ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਖੋਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਰਾਜ਼

written by Rupinder Kaler | September 08, 2021

ਸ਼ਮਿਤਾ ਸ਼ੈੱਟੀ (shamita shetty) ਅਤੇ ਰਾਕੇਸ਼ ਬਾਪਟ ਦੀ ਜੋੜੀ ਏਨੀਂ ਦਿਨੀਂ ਸਭ ਤੋਂ ਵੱਧ ਸੁਰਖੀਆਂ ਵਿੱਚ ਹੈ ਕਿਉਂਕਿ ਬਿੱਗ ਬੌਸ ਓਟੀਟੀ ਵਿੱਚ ਇਸ ਜੋੜੀ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ ।ਸ਼ਮਿਤਾ ਸ਼ੈੱਟੀ (shamita shetty)  ਅਤੇ ਰਾਕੇਸ਼ ਬਾਪਟ ਇੱਕ ਦੂਜੇ ਦੇ ਪਿਆਰ ਵਿੱਚ ਪਾਗਲ ਹਨ । ਸ਼ਮਿਤਾ ਨੇ ਤਾਂ ਰਾਕੇਸ਼ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਦਿੱਤਾ ਹੈ ।

Pic Courtesy: Instagram

ਹੋਰ ਪੜ੍ਹੋ :

ਯੁਵਰਾਜ ਹੰਸ ਨੇ ਅਮਰਿੰਦਰ ਗਿੱਲ ਦੇ ‘ਯਾਰੀਆਂ’ ਗੀਤ ਨੂੰ ਆਪਣੇ ਅੰਦਾਜ਼ ‘ਚ ਗਾਇਆ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Pic Courtesy: Instagram

ਸ਼ਮਿਤਾ (shamita shetty)  ਨੇ ਨੇਹਾ ਭਸੀਨ ਨੂੰ ਦੱਸਿਆ ਸੀ ਕਿ ਉਹ ਰਾਕੇਸ਼ ਨੂੰ ਪਸੰਦ ਕਰਦੀ ਹੈ ਤੇ ਰਾਕੇਸ਼ ਵੀ ਉਸ ਵਾਸਤੇ ਇਸੇ ਤਰ੍ਹਾਂ ਹੀ ਮਹਿਸੂਸ ਕਰਦਾ ਹੈ । ਇਸ ਸਭ ਦੇ ਚਲਦੇ ਸ਼ਮਿਤਾ (shamita shetty)  ਨੇ ਆਪਣਾ ਇੱਕ ਹੋਰ ਰਾਜ਼ ਖੋਲਿਆ ਹੈ । ਸ਼ਮਿਤਾ ਨੇ ਨੇਹਾ ਨੂੰ ਦੱਸਿਆ ਕਿ ਉਸ ਨੇ ਆਪਣਾ ਪਹਿਲਾ ਬੁਆਏ ਫਰੈਂਡ ਇੱਕ ਹਾਦਸੇ ਵਿੱਚ ਗਵਾ ਦਿੱਤਾ ਸੀ ।

inside pic of shilpa shetty birthday wished to her little sister shamita Pic Courtesy: Instagram

ਇਸ ਕਰਕੇ ਉਹ ਬਹੁਤ ਸੈਂਸਟਿਵ ਹੈ । ਇਹ ਦੱਸਦੇ ਹੋਏ ਸ਼ਮਿਤਾ ਰੋ ਪੈਂਦੀ ਹੈ । ਵੈਸੇ ਹਰ ਕੋਈ ਜਾਣਦਾ ਹੈ ਕਿ ਸ਼ਮਿਤਾ ਪਰਿਵਾਰ ਵਿੱਚ ਕਾਨੂੰਨੀ ਮਸਲੇ ਕਰਕੇ ਵੀ ਕਾਫੀ ਪਰੇਸ਼ਾਨ ਹੈ । ਸ਼ੋਅ ਵਿੱਚ ਆਉਣ ਤੋਂ ਪਹਿਲਾਂ ਸ਼ਮਿਤਾ ਦੇ ਜੀਜੇ ਰਾਜ ਕੁੰਦਰਾ ਨੂੰ ਅਸ਼ਲੀਲ ਵੀਡੀਓ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ।

0 Comments
0

You may also like