ਸਿਧਾਰਥ ਮਲਹੋਤਰਾ ਤੇ ਰਸ਼ਮਿਕਾ ਮੰਡਾਨਾ ਅਭਿਨੀਤ ਫ਼ਿਲਮ 'ਮਿਸ਼ਨ ਮਜਨੂੰ' ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

Written by  Pushp Raj   |  March 10th 2022 07:34 PM  |  Updated: March 10th 2022 07:43 PM

ਸਿਧਾਰਥ ਮਲਹੋਤਰਾ ਤੇ ਰਸ਼ਮਿਕਾ ਮੰਡਾਨਾ ਅਭਿਨੀਤ ਫ਼ਿਲਮ 'ਮਿਸ਼ਨ ਮਜਨੂੰ' ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

ਫ਼ਿਲਮ ਸ਼ੇਰਸ਼ਾਹ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਬਾਲੀਵੁੱਡ ਅਦਾਕਾਰ ਸਿਥਾਰਥ ਮਲਹੋਤਰਾ ਮੁੜ ਆਪਣੀ ਨਵੀਂ ਫ਼ਿਲਮ ਮਿਸ਼ਨ ਮਜਨੂੰ ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਸਾਊਥ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਵੀ ਨਜ਼ਰ ਆਵੇਗੀ। ਹੁਣ ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਸਾਹਮਣੇ ਆਈ ਹੈ। ਇਹ ਫ਼ਿਲਮ 10 ਜੂਨ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

ਦੱਸ ਦਈਏ ਕਿ ਸਾਊਥ ਫ਼ਿਲਮਾਂ ਦੀ ਮਸ਼ਹੂਰ ਆਦਾਕਾਰ ਰਸ਼ਮਿਕਾ ਮੰਡਾਨਾ ਫ਼ਿਲਮ ਮਿਸ਼ਨ ਮਜਨੂੰ ਨੇ ਨਾਲ ਬਾਲੀਵੁੱਡ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੀ ਹੈ।

ਸ਼ਾਨਤਨੂੰ ਬਾਗੀਚੀ ਵੱਲੋਂ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਵਿੱਚ ਸਿਥਾਰਥ ਮਲਹੋਤਰਾ ਇੱਕ ਰਾਅ ਏਜੰਟ ਦੀ ਭੂਮਿਕਾ ਅਦਾ ਕਰਨਗੇ। ਇਹ ਇੱਕ ਜਾਸੂਸੀ ਥ੍ਰਿਲਰ ਉੱਤੇ ਆਧਾਰਿਤ ਫ਼ਿਲਮ ਹੈ। ਸਿਥਾਰਥ ਦਾ ਕਿਰਦਾਰ ਇੱਕ ਰਾਅ ਏਜੰਟ ਦੀ ਕਹਾਣੀ ਉੱਤੇ ਅਧਾਰਿਤ ਹੈ ਜੋ 1970 ਦੇ ਦਹਾਕੇ ਵਿੱਚ ਪਾਕਿਸਤਾਨੀ ਜ਼ਮੀਨ ਉੱਤੇ ਇੱਕ ਗੁਪਤ ਆਪੇਰਸ਼ਨ ਨੂੰ ਅੰਜ਼ਾਮ ਦਿੰਦਾ ਹੈ ਤੇ ਇਸ ਦੀ ਅਗਵਾਈ ਕਰਦਾ ਹੈ।

ਫਿਲਮ ਦੇ ਨਿਰਮਾਤਾਵਾਂ ਨੇ ਇੱਕ ਨਵਾਂ ਪੋਸਟਰ ਪ੍ਰਕਾਸ਼ਿਤ ਕੀਤਾ ਹੈ, ਜਿਸ ਵਿੱਚ ਸਿਧਾਰਥ ਨੂੰ ਇੱਕ ਤਬਾਹੀ ਵਾਲੀ ਥਾਂ 'ਤੇ ਬੰਦੂਕ ਫੜ ਕੇ ਖੜ੍ਹੇ ਵਿਖਾਇਆ ਗਿਆ ਹੈ।

ਸ਼ਾਨਤਨੂੰ ਬਾਗੀਚੀ ਵੱਲੋਂ ਨਿਰਦੇਸ਼ਿਤ ਫਿਲਮ ਇੱਕ ਨਵੇਂ ਜੋੜੇ ਨੂੰ ਪੇਸ਼ ਕਰਦੀ ਹੈ, ਸਿਧਾਰਥ ਦੀ ਹਿੱਟ ਸ਼ੇਰਸ਼ਾਹ ਦੇ ਨਾਲ-ਨਾਲ ਫ਼ਿਲਮ ਪੁਸ਼ਪਾ ਤੋਂ ਬਾਅਦ ਰਸ਼ਮਿਕਾ ਦੇ ਫੈਨਜ਼ ਉਸ ਦੇ ਬਾਲੀਵੁੱਡ ਵਿੱਚ ਡੈਬਿਊ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਹ ਇੱਕ ਮੋਸਟ ਅਵੇਟਿਡ ਫ਼ਿਲਮ ਬਣ ਚੁੱਕੀ ਹੈ।

Image Source: Instagram

ਹੋਰ ਪੜ੍ਹੋ : ਰਿਸ਼ੀ ਕਪੂਰ ਦੀ ਆਖਰੀ ਫ਼ਿਲਮ 'ਸ਼ਰਮਾਜੀ ਨਮਕੀਨ' ਦੀ ਸਕ੍ਰੀਨਿੰਗ 'ਤੇ ਆਲੀਆ ਭੱਟ ਨਾਲ ਰਣਬੀਰ ਕਪੂਰ ਤੇ ਨੀਤੂ ਕਪੂਰ ਹੋਏ ਸ਼ਾਮਲ

ਆਧਿਕਾਰਿਕ ਪੋਸਟਰ ਅਤੇ ਰਿਲੀਜ਼ ਡੇਟ ਨੂੰ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਲਿਖਿਆ, "ਟਾਰਗੇਟ ਸੈੱਟ ਹੈ! ਪਾਕਿਸਤਾਨ ਦੇ ਦਿਲ ਵਿੱਚ ਭਾਰਤ ਦੇ ਸਭ ਤੋਂ ਦਲੇਰ ਰਾਅ ਮਿਸ਼ਨ ਦਾ ਹਿੱਸਾ ਬਣਨ ਲਈ ਤਿਆਰ ਹੋ ਜਾਓ। ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ, #MissionMajnu 10 ਜੂਨ 2022 ਨੂੰ ਰਿਲੀਜ਼ ਹੋ ਰਿਹਾ ਹੈ"

ਰੋਨੀ ਸਕ੍ਰੂਵਾਲਾ (ਆਰਐਸਵੀਪੀ), ਅਮਰ ਬੁਤਾਲਾ, ਅਤੇ ਗਰਿਮਾ ਮਹਿਤਾ ਫਿਲਮ ਦੇ ਨਿਰਮਾਤਾ ਹਨ (ਗਲਟੀ ਬਾਈ ਐਸੋਸੀਏਸ਼ਨ ਮੀਡੀਆ)। ਫਿਲਮ ਦਾ ਨਿਰਦੇਸ਼ਨ ਸ਼ਾਂਤਨੂ ਬਾਗਚੀ ਨੇ ਕੀਤਾ ਸੀ, ਜਿਸ ਦੀ ਕਹਾਣੀ ਪਰਵੀਜ਼ ਸ਼ੇਖ, ਅਸੀਮ ਅਰੋੜਾ ਅਤੇ ਸੁਮਿਤ ਬਥੇਜਾ ਨੇ ਲਿਖੀ ਸੀ।

 

View this post on Instagram

 

A post shared by Taran Adarsh (@taranadarsh)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network