ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਆਪਣਾ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਲੀਟ, ਸੋਸ਼ਲ ਮੀਡੀਆ ਤੋਂ ਬਣਾਈ ਦੂਰੀ

Reported by: PTC Punjabi Desk | Edited by: Shaminder  |  November 02nd 2021 01:36 PM |  Updated: November 02nd 2021 01:36 PM

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਆਪਣਾ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਲੀਟ, ਸੋਸ਼ਲ ਮੀਡੀਆ ਤੋਂ ਬਣਾਈ ਦੂਰੀ

ਸ਼ਿਲਪਾ ਸ਼ੈਟੀ (Shilpa Shetty ) ਦੇ ਪਤੀ ਰਾਜ ਕੁੰਦਰਾ ਨੇ ਟਵਿੱਟਰ ਤੇ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ ।ਰਾਜ ਕੁੰਦਰਾ (Raj Kundra )ਨੇ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਹੈ ।ਜਦੋਂਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ (Social Media)  ‘ਤੇ ਐਕਟਿਵ ਹੈ ਅਤੇ ਖੂਬ ਸੁਰਖੀਆਂ ਵਟੋਰ ਰਹੀ ਹੈ । ਇਸ ਤੋਂ ਪਹਿਲਾਂ ਰਾਜ ਕੁੰਦਰਾ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਸਨ । ਉਹ ਸ਼ਿਲਪਾ ਸ਼ੈੱਟੀ ਦੇ ਨਾਲ ਲਗਾਤਾਰ ਫਨੀ ਵੀਡੀਓਜ਼ ਬਣਾ ਕੇ ਸ਼ੇਅਰ ਕਰਦੇ ਰਹਿੰਦੇ ਸਨ ।

Shilpa-Shetty-pp-min Image From Instagram

ਹੋਰ ਪੜ੍ਹੋ : ਕਾਮਿਆ ਪੰਜਾਬੀ ਨੇ ਉਹਨਾਂ ਲੋਕਾਂ ਬਾਰੇ ਕੀਤਾ ਵੱਡਾ ਖੁਲਾਸਾ ਜਿਹੜੇ ਉਸ ਨੂੰ ਕਰਦੇ ਸਨ ਗੰਦੀਆਂ-ਗੰਦੀਆਂ ਗੱਲਾਂ ..!

ਰਾਜ ਕੁੰਦਰਾ ਦਾ ਟਵਿੱਟਰ ਅਕਾਊਂਟ ਸਰਚ ਕਰਨ ‘ਤੇ ਪਤਾ ਲੱਗਦਾ ਹੈ ਕਿ ਟਵਿੱਟਰ ‘ਤੇ ਉਨ੍ਹਾਂ ਦਾ ਅਧਿਕਾਰਤ ਅਕਾਊਂਟ ਸਰਚ ‘ਚ ਨਹੀਂ ਆ ਰਿਹਾ । ਇਸ ਤੋਂ ਇਲਾਵਾ ਉਨ੍ਹਾਂ ਦਾ ਇੰਸਟਾਗ੍ਰਾਮ ਸਰਚ ਕੀਤਾ ਗਿਆ ਤਾਂ ਉਹ ਵੀ ਸਰਚ ‘ਚ ਨਹੀਂ ਆ ਰਿਹਾ । ਰਾਜ ਕੁੰਦਰਾ ਬੀਤੇ ਦਿਨੀਂ ਉਸ ਸਮੇਂ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਨੂੰ ਅਸ਼ਲੀਲ ਵੀਡੀਓ ਬਨਾਉਣ ਅਤੇ ਉਨ੍ਹਾਂ ਨੂੰ ਪ੍ਰਸਾਰਿਤ ਕਰਨਮ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ ।

raj kundra,,

ਜਿਸ ਤੋਂ ਬਾਅਦ ਕਈ ਦਿਨਾਂ ਤੱਕ ਸ਼ਿਲਪਾ ਸ਼ੈੱਟੀ ਵੀ ਪ੍ਰੇਸ਼ਾਨ ਰਹੀ ਸੀ ਅਤੇ ਉਨ੍ਹਾਂ ਨੇ ਆਪਣੇ ਰਿਆਲਟੀ ਸ਼ੋਅਜ਼ ਤੋਂ ਵੀ ਦੂਰੀ ਬਣਾ ਲਈ ਸੀ । ਰਾਜ ਕੁੰਦਰਾ ਦੀ ਰਿਹਾਈ ਲਈ ਸ਼ਿਲਪਾ ਸ਼ੈੱਟੀ ਨੇ ਕਈ ਵਰਤ ਰੱਖੇ ਅਤੇ ਮਾਤਾ ਨੈਣਾ ਦੇਵੀ ਦੇ ਮੰਦਰ ‘ਚ ਜਾ ਕੇ ਮੰਨਤ ਵੀ ਮੰਗੀ ਸੀ । ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੇ ਨਾਲ ਲਵ ਮੈਰਿਜ ਕਰਵਾਈ ਸੀ । ਵਿਆਹ ਤੋਂ ਬਾਅਦ ਕੁਝ ਸਮੇਂ ਤੱਕ ਉਸ ਨੇ ਬਾਲੀਵੁੱਡ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਜਿਸ ਤੋਂ ਬਾਅਦ ਬੇਟੇ ਦੇ ਜਨਮ ਤੋਂ ਬਾਅਦ ਉਹ ਪਰਿਵਾਰਕ ਜਿੰਮੇਵਾਰੀਆਂ ਕਾਰਨ ਅਦਾਕਾਰੀ ਦੇ ਖੇਤਰ ‘ਚ ਸਰਗਰਮ ਨਹੀਂ ਰਹੀ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network