ਜਦੋਂ ਰਾਜ ਕੁਮਾਰ ਰਾਓ ਨੂੰ ਡਰੀਮ ਗਰਲ ਹੇਮਾ ਮਾਲਿਨੀ ਨਾਲ ਹੋਇਆ ਪਿਆਰ,ਵੀਡੀਓ ਆਇਆ ਸਾਹਮਣੇ  

written by Shaminder | December 27, 2019

ਰਾਜ ਕੁਮਾਰ ਰਾਓ,ਰਕੁਲਪ੍ਰੀਤ ਅਤੇ ਡਰੀਮ ਗਰਲ ਹੇਮਾ ਮਾਲਿਨੀ ਦੀ ਫ਼ਿਲਮ 'ਸ਼ਿਮਲਾ ਮਿਰਚੀ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਗਲਤ ਫਹਿਮੀ ਕਾਰਨ ਦੋ ਦਿਲ ਜੋ ਆਪਸ 'ਚ ਪਿਆਰ ਕਰਦੇ ਹਨ ਉਹ ਤਾਂ ਨਹੀਂ ਮਿਲ ਪਾਉਦੇ ਪਰ ਬੇਮੇਲ ਪ੍ਰੇਮ ਦੀ ਨੀਂਹ ਜ਼ਰੂਰ ਉੱਸਰ ਜਾਂਦੀ ਹੈ । ਇੱਥੋਂ ਹੀ ਕਹਾਣੀ 'ਚ ਨਵਾਂ ਟਵਿਸਟ ਆ ਜਾਂਦਾ ਹੈ ,ਰਮੇਸ਼ ਸਿੱਪੀ ਪ੍ਰੋਡਕਸ਼ਨ ਹੇਠ ਬਣ ਰਹੀ ਇਹ ਫ਼ਿਲਮ ਰੋਮਾਂਟਿਕ ਕਮੇਡੀ ਫ਼ਿਲਮ ਹੈ ।

ਹੋਰ ਵੇਖੋ:ਰਾਜ ਕੁਮਾਰ ਰਾਓ ਤੇ ਕੰਗਨਾ ਰਣੌਤ ਦੀ ਫ਼ਿਲਮ ‘ਮੈਂਟਲ ਹੈ ਕਯਾ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ


ਜਿਸ 'ਚ ਹੇਮਾ ਮਾਲਿਨੀ ਵੀ ਮੁੱਖ ਕਿਰਦਾਰਾਂ ਚੋਂ ਇੱਕ ਹੈ। ਪਿਆਰ ਦੇ ਰੰਗਾਂ ਅਤੇ ਕਮੇਡੀ ਨਾਲ ਭਰਪੂਰ ਇਹ ਫ਼ਿਲਮ 3 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।। ਦੱਸ ਦਈਏ ਕਿ ਇਸ ਫ਼ਿਲਮ ਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ  ਫ਼ਿਲਮ ਦਾ ਨਿਰਦੇਸ਼ਨ ਰਮੇਸ਼ ਸਿੱਪੀ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਨੇ ਹੇਮਾ ਮਾਲਿਨੀ ਦੇ ਨਾਲ ਸ਼ੋਅਲੇ ਫ਼ਿਲਮ 'ਚ ਕੰਮ ਕੀਤਾ ਸੀ ।

https://www.instagram.com/p/B5zeQE3p0qT/

ਇਹ ਕਹਾਣੀ ਅਵੀ ਨਾਂਅ ਦੇ ਮੁੰਡੇ ਦੀ ਹੈ ਜੋ ਕਿਸੇ ਵੀ ਕੁੜੀ ਨੂੰ ਆਪਣੇ ਦਿਲ ਦੀ ਗੱਲ ਦੱਸਣ ਅਤੇ ਇਜ਼ਹਾਰ ਕਰਨ ਤੋਂ ਡਰਦਾ ਹੈ ।

https://www.instagram.com/p/B6XxEVnBKHB/

ਤੁਸੀਂ ਵੀ ਮਾਨਣਾ ਚਾਹੁੰਦੇ ਹੋ ਇਸ ਫ਼ਿਲਮ ਦਾ ਅਨੰਦ ਤਾਂ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਤਿੰਨ ਜਨਵਰੀ ਦਾ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ ।ਇਸ ਤੋਂ ਇਲਾਵਾ ਨਵੇਂ ਸਾਲ ਦੀ ਆਮਦ 'ਤੇ ਬਾਲੀਵੁੱਡ ਦੀਆਂ ਹੋਰ ਕਈ ਫ਼ਿਲਮਾਂ ਵੀ ਰਿਲੀਜ਼ ਹੋਣਗੀਆਂ ।

 

You may also like