ਜੈਨੀ ਜੌਹਲ ਅਤੇ ਅਰਜਨ ਢਿੱਲੋਂ ਵਿਵਾਦ ‘ਤੇ ਸ਼ਿਪਰਾ ਗੋਇਲ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਨਫਰਤ ਨਹੀਂ, ਪਿਆਰ…’

Written by  Shaminder   |  January 21st 2023 11:17 AM  |  Updated: January 21st 2023 11:17 AM

ਜੈਨੀ ਜੌਹਲ ਅਤੇ ਅਰਜਨ ਢਿੱਲੋਂ ਵਿਵਾਦ ‘ਤੇ ਸ਼ਿਪਰਾ ਗੋਇਲ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਨਫਰਤ ਨਹੀਂ, ਪਿਆਰ…’

ਬੀਤੇ ਦਿਨ ਗਾਇਕਾ ਜੈਨੀ ਜੌਹਲ (Jenny Johal) ਨੇ ਅਰਜਨ ਢਿੱਲੋਂ (Arjan Dhillon)ਦੇ ਗੀਤ 25-25 ਪੰਜਾਹ ‘ਤੇ ਜਵਾਬ ਦਿੰਦਿਆਂ ਕਿਹਾ ਸੀ ਕਿ ‘ਤੁਹਾਡਾ ਬਾਪ ਸਿੱਧੂ ਮੂਸੇਵਾਲਾ ਸਭ ਤੋਂ ਉੱਪਰ ਹੈ ਅਤੇ ਸਭ ਤੋਂ ਉਪਰ ਹੀ ਰਹੇਗਾ’ । ਇਸ ਤੋਂ ਬਾਅਦ ਜਿੱਥੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਇਸ ‘ਤੇ ਚੁੱਪੀ ਧਾਰਨ ਕੀਤੀ ਹੋਈ ਹੈ । ਪਰ ਗਾਇਕਾ ਸ਼ਿਪਰਾ ਗੋਇਲ (Shipra Goyal) ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ‘ਤੇ ਪ੍ਰਤੀਕਰਮ ਦਿੰਦਿਆਂ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਦਿੱਤਾ ਹੈ ।

Sidhu Moose Wala, jenny Johal And Arjan Dhillon image Source : Google

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਨੇ ਆਪਣੇ ਭਰਾ ਰੌਸ਼ਨ ਲਾਲ ਰਿਸ਼ੀ ‘ਤੇ ਲਗਾਏ ਗੰਭੀਰ ਇਲਜ਼ਾਮ

ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਕਿ ‘ਨਫਰਤ ਨਹੀਂ ਪਿਆਰ ਕਰੋ। ਨਫਰਤ ‘ਤੇ ਲੜਾਈਆਂ ‘ਚ ਕੁਝ ਨਹੀਂ ਰੱਖਿਆ, ਪਿਆਰ ਵੰਡੋ’ । ਗਾਇਕਾ ਦੇ ਇਸ ਸੁਨੇਹੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।ਉੁੱਥੇ ਹੀ ਹੁਣ ਇਸ ਵਿਵਾਦ ਵਿਚਾਲੇ ਪੰਜਾਬੀ ਇੰਡਸਟਰੀ ਅਰਜਨ ਢਿੱਲੋਂ ਦੇ ਸਮਰਥਨ ‘ਚ ਅੱਗੇ ਆਈ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸ ਦੇ ਸਮਰਥਨ ‘ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ।

image Source : Instagram

ਹੋਰ ਪੜ੍ਹੋ : ਨੌਰਾ ਫਤੇਹੀ ਦੀ ਵੀਡੀਓ ਬਨਾਉਣ ਦੇ ਚੱਕਰ ‘ਚ ਇਹ ਸ਼ਖਸ ਡਿੱਗਿਆ ਮੁੱਧੜੇ ਮੂੰਹ, ਅਦਾਕਾਰਾ ਨੇ ਕਿਹਾ ‘ਸੰਭਲ ਕੇ ਗਿਰੋ’, ਵੀਡੀਓ ਹੋ ਰਿਹਾ ਵਾਇਰਲ

ਸ਼ਿਪਰਾ ਗੋਇਲ ਦੇ  ਸੁਨੇਹੇ ਤੋਂ ਬਾਅਦ ਲੋਕ  ਪ੍ਰਤੀਕਰਮ ਦੇ ਰਹੇ ਹਨ ਅਤੇ ਜੈਨੀ ਜੌਹਲ ਦੇ ਇਸ ਰਵੱਈਏ ਦੀ ਨਿਖੇਧੀ ਕਰ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨ ਗਾਇਕਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਸ ਨੇ ਪੰਜਾਬੀ ਇੰਡਸਟਰੀ ਦੇ ਗਾਇਕ ਅਰਜਨ ਢਿੱਲੋਂ ਦੇ ਗੀਤ ‘ਤੇ ਪ੍ਰਤੀਕਰਮ ਦਿੱਤਾ ਸੀ ।

Shipra Goyal image Source : Instagram

ਇਸ ਤੋਂ ਪਹਿਲਾਂ ਵੀ ਗਾਇਕਾ ਆਪਣੇ ‘ਲੌਬੀ’ ਗੀਤ ਨੂੰ ਲੈ ਕੇ ਚਰਚਾ ‘ਚ ਆਈ ਸੀ । ਜਿਸ ‘ਚ ਉਸ ਨੇ ਇੰਡਸਟਰੀ ‘ਚ ਉਸ ਦੇ ਨਾਲ ਹੋਏ ਭੇਦਭਾਵ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੇ ਲਈ ਉਸ ਨੇ ਗੀਤ ‘ਲੈਟਰ ਟੂ ਸੀਐੱਮ’ ਵੀ ਕੱਢਿਆ ਸੀ । ਪਰ ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network