ਸ਼ਹਿਨਾਜ਼ ਗਿੱਲ ਨੇ ਰਿਆਲਟੀ ਸ਼ੋਅ ਬਿੱਗ ਬੌਸ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ !

written by Rupinder Kaler | October 12, 2020

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਨੇ ਖੁਲਾਸਾ ਕੀਤਾ ਹੈ ਕਿ ਕੀ ਉਹ ਬਿੱਗ ਬੌਸ 14 ਦੇ ਘਰ ਦੇ ਅੰਦਰ ਜਾਵੇਗੀ ਜਾਂ ਨਹੀਂ। ਸ਼ਹਿਨਾਜ਼ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

shahnaz-gill

ਹੋਰ ਪੜ੍ਹੋ :

shahnaz gill

ਵੀਡੀਓ 'ਚ ਸ਼ਹਿਨਾਜ਼ ਗਿੱਲ ਦੱਸ ਰਹੀ ਹੈ ਕਿ ਜੇ ਉਸ ਨੂੰ ਸ਼ੋਅ 'ਤੇ ਬੁਲਾਇਆ ਜਾਂਦਾ ਹੈ ਤਾਂ ਉਸ ਦਾ ਕੀ ਪਲੈਨ ਹੋਵੇਗਾ। ਜਦ ਇਕ ਯੂਜ਼ਰ ਨੇ ਪੁੱਛਿਆ ਕਿ ਕੀ ਤੁਸੀਂ ਬਿੱਗ ਬੌਸ 'ਚ ਜਾ ਰਹੇ ਹੋ, ਤਾਂ ਸ਼ਹਿਨਾਜ਼ ਨੇ ਕਿਹਾ, 'ਮੇਰਾ ਪੂਰਾ ਹੋ ਗਿਆ, ਮੈਂ ਦੁਬਾਰਾ ਕਿਉਂ ਜਾਵਾਂ? ਮੈਨੂੰ ਬਿਗ ਬੌਸ 'ਚ ਆਉਣ ਦੀ ਕੀ ਜ਼ਰੂਰਤ ਹੈ?'

shahnaz-gill

ਸ਼ਹਿਨਾਜ਼ ਨੇ ਅੱਗੇ ਕਿਹਾ, 'ਮੈਨੂੰ ਸਭ ਕੁਝ ਮਿਲ ਗਿਆ, ਜੋ ਮੈਂ ਚਾਹੁੰਦੀ ਸੀ। ਹੁਣ ਜੇ ਮੈਂ ਗਈ ਤਾਂ ਮਹਿਮਾਨ ਵਜੋਂ ਜਾਵਾਂਗੀ। ਹੈਲੋ, ਹਾਏ, ਓਕੇ, ਬਾਏ।' ਇਹ ਕਹਿ ਕੇ ਸ਼ਹਿਨਾਜ਼ ਹੱਸ ਪੈਂਦੀ ਹੈ । ਇਸ ਵੀਡੀਓ ਤੇ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਵੱਲੋਂ ਕਮੈਂਟ ਵੀ ਕੀਤੇ ਜਾ ਰਹੇ ।

You may also like