿੱਲ ਨੇ ਇਹ ਮੰਨ ਲਿਆ ਹੈ ਕਿ ਉਹ ਪਾਰਸ ਨੂੰ ਪਸੰਦ ਕਰਨ ਲੱਗ ਗਈ ਸੀ। ਇਕ ਵੀਡੀਓ 'ਚ ਸ਼ਹਿਨਾਜ਼, ਸ਼ੈਫਾਲੀ ਦੇ ਸਾਹਮਣੇ ਇਹ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਪਾਰਸ ਨਾਲ ਅਟ੍ਰੈਕਸ਼ਨ ਹੋ ਗਈ ਸੀ, ਪਰ ਉਹ ਉਨ੍ਹਾਂ ਨੂੰ ਸਮਝ ਨਹੀਂ ਪਾਏ।

https://www.instagram.com/p/B3eIgXyBukT/

ਸ਼ਹਿਨਾਜ਼ ਇਸ ਵੀਡੀਓ ਵਿੱਚ ਕਹਿ ਰਹੀ ਹੈ ਕਿ ਮੈਨੂੰ ਪਿਆਰ ਨਹੀਂ ਹੋਇਆ, ਹਾਲਾਂਕਿ, ਉਹ ਪਿਆਰ ਦੇ ਲਾਇਕ ਸੀ, ਪਰ ਉਹ ਮੈਨੂੰ ਸਮਝ ਹੀ ਨਹੀਂ ਪਾਇਆ।'

https://www.instagram.com/tv/B39wd-rIrWf/?utm_source=ig_web_copy_link

ਇਸ ਤੋਂ ਬਾਅਦ ਸ਼ੈਫਾਲੀ ਕਹਿੰਦੀ ਹੈ ਬਾਹਰ ਜਾਣ ਤੋਂ ਬਾਅਦ ਤੁਸੀਂ ਪਾਰਸ ਨਾਲ ਕਿਵੇਂ ਦਾ ਰਿਸ਼ਤਾ ਦੇਖਦੀ ਹੋ। ਇਸ 'ਤੇ ਸ਼ਹਿਨਾਜ਼ ਕਹਿੰਦੀ ਹੈ ਕਿ ਘਰ ਤੋਂ ਬਾਹਰ ਉਹ ਦੋਸਤ ਰਹਿਣਗੇ, ਹਾਂ ਜੇ ਪਾਰਸ ਉਨ੍ਹਾਂ ਲਈ ਕੁਝ ਕਰਦੇ ਹਨ ਤਾਂ ਉਹ ਫਿਰ ਤੋਂ ਸੋਚ ਸਕਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network