ਕਿਸੇ ਆਲੀਸ਼ਾਨ ਮਕਾਨ ਤੋਂ ਘੱਟ ਨਹੀਂ ਸ਼ਿਲਪਾ ਸ਼ੈੱਟੀ ਦੀ ਵੈਨਿਟੀ ਵੈਨ, ਵੀਡੀਓ ਵੇਖ ਹੋ ਜਾਓਗੇ ਹੈਰਾਨ

written by Shaminder | July 18, 2022

ਬਾਲੀਵੁੱਡ ਸਿਤਾਰੇ ਆਪਣੀ ਲਗਜ਼ਰੀ ਲਾਈਫ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੂੰ ਆਪਣੀ ਲਗਜ਼ਰੀ ਲਾਈਫ ‘ਤੇ ਕਰੋੜਾਂ ਰੁਪਏ ਖਰਚ ਕਰਨੇ ਪੈਂਦੇ ਹਨ । ਅੱਜ ਅਸੀਂ ਤੁਹਾਨੂੰ ਸ਼ਿਲਪਾ ਸ਼ੈੱਟੀ (Shilpa Shetty) ਦੀ ਵੈਨਿਟੀ ਵੈਨ (Vanity Van ) ਦਿਖਾਉਣ ਜਾ ਰਹੇ ਹਾਂ । ਜਿਸ ‘ਚ ਦੁਨੀਆ ਦੀ ਹਰ ਸ਼ੈਅ ਮੌਜੂਦ ਹੈ । ਆਪਣੇ ਯੋਗ ਨਾਲ ਅੱਜ ਵੀ ਪੂਰੀ ਤਰ੍ਹਾਂ ਫਿੱਟ ਰਹਿਣ ਵਾਲੀ ਸ਼ਿਲਪਾ ਸ਼ੈੱਟੀ ਖੁਦ ‘ਤੇ ਪਾਣੀ ਵਾਂਗ ਪੈਸਾ ਵਹਾਉਂਦੀ ਹੈ ।

shilpa-sunanda-shetty

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਵੈਕੇਸ਼ਨ ਦੇ ਦੌਰਾਨ ਬੇਟੇ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਉਸ ਦੀ ਵੈਨਿਟੀ ਵੈਨ ਦੀ ਖੂਬ ਚਰਚਾ ਏਨੀਂ ਦਿਨੀਂ ਹੋ ਰਹੀ ਹੈ । ਇਸ ਵੈਨਿਟੀ ਵੈਨ ਕਿਸੇ ਆਲੀਸ਼ਾਬ ਅਪਾਰਟਨੈਂਟ ਤੋਂ ਘੱਟ ਨਹੀਂ ਹੈ । ਇਸ ਵੈਨ ਨੂੰ ਅੰਦਰੋਂ ਵੇਖੀਏ ਤਾਂ ਅੰਦਰੋਂ ਇਹ ਇੱਕ ਘਰ ਵਾਂਗ ਜਾਪਦੀ ਹੈ । ਇਸ ਵੈਨ ‘ਚ ਮੀਟਿੰਗ ਰੂਮ, ਦੋ ਵਾਸ਼ਰੂਮ, ਨਿੱਜੀ ਚੈਬਰ, ਯੋਗਾ ਸਪੇਸ ਦੇ ਨਾਲ ਨਾਲ ਸਭ ਕੁਝ ਮੌਜੂਦ ਹੈ ।

shilpa shetty and -shamita

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਧੀ ਦੇ ਨਾਲ ਜ਼ੂ ਦੀ ਸੈਰ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਇਸ ਵੈਨ ਨੂੰ ਵੇਖ ਕੇ ਪ੍ਰਸ਼ੰਸਕ ਵੀ ਬੇਹੱਦ ਉਤਸ਼ਾਹਿਤ ਹਨ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਉਹ ਇੱਕ ਹੋਰ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਪਿਛਲੇ ਕੁਝ ਮਹੀਨਿਆਂ ਦੌਰਾਨ ਸ਼ਿਲਪਾ ਸ਼ੈੱਟੀ ਦੀ ਜ਼ਿੰਦਗੀ ਕਾਫੀ ਉਥਲ ਪੁਥਲ ਭਰੀ ਰਹੀ ਹੈ ।

shilpa shetty image From instagram

ਕਿਉਂਕਿ ਅਦਾਕਾਰਾ ਦਾ ਪਤੀ ਰਾਜ ਕੁੰਦਰਾ ਅਸ਼ਲੀਲ ਸੀਡੀ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਸੀ । ਜਿਸ ਤੋਂ ਬਾਅਦ ਸ਼ਿਲਪਾ ਨੇ ਪਤੀ ਦੀ ਰਿਹਾਈ ਲਈ ਕਾਫੀ ਪੂਜਾ ਪਾਠ ਕੀਤਾ ਅਤੇ ਸਾਈਂ ਮੰਦਰ ਅਤੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਵੀ ਪਹੁੰਚੀ ਸੀ । ਪਰ ਹੁਣ ਉਸ ਦੀ ਜ਼ਿੰਦਗੀ ਮੁੜ ਤੋਂ ਪਟਰੀ ‘ਤੇ ਆ ਗਈ ਹੈ।

 

View this post on Instagram

 

A post shared by Viral Bhayani (@viralbhayani)

You may also like