ਸ਼ਿਲਪਾ ਸ਼ੈੱਟੀ ਨੇ ਆਪਣੇ ਕਿਚਨ ਗਾਰਡਨ ‘ਚ ਉਗਾਏ ਹਨ ਨਿੰਬੂ, ਵੀਡੀਓ ਕੀਤਾ ਸਾਂਝਾ

Written by  Shaminder   |  November 25th 2020 12:39 PM  |  Updated: November 25th 2020 12:39 PM

ਸ਼ਿਲਪਾ ਸ਼ੈੱਟੀ ਨੇ ਆਪਣੇ ਕਿਚਨ ਗਾਰਡਨ ‘ਚ ਉਗਾਏ ਹਨ ਨਿੰਬੂ, ਵੀਡੀਓ ਕੀਤਾ ਸਾਂਝਾ

ਸ਼ਿਲਪਾ ਸ਼ੈੱਟੀ ਅਕਸਰ ਆਪਣੇ ਘਰ ਦੇ ਬਗੀਚੇ ‘ਚ ਲੱਗੀਆਂ ਸਬਜ਼ੀਆਂ ਦੇ ਵੀਡੀਓ ਅਕਸਰ ਆਪਣੇ ਫੈਨਸ ਦੇ ਨਾਲ ਸ਼ੇਅਰ ਕਰਦੀ ਹੈ । ਸ਼ਿਲਪਾ ਸ਼ੈੱਟੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਆਪਣੇ ਘਰ ਦੇ ਬਗੀਚੇ ‘ਚ ਲੱਗੇ ਨਿੰਬੂ ਵਿਖਾ ਰਹੀ ਹੈ । ਸ਼ਿਲਪਾ ਸ਼ੈੱਟੀ ਵਿਖਾ ਰਹੀ ਹੈ ਕਿ ਉਨ੍ਹਾਂ ਦੇ ਗਾਰਡਨ ‘ਚ ਬਹੁਤ ਸਾਰੇ ਨਿੰਬੂ ਲੱਗੇ ਹੋਏ ਹਨ ਅਤੇ ਇਹ ਸ਼ਿਕੰਜਵੀ ਬਨਾਉਣ ਦੇ ਕੰਮ ਆਉਣਗੇ ।

shilpa shetty

ਸ਼ਿਲਪਾ ਸ਼ੈੱਟੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਉਨ੍ਹਾਂ ਦੀ ਭੈਣ ਸ਼ਮਿਤਾ ਨੇ ਵੀ ਕਮੈਂਟ ਕੀਤਾ ਹੈ । ਸ਼ਿਲਪਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਫੂਡ ਫਾਰ ਥਾਟ…ਜ਼ਿੰਦਗੀ ਖੂਬਸੂਰਤ ਹੈ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀਸ਼ਿਲਪਾ ਸ਼ੈੱਟੀ ਨੇ ਪਹਿਲੀ ਵਾਰ ਦਿਖਾਇਆ ਆਪਣੀ ਬੱਚੀ ਦਾ ਚਿਹਰਾ, ਵੀਡੀਓ ਵਾਇਰਲ

shilpa

ਹਰ ਹਾਲਾਤ ਕੁਝ ਵਧੀਆ ਕਰੋ’। ਉਂਝ ਵੀ ਸ਼ਿਲਪਾ ਆਪਣੇ ਗਾਰਡਨ ਨੂੰ ਲੈ ਕੇ ਅਕਸਰ ਆਪਣੇ ਫੈਨਸ ਦੇ ਨਾਲ ਚੀਜ਼ਾਂ ਸ਼ੇਅਰ ਕਰਦੀ ਰਹਿੰਦੀ ਹੈ । ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਜਲਦ ਹੀ ਆਪਣੀਆਂ ਦੋ ਫ਼ਿਲਮਾਂ ਦੇ ਨਾਲ ਬਾਲੀਵੁੱਡ ‘ਚ ਮੁੜ ਤੋਂ ਸਰਗਰਮ ਹੋ ਰਹੀ ਹੈ ।

shilpa shetty with family

ਉਨ੍ਹਾਂ ਦੀ ਇੱਕ ਫ਼ਿਲਮ ‘ਨਿਕੰਮਾ’ ਅਤੇ ਦੂਜੀ ਫ਼ਿਲਮ ‘ਹੰਗਾਮਾ-2’ ‘ਚ ਨਜ਼ਰ ਆਉੇਣ ਵਾਲੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network