ਬੈਂਕ ਵਿੱਚ ਕੈਸ਼ੀਅਰ ਦਾ ਕੰਮ ਕਰਦੇ ਸਨ ਸ਼ਿਵਾਜੀ ਸਾਟਮ

written by Rupinder Kaler | April 21, 2021 06:31pm

ਬਾਲੀਵੁੱਡ ਫ਼ਿਲਮਾਂ ਸਮੇਤ ਕਈ ਟੀਵੀ ਸ਼ੋਅ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸ਼ਿਵਾਜੀ ਸਾਟਮ ਦਾ ਅੱਜ ਜਨਮ ਦਿਨ ਹੈ । ਭਾਵੇਂ ਸ਼ਿਵਾਜੀ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਪਰ ਉਹਨਾਂ ਨੂੰ ਪਹਿਚਾਣ ਟੀਵੀ ਸ਼ੋਅ ਸੀਆਈਡੀ ਤੋਂ ਹੀ ਮਿਲੀ ਹੈ । ਸ਼ਿਵਾਜੀ ਇੱਕ ਜ਼ਮਾਨੇ ਵਿੱਚ ਬੈਂਕ ਵਿੱਚ ਕੰਮ ਕਰਦੇ ਸਨ । ਉਹਨਾਂ ਦਾ ਅਦਾਕਾਰੀ ਦੀ ਦੁਨੀਆ ਵਿੱਚ ਆਉਣ ਦਾ ਕਿੱਸਾ ਬਹੁਤ ਹੀ ਫ਼ਿਲਮੀ ਹੈ । ਸ਼ਿਵਾਜੀ ਬਹੁਤ ਹੀ ਪੜ੍ਹੇ ਲਿਖੇ ਹਨ ।

image from shivaji-satam's instagram

ਹੋਰ ਪੜ੍ਹੋ :

ਅਫਸਾਨਾ ਖ਼ਾਨ ਤੇ ਪਾਰਸ ਮਨੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ ‘ਦਿਲ ਸਾਡਾ’

image from shivaji-satam's instagram

ਉਹਨਾ ਦਾ ਜਨਮ 21 ਅਪ੍ਰੈਲ 1950 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ । ਉਹਨਾਂ ਫਜ਼ਿਕਸ ਵਿੱਚ ਡਿਗਰੀ ਕੀਤੀ ਤੇ ਇਸ ਤੋਂ ਬਾਅਦ ਬੈਕਿੰਗ ਦਾ ਕੋਰਸ ਕੀਤਾ । ਬੈਂਕ ਵਿੱਚ ਉਹ ਕੈਸ਼ੀਅਰ ਦੀ ਨੌਕਰੀ ਕਰਦੇ ਸਨ ।

image from shivaji-satam's instagram

ਇਸੇ ਦੌਰਾਨ ਉਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ । ਤੇ ਉਹ ਬੈਂਕ ਦੇ ਕੈਸ਼ੀਅਰ ਤੋਂ ਇੱਕ ਕਾਮਯਾਬ ਐਕਟਰ ਬਣ ਗਏ । ਉਹਨਾਂ ਦੀ ਗਿਣਤੀ ਵੱਡੇ ਅਦਾਕਾਰਾਂ ਵਿੱਚ ਹੁੰਦੀ ਹੈ ।ਉਹਨਾਂ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ਵਿੱਚ ਕਈ ਕਿਰਦਾਰ ਨਿਭਾਏ ਹਨ ।

You may also like