ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਇਸ ਵਜ੍ਹਾ ਕਰਕੇ ਕਿਹਾ ਫਲਰਟਿੰਗ ਕਿੰਗ

written by Rupinder Kaler | October 16, 2020

ਸਿਧਾਰਥ ਸ਼ੁਕਲਾ ਬਿੱਗ ਬੌਸ 13 ਦੇ ਵਿਨਰ ਰਹੇ ਹਨ। ਸ਼ਹਿਨਾਜ਼ ਗਿੱਲ ਦੇ ਨਾਲ ਉਨ੍ਹਾਂ ਦੀ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਗਈ ਸੀ। ਦੋਵਾਂ ਨੂੰ ਸਿਡਨਾਜ਼ ਵੀ ਕਿਹਾ ਜਾਂਦਾ ਸੀ। ਹੁਣ ਸ਼ਹਿਨਾਜ਼ ਗਿੱਲ ਨੇ ਇੰਟਰਵਿਊ 'ਚ ਕਿਹਾ, ਸਿਧਾਰਥ ਸ਼ੁਕਲਾ ਟੀਆਰਪੀ ਕਿੰਗ ਹੈ ਤੇ ਬਿੱਗ ਬੌਸ 14 ਦੀ ਜੋ ਟੀਆਰਪੀ ਹੈ ਉਹ ਉਸ ਦੇ ਕਾਰਨ ਹੈ। ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਸਿਧਾਰਥ ਦੇ ਘਰ 'ਚੋ ਨਿਕਲਣ ਦੇ ਬਾਅਦ ਇਹ ਸ਼ੋਅ ਦੇਖਣਾ ਬੰਦ ਕਰ ਦੇਵੇਗੀ।

shehnaz gill

ਹੋਰ ਪੜ੍ਹੋ :

gill

ਇਸ ਤੋਂ ਬਾਅਦ ਸ਼ਹਿਨਾਜ਼ ਨੇ ਘਰ ਦੇ ਹੋਰ ਮੈਂਬਰਾਂ ਦੇ ਬਾਰੇ 'ਚ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਘਰ ਦੇ ਸਾਰੇ ਮੈਂਬਰ ਸੀਨੀਅਰਜ਼ 'ਤੇ ਜ਼ਿਆਦਾ ਨਿਰਭਰ ਹਨ। ਸਿਧਾਰਥ ਸ਼ੁਕਲਾ ਦੇ ਬਾਰੇ 'ਚ ਗੱਲ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਕੁੜੀਆਂ ਦੇ ਨਾਲ ਫਲਰਟ ਕਰ ਰਿਹਾ ਹੈ।

gill

ਉਸ ਨੂੰ ਘਰ ਦੇ ਬਾਹਰ ਜੱਜ ਕਰ ਰਹੇ ਹਨ ਪਰ ਮੈਂ ਜਾਣਦੀ ਹਾਂ ਕਿ ਉਸ ਦੀ ਨਿਅਤ ਵਧੀਆ ਹੈ। ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਘਰ ਦੇ ਮੈਂਬਰ ਕਿਸੇ ਵੀ ਗੱਲ 'ਤੇ ਸਟੈਂਡ ਨਹੀਂ ਲੈਂਦੇ। ਫਿਰ ਉਸ ਨੇ ਕਿਹਾ ਖੁਦ ਦਾ ਵਜੂਦ ਰੱਖੋ, ਬਿਨਾਂ ਸੈਲਫਿਸ਼ ਬਣੇ, ਆਪਣਾ ਸਟੈਂਡ ਤਾਂ ਹਰ ਕੋਈ ਲੈਂਦਾ ਹੈ, ਦੂਸਰਿਆਂ ਲਈ ਸਟੈਂਡ ਲੈਣਾ ਸਿੱਖੋ।

You may also like