
ਅੱਜ ਦੇਸ਼ ਦੁਨੀਆ ‘ਚ ਯੋਗ ਦਿਹਾੜਾ (Yoga Day ) ਮਨਾਇਆ ਜਾ ਰਿਹਾ ਹੈ । ਇਸ ਮੋਕੇ ਦੁਨੀਆ ਭਰ ‘ਚ ਜਗ੍ਹਾ ਜਗ੍ਹਾ ‘ਤੇ ਯੋਗ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ(Shilpa Shetty) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਸ਼ਵ ਯੋਗਾ ਦਿਵਸ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਸ਼ਿਲਪਾ ਸ਼ੈਟੀ ਨੇ ਪਤੀ ਰਾਜ ਕੁੰਦਰਾ ਦੇ ਨਾਲ ਕੇਕ ਕੱਟ ਕੇ ਮਨਾਇਆ ਜਨਮ ਦਿਨ, ਤਸਵੀਰਾਂ ਹੋਈਆਂ ਵਾਇਰਲ
ਇਸ ਵੀਡੀਓ ‘ਚ ਉਹ ਕੌਮਾਂਤਰੀ ਯੋਗਾ ਦਿਵਸ ‘ਤੇ ਸਭ ਨੂੰ ਵਧਾਈ ਦਿੰਦੇ ਹੋਏ ਨਜਰ ਆ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਯੋਗ ਦਿਹਾੜੇ ਦੇ ਮੌਕੇ ‘ਤੇ ਸਭ ਨੂੰ ਯੋਗ ਕਰਨ ਦੀ ਸਲਾਹ ਵੀ ਦਿੱਤੀ । ਇਸ ਤੋਂ ਇਲਾਵਾ ਮਲਾਇਕਾ ਅਰੋੜਾ ਨੇ ਯੋਗਾ ਦਿਹਾੜੇ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
![Workout loves Shilpa Shetty, she can't avoid [Watch Video]](https://wp.ptcpunjabi.co.in/wp-content/uploads/2022/05/Workout-loves-Shilpa-Shetty-she-cant-avoid-Watch-Video-3.jpg)
ਹੋਰ ਪੜ੍ਹੋ : ਕੀ ਤੁਹਾਨੂੰ ਪਤਾ ਹੈ? 16 ਸਾਲ ਦੀ ਉਮਰ ‘ਚ ਸ਼ਿਲਪਾ ਸ਼ੈੱਟੀ ਨੇ ਇਸ਼ਤਿਹਾਰ ‘ਚ ਕੀਤਾ ਸੀ ਕੰਮ
ਇਸ ਵੀਡੀਓ ‘ਚ ਅਦਾਕਾਰਾ ਯੋਗ ਕਰਦੀ ਹੋਈ ਦਿਖਾਈ ਦੇ ਰਹੀ ਹੈ । ਦੱਸ ਦਈਏ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਮਲਾਇਕਾ ਅਰੋੜਾ ਖੁਦ ਨੂੰ ਫ਼ਿੱਟ ਰੱਖਣ ਦੇ ਲਈ ਯੋਗ ਦਾ ਸਹਾਰਾ ਲੈਂਦੀਆਂ ਹਨ । ਅਕਸਰ ਦੋਵੇਂ ਜਣੀਆਂ ਯੋਗ ਦੇ ਔਖੇ ਤੋਂ ਔਖੇ ਆਸਣ ਕਰਨ ‘ਚ ਮਾਹਿਰ ਹਨ । ਪਹਿਲੀ ਵਾਰ ੨੧ ਜੂਨ ੨੦੧੫ ਨੂੰ ਪੂਰੀ ਦੁਨੀਆ ‘ਚ ਯੋਗ ਦਿਵਸ ਮਨਾਇਆ ਗਿਆ ।

ਯੋਗ ਨੂੰ ਮਨਾਉਨ ਲਈ 21 ਜੂਨ ਦਾ ਦਿਨ ਇਸ ਲਈ ਚੁiਣਆ ਗਿਆ ਕਿਉਂਕਿ ਇਹ ਦਿਨ ਸਾਲ ਦੇ ੩੬੫ ਦਿਨਾਂ ਚੋਂ ਸਭ ਤੋਂ ਲੰਮਾ ਦਿਨ ਹੁੰਦਾ ਹੈ।ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਸੂਰਜ ਤੋਂ ਮਿਲਣ ਵਾਲੀ ਰੋਸ਼ਨੀ ਸਾਡੇ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ । ਇਸ ਸਾਲ ਯੋਗ ਦਿਵਸ ਦਾ ਥੀਮ ਯੋਗਾ ਫਾਰ ਹਿਮਊਨਿਟੀ ਭਾਵ ਕਿ ਮਨੁੱਖਤਾ ਲਈ ਯੋਗ ਹੈ।
View this post on Instagram