ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰਖੀਆ ਦੀ ਫਿਲਮ 'ਮੋਹ' ਦੀ ਸ਼ੂਟਿੰਗ ਸ਼ੁਰੂ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

Written by  Shaminder   |  February 08th 2022 02:51 PM  |  Updated: February 08th 2022 02:51 PM

ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰਖੀਆ ਦੀ ਫਿਲਮ 'ਮੋਹ' ਦੀ ਸ਼ੂਟਿੰਗ ਸ਼ੁਰੂ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਸਰਗੁਨ ਮਹਿਤਾ (Sargun Mehta) ਅਤੇ ਗੀਤਾਜ਼ ਬਿੰਦਰਖੀਆ ਦੀ ਫ਼ਿਲਮ 'ਮੋਹ' (Moh) ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਦੀਆਂ ਤਸਵੀਰਾਂ ਸਰਗੁਨ ਮਹਿਤਾ ਨੇ ਆਪਣੇ ਇੰਸਟਾਗਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ 'ਚ ਫ਼ਿਲਮ ਚ ਮੁੱਖ ਕਿਰਦਾਰ ਨਿਭਾਉਣ ਵਾਲੇ ਗੀਤਾਜ਼ ਬਿੰਦਰਖੀਆ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਨਜ਼ਰ ਆ ਰਹੇ ਹਨ ।ਇਸ ਫ਼ਿਲਮ ਨੂੂੰ ਲੈ ਕੇ ਜਿੱਥੇ ਸਰਗੁਨ ਮਹਿਤਾ ਉਤਸ਼ਾਹਿਤ ਹੈ । ਉੱਥੇ ਗੀਤਾਜ਼ ਬਿੰਦਰਖੀਆ ਵੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹਨ ।ਸਰਗੁਨ ਮਹਿਤਾ ਨੇ ਵੀ ਸੋਸ਼ਲ ਮੀਡੀਆ 'ਤੇ ਜਾ ਕੇ ਫਿਲਮ ਬਾਰੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।

moh shooting image From instagram

ਹੋਰ ਪੜ੍ਹੋ : ਰਵੀ ਸਿੰਘ ਖਾਲਸਾ ਨੇ ਰਿਚਾ ਚੱਢਾ ਅਤੇ ਅਲੀ ਫਜ਼ਲ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਿਚਾ ਚੱਢਾ ਦਾ ਇਸ ਲਈ ਕੀਤਾ ਧੰਨਵਾਦ

ਉਸਨੇ ਲਿਖਿਆ, ਜਦੋਂ ਉਸਨੇ ਪਹਿਲੀ ਵਾਰ ਕਹਾਣੀ ਸੁਣੀ ਤਾਂ ਉਸਨੂੰ ਮਹਿਸੂਸ ਹੋਇਆ ਕਿ ਉਸਨੂੰ ਨਹੀਂ ਪਤਾ ਕਿ ਜਗਦੀਪ ਨੇ ਕੀ ਕਿਹਾ ਸੀ। ਪਰ ਕਹਾਣੀ ਲਈ ਕੁਝ ਖਾਸ ਹੈ ਜਿਸ ਕਾਰਨ ਉਹ ਸਹਿਮਤ ਹੋ ਗਈ। ਉਸ ਨੇ ਕਿਹਾ ਕਿ ਫਿਲਮ ਸ਼ੁਰੂ ਤੋਂ ਹੀ 'ਬਾਗੀ' ਹੈ।ਜਗਦੀਪ ਸਿੱਧੂ ਵੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹਨ ।

Gitaz Bindrakhia

ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ । ਪਿੰਡ ਦੀ ਸਧਾਰਣ ਕੁੜੀ ਦਾ ਕਿਰਦਾਰ ਨਿਭਾਉਣ ਤੋਂ ਲੈ ਕੇ ਉਨ੍ਹਾਂ ਨੇ ਸ਼ਹਿਰ ਦੀ ਕੁੜੀ ਤੱਕ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਦੇ ਪ੍ਰਸ਼ੰਸਕ ਵੀ ਉਸ ਦੀਆਂ ਫ਼ਿਲਮਾਂ ਦੀ ਬੇਸਬਰੀ ਦੇ ਨਾਲ ਉਡੀਕ ਕਰਦੇ ਹਨ ।

 

View this post on Instagram

 

A post shared by Sargun Mehta (@sargunmehta)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network