ਸ਼ਿਲਪਾ ਸ਼ੈੱਟੀ ਦੂਸਰੀ ਵਾਰ ਬਣੀ ਮਾਂ, ਘਰ ਵਿੱਚ ਆਈ ਨੰਨ੍ਹੀ ਪਰੀ, ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ 

Written by  Rupinder Kaler   |  February 21st 2020 01:08 PM  |  Updated: February 21st 2020 01:08 PM

ਸ਼ਿਲਪਾ ਸ਼ੈੱਟੀ ਦੂਸਰੀ ਵਾਰ ਬਣੀ ਮਾਂ, ਘਰ ਵਿੱਚ ਆਈ ਨੰਨ੍ਹੀ ਪਰੀ, ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ 

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੂਸਰੀ ਵਾਰ ਮਾਂ ਬਣੀ ਹੈ । ਸ਼ਿਲਪਾ ਨੇ ਇਸ ਵਾਰ ਬੇਟੀ ਨੂੰ ਜਨਮ ਦਿੱਤਾ ਹੈ । ਬੇਟੀ ਦਾ ਨਾਂਅ ਸਮਿਸ਼ਾ ਸ਼ੈੱਟੀ ਰੱਖਿਆ ਗਿਆ ਹੈ । ਸਰੋਗੇਸੀ ਦੇ ਜ਼ਰੀਏ ਇਸ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ । ਬੱਚੀ ਦਾ ਜਨਮ 15 ਫਰਵਰੀ ਨੂੰ ਹੋਇਆ ਸੀ । ਪਰ ਸ਼ਿਲਪਾ ਸ਼ੈੱਟੀ ਤੇ ਉਹਨਾਂ ਦੇ ਪਤੀ ਨੇ ਇਸ ਖ਼ਬਰ ਨੂੰ ਹੁਣ ਇੱਕ ਤਸਵੀਰ ਸ਼ੇਅਰ ਕਰ ਕਰਕੇ ਸਵਰਜਨਕ ਕੀਤਾ ਹੈ ।

https://www.instagram.com/p/B8jln-GB_db/

ਇਸ ਤਸਵੀਰ ਵਿੱਚ ਸਮਿਸ਼ਾ ਨੇ ਆਪਣੀ ਮਾਂ ਦੀ ਉਂਗਲ ਫੜੀ ਹੋਈ ਹੈ । ਹਾਲਾਂ ਕਿ ਬੱਚੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ । ਜਿਸ ਤਰ੍ਹਾਂ ਹੀ ਸ਼ਿਲਪਾ ਸ਼ੈੱਟੀ ਨੇ ਇਹ ਤਸਵੀਰ ਸਾਂਝੀ ਕੀਤੀ ਨਾਲ ਦੀ ਨਾਲ ਇਹ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ । ਸੋਸ਼ਲ ਮੀਡੀਆ ਤੇ ਹਰ ਕੋਈ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੂੰ ਵਧਾਈ ਦੇ ਰਿਹਾ ਹੈ ।

https://www.instagram.com/p/B8X-rzqBloA/

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਦੀ ਇਹ ਦੂਜੀ ਸੰਤਾਨ ਹੈ । ਸ਼ਿਲਪਾ ਤੇ ਰਾਜ ਨੇ ਸਾਲ 2009 ਵਿੱਚ ਵਿਆਹ ਕਰਵਾਇਆ ਸੀ । 2012 ਵਿੱਚ ਸ਼ਿਲਪਾ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਫਾਲੋਵਰ ਹਨ ।

https://www.instagram.com/p/B80Uq2RB3yj/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network