ਪੀਟੀਸੀ ਪੰਜਾਬੀ ‘ਤੇ ਵੇਖੋ ‘ਸਟੈਂਡ ਅੱਪ ‘ਤੇ ਪਾਓ ਖੱਪ’-3, ਮਿਲੇਗਾ ਹਾਸਿਆਂ ਦਾ ਡਬਲ ਡੋਜ਼

ਅੱਜ ਦੇ ਇਸ ਤਣਾਅ ਭਰੇ ਮਾਹੌਲ ‘ਚ ਹਰ ਕੋਈ ਖੁਸ਼ੀ ਅਤੇ ਸਕੂਨ ਦੇ ਕੁਝ ਪਲ ਭਾਲਦਾ ਹੈ ।ਕਿਉਂਕਿ ਅੱਜ ਕੱਲ੍ਹ ਦੀ ਭੱਜ ਦੌੜ ਭਰੀ ਇਸ ਜ਼ਿੰਦਗੀ ‘ਚ ਹਾਸੇ ਕਿਧਰੇ ਗੁਆਚ ਜਿਹੇ ਗਏ ਨੇ।ਪਰ ਪੀਟੀਸੀ ਪੰਜਾਬੀ ‘ਤੇ ਮਿਲੇਗੀ ਹਾਸਿਆਂ ਦੀ ਡਬਲ ਡੋਜ਼ ।ਕਿਉਂਕਿ ਪੀਟੀਸੀ ਪੰਜਾਬੀ ਦੇ ਵੱਲੋਂ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹੋਏ ਸਟੈਂਡ ਅੱਪ ‘ਤੇ ਪਾਓ ਖੱਪ-3 ਸੀਜ਼ਨ ਲੈ ਕੇ ਆਇਆ ਹੈ ।

Reported by: PTC Punjabi Desk | Edited by: Shaminder  |  December 14th 2023 12:48 PM |  Updated: December 14th 2023 12:48 PM

ਪੀਟੀਸੀ ਪੰਜਾਬੀ ‘ਤੇ ਵੇਖੋ ‘ਸਟੈਂਡ ਅੱਪ ‘ਤੇ ਪਾਓ ਖੱਪ’-3, ਮਿਲੇਗਾ ਹਾਸਿਆਂ ਦਾ ਡਬਲ ਡੋਜ਼

ਅੱਜ ਦੇ ਇਸ ਤਣਾਅ ਭਰੇ ਮਾਹੌਲ ‘ਚ ਹਰ ਕੋਈ ਖੁਸ਼ੀ ਅਤੇ ਸਕੂਨ ਦੇ ਕੁਝ ਪਲ ਭਾਲਦਾ ਹੈ ।ਕਿਉਂਕਿ ਅੱਜ ਕੱਲ੍ਹ ਦੀ ਭੱਜ ਦੌੜ ਭਰੀ ਇਸ ਜ਼ਿੰਦਗੀ ‘ਚ ਹਾਸੇ ਕਿਧਰੇ ਗੁਆਚ ਜਿਹੇ ਗਏ ਨੇ।ਪਰ ਪੀਟੀਸੀ ਪੰਜਾਬੀ ‘ਤੇ ਮਿਲੇਗੀ ਹਾਸਿਆਂ ਦੀ ਡਬਲ ਡੋਜ਼ ।ਕਿਉਂਕਿ ਪੀਟੀਸੀ ਪੰਜਾਬੀ ਦੇ ਵੱਲੋਂ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹੋਏ ਸਟੈਂਡ ਅੱਪ ‘ਤੇ ਪਾਓ ਖੱਪ-3 (Stand Up Te Paao Khapp-3)ਸੀਜ਼ਨ ਲੈ ਕੇ ਆਇਆ ਹੈ ।ਜੋ ਕਿ  11ਦਸੰਬਰ ਤੋਂ ਸ਼ੁਰੂ ਹੋ ਚੁੱਕਿਆ ਹੈ। 

ਹੋਰ ਪੜ੍ਹੋ :  ਸਤਿੰਦਰ ਸੱਤੀ ਨੇ ਸਾਂਝਾ ਕੀਤਾ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ, ਵੇਖੋ ਕਿਸ ਤਰ੍ਹਾਂ ਦੋਸਤਾਂ ਨਾਲ ਕੀਤੀ ਮਸਤੀ

ਜਿਸ ‘ਚ ਹੋਸਟ ਪਰਵਿੰਦਰ ਸਿੰਘ ਦੇ ਨਾਲ-ਨਾਲ ਸੱਤਾ ਢਿੱਲੋਂ ਦੇ ਨਾਲ ਨਾਲ ਹਰ ਐਪੀਸੋਡ ‘ਚ ਵੱਖ ਵੱਖ ਕਾਮੇਡੀਅਨ ਆਪਣੇ ਕਾਮੇਡੀ ਪੰਚਸ ਦੇ ਨਾਲ ਤੁਹਾਡੇ ਢਿੱਡੀਂ ਪੀੜਾਂ ਪਾ ਰਹੇ ਹਨ । ਇਹ ਸ਼ੋਅ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਸ਼ਾਮ ਸੱਤ ਵਜੇ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਕੀਤਾ ਜਾਂਦਾ ਹੈ । 

  ਸਟੈਂਡ ਅੱਪ ‘ਤੇ ਪਾਓ ਖੱਪ ਦੇ ਦੋ ਸੀਜ਼ਨਾਂ ਨੂੰ ਵੀ ਕੀਤਾ ਗਿਆ ਪਸੰਦ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ‘ਸਟੈਂਡ ਅੱਪ ‘ਤੇ ਪਾਓ ਖੱਪ’ ਦੇ ਦੋ ਸੀਜ਼ਨਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਦਰਸ਼ਕਾਂ ਦਾ ਭਰਪੂਰ ਪਿਆਰ ਤੀਸਰੇ ਸੀਜ਼ਨ ਨੂੰ ਵੀ ਮਿਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਕਾਮੇਡੀਅਨ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ।ਸੋ ਤੁਸੀਂ ਵੀ ਹੋ ਜਾਓ ਤਿਆਰ ਵੇਖਣ ਦੇ ਲਈ ਹਾਸਿਆਂ ਦਾ ਡਬਲ ਡੋਜ਼ ਲੈਣ ਦੇ ਲਈ ।ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਸ਼ਾਮ 7 ਵਜੇ, ਸਿਰਫ਼ ਪੀਟੀਸੀ ਪੰਜਾਬੀ ‘ਤੇ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network