ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫਿਲਮ 'ਸ਼ੇਰ ਬੱਗਾ' ਦੀ ਸ਼ੂਟਿੰਗ ਹੋਈ ਪੂਰੀ

written by Rupinder Kaler | August 17, 2021

ਐਮੀ ਵਿਰਕ (ammy virk) ਅਤੇ ਸੋਨਮ ਬਾਜਵਾ (Sonam Bajwa) ਦੀ ਫਿਲਮ 'ਪੁਆੜਾ' ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ । ਫ਼ਿਲਮ ਦੇ ਹਿੱਟ ਹੋਣ ਤੋਂ ਬਾਅਦ ਐਮੀ ਤੇ ਸੋਨਮ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪਰਾਈਜ਼ ਦਿੱਤਾ ਹੈ । ਐਮੀ ਵਿਰਕ (ammy virk) ਅਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ 'ਸ਼ੇਰ ਬੱਗਾ' (Sher Bagga) ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।

Pic Courtesy: Instagram 

ਹੋਰ ਪੜ੍ਹੋ :

ਅਨਿਲ ਕਪੂਰ ਨੇ ਧੀ ਦੇ ਵਿਆਹ ‘ਚ ਜੰਮ ਕੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

Pic Courtesy: Instagram

 

ਫਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ ਨੇ ਫਿਲਮ ਦੀ ਉਡੀਕ ਕਰ ਰਹੇ ਦਰਸ਼ਕਾਂ ਨੂੰ ਅਪਡੇਟ ਦੇਣ ਲਈ ਪੂਰੀ ਟੀਮ ਨੂੰ ਟੈਗ ਕਰਦੇ ਹੋਏ ਅਨਾਊਂਸ ਕੀਤਾ ਕਿ ਅਸੀਂ ਇਸ ਫਿਲਮ ਦੀ ਸ਼ੂਟਿੰਗ ਨੂੰ ਪੂਰਾ ਕਰ ਲਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਟੀਮ ਨੇ ਯੂਕੇ ਦੇ ਸ਼ੈਡਿਊਲ ਨੂੰ ਪੂਰਾ ਕਰਨ ਦੀ ਜਾਣਕਾਰੀ ਦਿੱਤੀ ਸੀ ।

 

View this post on Instagram

 

A post shared by Jagdeep Sidhu (@jagdeepsidhu3)

ਐਮੀ ਵਿਰਕ (ammy virk) ਤੇ ਉਨ੍ਹਾਂ ਦੀ ਟੀਮ ਵਲੋਂ ਉਨ੍ਹਾਂ ਦੇ ਫੈਨਜ਼ ਨੂੰ ਬੈਕ ਟੁ ਬੈਕ ਸਰਪ੍ਰਾਈਜ਼ ਮਿਲ ਰਹੇ ਹਨ ਤਾਂ ਦਰਸ਼ਕਾਂ ਨੂੰ ਹੁਣ ਫਿਲਮ 'ਸ਼ੇਰ ਬੱਗਾ' ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦਰਸ਼ਕ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਇੰਤਜ਼ਾਰ ਕਰ ਰਹੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ਫ਼ਿਲਮ 'ਕਿਸਮਤ-2' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।

0 Comments
0

You may also like