ਨਵੀਂ ਪੰਜਾਬੀ ਫ਼ਿਲਮ ‘ਇੱਕ ਦੂਣੀ ਦੂਣੀ ਦੋ ਦੂਣੀ ਚਾਰ’ ਦੀ ਸ਼ੂਟਿੰਗ ਹੋਈ ਸ਼ੁਰੂ

written by Rupinder Kaler | September 11, 2021

ਕੋਰੋਨਾ ਮਹਾਮਾਰੀ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਨੇ ਇੱਕ ਵਾਰ ਫਿਰ ਰਫਤਾਰ ਫੜ ਲਈ ਹੈ । ਹਰ ਦਿਨ ਕਿਸੇ ਨਾ ਕਿਸੇ ਫ਼ਿਲਮ ਦਾ ਐਲਾਨ ਹੋ ਰਿਹਾ ਹੈ । ਇਸ ਸਭ ਦੇ ਚੱਲਦੇ ਇੱਕ ਹੋਰ ਫ਼ਿਲਮ ਦਾ ਐਲਾਨ ਹੋਇਆ ਹੈ । ਇਸ ਫ਼ਿਲਮ ਨੂੰ ‘ਇੱਕ ਦੂਣੀ ਦੂਣੀ ਦੋ ਦੂਣੀ ਚਾਰ’ (Ik Duni Duni Do Duni Char) ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਸਭ ਦੀ ਜਾਣਕਾਰੀ ਨਿਰਦੇਸ਼ਕ Alam Gahir  ਨੇ ਆਪਣੇ ਇੰਸਟਾਗ੍ਰਾਮ ਤੇ ਕਲੈਪਬੋਰਡ ਦੀ ਇੱਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਗਣੇਸ਼ ਚਤੁਰਥੀ ‘ਤੇ ਸਾਂਝੀਆਂ ਕੀਤੀਆਂ ਪਰਿਵਾਰ ਨਾਲ ਤਸਵੀਰਾਂ

Pic Courtesy: Instagram

ਤਸਵੀਰ ਵਿੱਚ ਦਿਖਾਈ ਦੇ ਰਿਹਾ ਕਲੈਪਬੋਰਡ ਦੱਸਦਾ ਹੈ ਕਿ ਫਿਲਮ ਮੁਨੀਸ਼ ਸ਼ਰਮਾ ਦੁਆਰਾ ਨਿਰਦੇਸ਼ਤ ਕੀਤੀ ਜਾ ਰਹੀ ਹੈ ਅਤੇ ਰਿਦਮ ਪੁਰੀ ਅਤੇ ਨਾਈਸ ਹਾਰਟ ਪ੍ਰੋਡਕਸ਼ਨ ਅਤੇ ਕਰਾਫਟੀ ਬੁਆਏ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ । ਫਿਲਮ 'ਚ ਗੌਰਵ ਕੱਕੜ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ । ਗੌਰਵ ਕੱਕੜ (Gaurav Kakkar ) ਤੋਂ ਇਲਾਵਾ ਫ਼ਿਲਮ ਦੇ ਹੋਰ ਕਲਾਕਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।

 

View this post on Instagram

 

A post shared by Gaurav Kakkar (@gauravrakeshkakkar)

ਤੁਹਾਨੂੰ ਦੱਸ ਦਿੰਦੇ ਹਾਂ ਕਿ ਲਾਕਡਾਊਨ ਤੋਂ ਬਾਅਦ ਇੱਕ ਵਾਰ ਫਿਰ ਸਿਨੇਮਾ ਘਰਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ । ਹਾਲ ਹੀ ਵਿੱਚ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਨ੍ਹਾਂ ਨੂੰ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

0 Comments
0

You may also like