ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੀ ਸ਼ੂਟਿੰਗ ਹੋਈ ਮੁਕੰਮਲ, ਇਸ ਦਿਨ ਹੋਵੇਗੀ ਰਿਲੀਜ਼

written by Rupinder Kaler | September 18, 2021

ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ (shava ni girdhari lal) ਦੀ ਸ਼ੂਟਿੰਗ ਖਤਮ ਹੋ ਗਈ ਹੈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੇ ਨਾਲ ਹਿਮਾਂਸ਼ੀ ਖੁਰਾਨਾ ਨਜ਼ਰ ਆਵੇਗੀ । ਗਿੱਪੀ (gippy-grewal) ਨੇ ਆਪਣੇ ਇੰਸਟਾਗ੍ਰਾਮ 'ਤੇ ਰਿਲੀਜ਼ਿੰਗ ਡੇਟ ਦਾ ਪੋਸਟਰ ਵੀ ਸਾਂਝਾ ਕੀਤਾ ਸੀ। 'ਸ਼ਾਵਾ ਨੀ ਗਿਰਧਾਰੀ ਲਾਲ' ਇਸ ਸਾਲ 17 ਦਸੰਬਰ ਨੂੰ ਰਿਲੀਜ਼ ਹੋਵੇਗੀ। ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ 1940 ਦੇ ਦਹਾਕੇ ਦੀ ਪੀਰੀਅਡ ਕਾਮੇਡੀ ਹੈ।

ਹੋਰ ਪੜ੍ਹੋ :

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਰਾਖੀ ਸਾਵੰਤ ਨੇ ਦਿੱਤੀ ਚੇਤਾਵਨੀ

inside image of bljit singh deo and gippy grewal Pic Courtesy: Instagram

ਫਿਲਮ (shava ni girdhari lal) ਦੀ ਕਹਾਣੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ (gippy-grewal) ਨੇ ਮਿਲਕੇ ਲਿਖੀ ਹੈ । ਇਸ ਫ਼ਿਲਮ ਨੂੰ ਲੈ ਕੇ ਗਿੱਪੀ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਇਸ ਫ਼ਿਲਮ (shava ni girdhari lal)  ਨੂੰ ਲੈ ਕੇ ਓਮਜੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ, ਮੁਨੀਸ਼ ਓਮਜੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਮਹੱਤਵਪੂਰਣ ਜਾਣਕਾਰੀ ਦਿੱਤੀ ।

inside image of gippy grewal new song 2009 reheated Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ    ਮਹਾਮਾਰੀ ਤੋਂ ਬਾਅਦ ਸਨੇਮਾ ਘਰ ਇੱਕ ਵਾਰ     ਫਿਰ ਖੁੱਲ੍ਹ ਗਏ ਹਨ । ਇੱਕ ਤੋਂ ਬਾਅਦ ਇੱਕ ਫਿਲਮਾਂ  ਰਿਲੀਜ਼ ਹੋ  ਰਹੀਆਂ ਹਨ । ਲੋਕ ਇੱਕ ਵਾਰ ਫਿਰ ਪੰਜਾਬੀ  ਫਿਲਮਾਂ ਦਾ ਆਨੰਦ ਲੈ ਰਹੇ ਹਨ ।

 

0 Comments
0

You may also like