ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ

written by Shaminder | September 21, 2021

ਸ਼ਿਲਪਾ ਸ਼ੈੱਟੀ (Shilpa Shetty ) ਦੀਆਂ ਦੁਆਵਾਂ ਆਖਿਰਕਾਰ ਕੰਮ ਆ ਹੀ ਗਈਆਂ ਮਾਂ ਵੈਸ਼ਣੋ ਦੇਵੀ ਨੇ ਉਸ ਦੀ ਪ੍ਰਾਰਥਨਾ ਸੁਣ ਹੀ ਲਈ ।ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਜ਼ਮਾਨਤ (Bail)  ਮਿਲ ਗਈ ਹੈ । ਰਾਜ ਕੁੰਦਰਾ ਨੂੰ ਪੁਲਿਸ ਨੇ ਅਸ਼ਲੀਲ ਵੀਡੀਓ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ । ਜਿਸ ਤੋਂ ਬਾਅਦ ੳੇਸ ਨੇ ਜ਼ਮਾਨਤ ਦੇ ਲਈ ਕਈ ਵਾਰ ਅਰਜ਼ੀ ਦਿੱਤੀ ਸੀ । ਪਰ ਹੁਣ ਰਾਜ ਕੁੰਦਰਾ ਨੂੰ ਜ਼ਮਾਨਤ ਮਿਲ ਗਈ ਹੈ । ਜਿਸ ਤੋਂ ਬਾਅਦ ਕੁੰਦਰਾ ਦੇ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ ।

Shilpa-Shetty-pp-min Image From Instagram

ਹੋਰ ਪੜ੍ਹੋ :  ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੀ ਸ਼ੂਟਿੰਗ ਹੋਈ ਮੁਕੰਮਲ, ਇਸ ਦਿਨ ਹੋਵੇਗੀ ਰਿਲੀਜ਼

ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ । ਉਹ ਸੋਸ਼ਲ ਮੀਡੀਆ ‘ਤੇ ਘੱਟ ਹੀ ਐਕਟਿਵ ਸੀ ਪਰ ਰਾਜ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਹੀ ਸ਼ਿਲਪਾ ਨੇ ਖੁਦ ਨੂੰ ਸੰਭਾਲਿਆ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਵੀ ।

Shilpa Share story -min Image From Instagram

ਉਸ ਨੇ ਘਰ ‘ਚ ਖੁਸ਼ਹਾਲੀ ਅਤੇ ਵਿਘਨਾਂ ਨੂੰ ਦੂਰ ਕਰਨ ਦੇ ਲਈ ਗਣਪਤੀ ਵੀ ਸਥਾਪਿਤ ਕੀਤਾ ਅਤੇ ਫਿਰ ਮਾਤਾ ਵੈਸ਼ਣੋ ਦੇਵੀ ਦੇ ਮੰਦਰ ‘ਚ ਮੱਥਾ ਟੇਕਣ ਵੀ ਪਹੁੰਚੀ ਅਤੇ ਮਾਤਾ ਦੇ ਦਰਬਾਰ ‘ਚ ਮੱਥਾ ਟੇਕ ਕੇ ਰਾਜ ਕੁੰਦਰਾ ਦੀ ਜ਼ਮਾਨਤ ਲਈ ਪ੍ਰਾਰਥਨਾ ਵੀ ਕੀਤੀ ਅਤੇ ਇਹ ਉਸ ਦੀਆਂ ਦੁਆਵਾਂ ਦਾ ਹੀ ਅਸਰ ਹੈ ਕਿ ਰਾਜ ਕੁੰਦਰਾ ਨੂੰ ਜ਼ਮਾਨਤ ਮਿਲ ਗਈ । ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਵੀ ਸਾਂਝੀ ਕੀਤੀ ਹੈ ।ਜਿਸ ‘ਚ ਇੱਕ ਲੇਖਕ ਦੇ ਹਵਾਲੇ ਨਾਲ ਉਸ ਨੇ ਲਿਖਿਆ ਕਿ ‘ਖ਼ਰਾਬ ਤੂਫਾਨ ਦੇ ਬਾਅਦ ਵੀ ਸੁੰਦਰ ਚੀਜ਼ਾਂ ਹੋ ਸਕਦੀਆਂ ਹਨ। '

 

0 Comments
0

You may also like