ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਵੀਡੀਓ

Written by  Pushp Raj   |  February 02nd 2023 02:34 PM  |  Updated: February 02nd 2023 02:54 PM

ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਵੀਡੀਓ

Shilpa on Shamita Shetty birthday : ਬਾਲੀਵੁੱਡ ਅਦਾਕਾਰਾ ਤੇ ਬਿੱਗ ਬੌਸ ਫੇਮ 'ਸ਼ਮਿਤਾ ਸ਼ੈੱਟੀ' ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ਉੱਤੇ ਸ਼ਮਿਤਾ ਦੀ ਭੈਣ ਅਤੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source : Instagram

ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਛੋਟੀ ਭੈਣ ਸ਼ਮਿਤਾ ਸ਼ੈੱਟੀ ਨੂੰ ਉਸ ਦੇ ਜਨਮਦਿਨ 'ਤੇ ਵੱਖਰੇ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ।

ਸ਼ਮਿਤਾ ਸ਼ੈੱਟੀ ਨੂੰ ਪਰਿਵਾਕਰਕ ਮੈਂਬਰਾਂ ਸਣੇ ਅੱਜ ਹਰ ਕੋਈ ਜਨਮਦਿਨ ਦੀ ਵਧਾਈ ਦੇ ਰਿਹਾ ਹੈ। ਅਜਿਹੇ ਵਿੱਚ ਸ਼ਮਿਤਾ ਦੀ ਵੱਡੀ ਭੈਣ ਸ਼ਿਲਪਾ ਕਿਵੇਂ ਪਿੱਛੇ ਰਹਿ ਸਕਦੀ ਸੀ। ਆਪਣੀ ਭੈਣ ਸ਼ਮਿਤਾ ਨੂੰ ਸਪੈਸ਼ਲ ਫੀਲ ਕਰਵਾਉਂਦੇ ਹੋਏ, ਸ਼ਿਲਪਾ ਨੇ ਅੱਧੀ ਰਾਤ ਨੂੰ ਸੋਸ਼ਲ ਮੀਡੀਆ 'ਤੇ ਸਭ ਤੋਂ ਪਹਿਲਾਂ ਸ਼ਮਿਤਾ ਨੂੰ ਬਰਥਡੇਅ ਵਿਸ਼ ਕੀਤੀ।

Image Source : Instagram

ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਭੈਣ ਸ਼ਮਿਤਾ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਦੋਹਾਂ ਭੈਣਾ ਦੀ ਬਾਂਡਿੰਗ ਸਾਫ ਨਜ਼ਰ ਆ ਰਹੀ ਹੈ। ਇਹ ਵੀਡੀਓ ਦੋਹਾਂ ਭੈਣਾਂ ਦੇ ਇੱਕ ਦੂਜੇ ਨਾਲ ਬਿਤਾਏ ਗਏ ਖ਼ਾਸ ਪਲਾਂ ਦੀ ਝਲਕ ਵਿਖਾਉਂਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਸ਼ਮਿਤਾ ਲਈ ਖ਼ਾਸ ਸੰਦੇਸ਼ ਵੀ ਲਿਖਿਆ। ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ, "ਚਾਕਲੇਟ ਦਾ ਡੱਬਾ ਸਾਂਝਾ ਕਰਨ ਤੋਂ ਲੈ ਕੇ ਕੱਪੜੇ ਨਾਂ ਸਾਂਝੇ ਕਰਨ ਦਾ ਮਨ, ਇੱਕ-ਦੂਜੇ ਤੋਂ ਦੁਖੀ ਆਂਟੀ ਬਨਣ ਤੋਂ ਲੈ ਕੇ ਇੱਕੇ ਦੂਜੇ ਦੇ ਵਾਲਾਂ ਨੂੰ ਖਿੱਚਣ ਤੱਕ.........ਹੁਣ Inseparable Pair ਬਨਣ ਤੋਂ ਲੈ ਕੇ ਚੰਨ ਤੱਕ ਆਈ ਲਵ ਯੂ ਤੇ ... Happyyyyyy Bithdaaaayyyyy, ਮੇਰੀ ਪਿਆਰੀ Tunki! ਤੁਹਾਨੂੰ ਸਭ ਵੱਲੋਂ ਪਿਆਰ ਤੇ ਅਸ਼ੀਰਵਾਦ, ਜੋ ਯੂਨੀਵਰਸ ਦਿੰਦਾ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੀ ਚੰਗੀ ਸਿਹਤ ਲਈ ਅਰਦਾਸ ਕਰਦੀ ਹਾਂ। "

ਫੈਨਜ਼ ਸ਼ਿੱਲਪਾ ਸ਼ੈੱਟੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਸ਼ਿਲਪਾ ਦੀ ਇਸ ਵੀਡੀਓ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਸ਼ਮਿਤਾ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।

Image Source : Instagram

ਹੋਰ ਪੜ੍ਹੋ: Padma Awards 2023: ਰਵੀਨਾ ਟੰਡਨ ਤੇ ਐਮਐਮ ਕੀਰਵਾਨੀ ਸਣੇ ਇਨ੍ਹਾਂ ਸੈਲਬਸ ਨੂੰ ਕੀਤਾ ਜਾਵੇਗਾ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ, ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਸ਼ਮਿਤਾ ਹਾਲ ਹੀ 'ਚ ਅਭਿਨੇਤਾ ਆਮਿਰ ਅਲੀ ਨੂੰ ਡੇਟ ਕਰਨ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਦੋਵੇਂ ਅਦਾਕਾਰਾਂ ਨੂੰ ਇੱਕ ਪਾਰਟੀ ਦੇ ਬਾਹਰ ਦੇਖਿਆ ਗਿਆ। ਜਿਸ ਤੋਂ ਬਾਅਦ ਇਹ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਅਦਾਕਾਰਾ ਨੇ ਸਾਰੀਆਂ ਅਫਵਾਹਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਹ ਸਿੰਗਲ ਅਤੇ ਖੁਸ਼ ਹੈ। ਸ਼ਮਿਤਾ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਉੱਚਾਈ 'ਤੇ ਚੜ੍ਹਨਾ ਜੋ ਤੁਹਾਡੀ ਸੋਚ ਤੋਂ ਬਹੁਤ ਉੱਚਾ ਹੈ।' ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਮਿਤਾ 'ਦਿ ਟੈਨੈਂਟ' 'ਚ ਨਜ਼ਰ ਆਵੇਗੀ, ਜੋ 10 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network