ਸ਼ਹਿਨਾਜ਼ ਗਿੱਲ ਨੇ ਵਧਾਇਆ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ, ਹਿਮਾਂਸ਼ੀ ਦਿੱਤਾ ਮੂੰਹ ਤੋੜਵਾਂ ਜਵਾਬ 

Written by  Rupinder Kaler   |  November 04th 2019 05:30 PM  |  Updated: November 07th 2019 11:37 AM

ਸ਼ਹਿਨਾਜ਼ ਗਿੱਲ ਨੇ ਵਧਾਇਆ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ, ਹਿਮਾਂਸ਼ੀ ਦਿੱਤਾ ਮੂੰਹ ਤੋੜਵਾਂ ਜਵਾਬ 

ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ ਦੀ ਰਿਆਲਟੀ ਸ਼ੋਅ ਵਿੱਚ ਵਾਈਲਡ ਕਾਰਡ ਐਂਟਰੀ ਹੁੰਦੇ ਹੀ ਸ਼ਹਿਨਾਜ਼ ਗਿੱਲ ਦੇ ਤੋਤੇ ਉੱਡ ਗਏ ਸਨ ।ਹਿਮਾਂਸ਼ੀ ਨੂੰ ਘਰ ਦਾ ਮੈਂਬਰ ਬਣਦੇ ਦੇਖ ਸ਼ਹਿਨਾਜ਼ ਆਪਣਾ ਆਪਾ ਖੋਹ ਬੈਠੀ ਤੇ ਦੱਬ ਕੇ ਰੋਈ ਸੀ । ਇਸ ਦੌਰਾਨ ਸ਼ਹਿਨਾਜ਼ ਨੇ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ ਵਧਾਇਆ, ਪਰ ਹਿਮਾਂਸ਼ੀ ਨੇ ਇਹ ਕਹਿੰਦੇ ਹੋਏ ਮਨ੍ਹਾਂ ਕਰ ਦਿੱਤਾ ਕਿ ਉਹ ਆਪਣੀ ਮਾਂ ਨੂੰ ਕਸਮ ਦੇ ਕੇ ਆਈ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰੇਗੀ।

https://www.instagram.com/p/B4ZGIuDp1gU/?utm_source=ig_embed

ਦੋਵਾਂ ਦੀ ਗੱਲਬਾਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਸ਼ਹਿਨਾਜ਼, ਹਿਮਾਂਸ਼ੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ, ਪਰ ਹਿਮਾਂਸ਼ੀ ਕਹਿ ਰਹੀ ਹੈ ਕਿ ਉਹ ਬਾਹਰ ਤੋਂ ਹੀ ਡਿਸਾਈਡ ਕਰ ਕੇ ਆਈ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰੇਗੀ। ਹਿਮਾਂਸ਼ੀ ਕਹਿੰਦੀ ਹੈ, 'ਮੈਨੂੰ ਕੋਈ ਪ੍ਰਾਬਲਮ ਨਹੀਂ ਹੈ।

https://www.instagram.com/p/B4b_X47hZj3/?utm_source=ig_embed

ਮੈਨੂੰ ਹੁਣ ਕੋਈ ਗੁੱਸਾ ਨਹੀਂ ਹੈ.. ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਬੁਰਾ ਫੀਲ ਹੋਵੇ ਕਿ ਮੈਂ ਤੁਹਾਨੂੰ ਇਗਨੋਰ ਕਰ ਰਹੀ ਹਾਂ। ਤੇ ਤੁਹਾਨੂੰ ਇਗਨੋਰ ਕਰ ਕੇ ਮੈਂ ਵੀ ਵਿਲੇਨ ਨਹੀਂ ਬਣਨਾ ਚਾਹੁੰਦੀ। ਤੁਸੀਂ ਮੈਨੂੰ ਬੋਲਿਆ, ਮੈਂ ਤੁਹਾਨੂੰ ਬੋਲਿਆ, ਅਸੀਂ ਦੋਵੇਂ ਵੱਡੀਆਂ ਹਾਂ, ਚੀਜ਼ਾਂ ਹੋ ਜਾਂਦੀਆਂ ਹਨ ਪਰ ਤੁਸੀਂ ਮੇਰੀ ਫੈਮਿਲੀ ਨੂੰ ਲੈ ਕੇ ਜੋ ਬੋਲਿਆ ਉਹ ਮੇਰੇ ਦਿਲੋਂ ਨਹੀਂ ਜਾ ਸਕਦਾ।'

https://twitter.com/BhartiLavina/status/1190700791515906048


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network