ਸ਼ਿੰਦੇ ਤੇ ਏਕਮ ਗਰੇਵਾਲ ਨੇ ਗਿੱਪੀ ਗਰੇਵਾਲ ਦੇ ਗਾਣੇ ‘ਜੀਨ’ ’ਤੇ ਦਿੱਤੀ ਪ੍ਰਫਾਰਮੈਂਸ, ਹਰ ਇੱਕ ਦਾ ਮਨ ਮੋਹ ਰਹੀਆਂ ਹਨ ਦੋਹਾਂ ਭਰਾਵਾਂ ਦੀਆਂ ਸ਼ਰਾਰਤਾਂ

written by Rupinder Kaler | October 22, 2021

ਗਿੱਪੀ ਗਰੇਵਾਲ (Gippy Grewal) ਏਨੀਂ ਦਿੱਨੀਂ ਆਪਣੀ ਆਗਾਮੀ ਫਿਲਮ 'ਪਾਣੀ ਚ ਮਧਾਣੀ' (Paani Ch Madhaani) ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਉਹਨਾਂ ਵੱਲੋਂ ਆਏ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ । ਦੂਜੇ ਪਾਸੇ ਉਹਨਾਂ ਦੇ ਬੱਚੇ ਵੀ ਆਪਣੀਆਂ ਸ਼ਰਾਰਤੀ ਵੀਡੀਓ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਹਨ । ਸ਼ਿੰਦਾ ਗਰੇਵਾਲ ਅਤੇ ਉਸ ਦੇ ਵੱਡੇ ਭਰਾ ਏਕਮ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

singer gippy grewal Pic Courtesy: Instagram

ਹੋਰ ਪੜ੍ਹੋ :

ਜਸਬੀਰ ਜੱਸੀ ਪਹੁੰਚੇ ਗੁੱਗੂ ਗਿੱਲ ਦੇ ਪਿੰਡ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Pic Courtesy: Instagram

 

ਜਿਸ ਵਿੱਚ ਦੋਵੇਂ ਭਰਾ ਫਿਲਮ' ਪਾਣੀ ਵਿੱਚ ਮਧਾਣੀ 'ਦੇ ਗਾਣੇ' ਜੀਨ ’  (Jean)  ਤੇ ਪ੍ਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਹਨ । ਸ਼ਿੰਦੇ ਤੇ ਏਕਮ ਦੀ ਇਸ ਵੀਡੀਓ ਨੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿਚਿਆ ਹੈ । ਇਸ ਵੀਡੀਓ ਵਿੱਚ ਸ਼ਿੰਦੇ ਨੇ ਨੀਰੂ ਬਾਜਵਾ ਦਾ ਕਿਰਦਾਰ ਨਿਭਾਇਆ ਹੈ ਜਦੋਂ ਕਿ ਏਕਮ (Shinda Grewal , Ekom Grewal) ਨੇ ਆਪਣੇ ਡੈਡੀ ਗਿੱਪੀ ਦਾ ਕਿਰਦਾਰ ਨਿਭਾਇਆ ਹੈ । ਦੋਹਾਂ ਭਰਾਵਾ ਦੇ ਹਾਵ ਭਾਵ ਤੇ ਡਾਂਸ ਹਰ ਇੱਕ ਦਾ ਦਿਲ ਮੋਹ ਲੈਂਦੇ ਹਨ ।

 

View this post on Instagram

 

A post shared by Shinda Grewal (@iamshindagrewal_)

ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕਲਾਕਾਰੀ ਉਹਨਾਂ ਦੇ ਖੁਨ ਵਿੱਚ ਹੈ । ਦੋਹਾਂ ਭਰਾਵਾਂ (Shinda Grewal , Ekom Grewal)  ਨੂੰ ਅਦਾਕਾਰੀ ਦਾ ਗੁਣ ਰੱਬ ਨੇ ਬਖਸ਼ਿਆ ਹੈ । ਹਾਲਾਂਕਿ ਅਸੀਂ ਸ਼ਿੰਦਾ ਦੀ ਅਦਾਕਾਰੀ ਅਤੇ ਗਾਇਕੀ ਦੇ ਹੁਨਰ ਨੂੰ ਵੇਖਿਆ ਅਤੇ ਅਸੀਂ ਜਾਣਦੇ ਹਾਂ ਕਿ ਉਹ ਜਲਦੀ ਹੀ ਪੰਜਾਬੀ ਇੰਡਸਟਰੀ 'ਤੇ ਰਾਜ ਕਰੇਗਾ ।

You may also like