Sidharth Malhotra-Kiara Advani Wedding: ਬਾਲੀਵੁੱਡ ਦਾ ਸਟਾਰ ਕਪਲ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਅੱਜ ਵਿਆਹ ਬੰਧਨ ਵਿੱਚ ਬੱਝ ਜਾਣਗੇ। ਲੰਬੇ ਸਮੇਂ ਤੋਂ ਦੋਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਹੁਣ ਇਹ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਇਸ ਦੌਰਾਨ 'ਸ਼ੇਰ ਸ਼ਾਹ' ਫ਼ਿਲਮ ਦੇ ਨਿਰਮਾਤਾ ਸ਼ਬੀਰ ਬਾਕਸਵਾਲਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਇੱਕ ਬਿਆਨ ਦਿੱਤਾ ਹੈ ਜੋ ਵਾਇਰਲ ਹੋ ਰਿਹਾ ਹੈ। ਆਓ ਜਾਣਦੇ ਹਾਂ ਕਿ ਫ਼ਿਲਮ 'ਸ਼ੇਰਸ਼ਾਹ' ਦੇ ਨਿਰਮਾਤਾ ਨੇ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਕਿਹਾ ਹੈ।
ਸ਼ਹੀਦ ਵਿਕਰਮ ਬੱਤਰਾ ਵੀ ਦੇ ਰਹੇ ਹੋਣਗੇ ਅਸ਼ੀਰਵਾਦ
ਇਸ ਦੌਰਾਨ, ਫ਼ਿਲਮ ਦੇ ਨਿਰਮਾਤਾ ਸ਼ਬੀਰ ਬਾਕਸਵਾਲਾ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਂ ਸਿਧਾਰਥ ਅਤੇ ਕਿਆਰਾ ਲਈ ਬਹੁਤ ਖੁਸ਼ ਹਾਂ। ਉਹ ਸ਼ਾਨਦਾਰ ਲੋਕ ਹਨ, ਅਤੇ ਮੈਨੂੰ ਖੁਸ਼ੀ ਹੈ ਕਿ 'ਸ਼ੇਰਸ਼ਾਹ' ਦਾ ਰੀਲ ਲਾਈਫ ਜੋੜਾ ਅਸਲ ਜ਼ਿੰਦਗੀ ਵਿੱਚ ਵਿਆਹ ਕਰ ਰਿਹਾ ਹੈ। ਮੈਨੂੰ ਯਕੀਨ ਹੈ ਕਿ ਸ਼ਹੀਦ ਵਿਕਰਮ ਬੱਤਰਾ ਵੀ ਉਨ੍ਹਾਂ ਨੂੰ ਉੱਪਰੋਂ ਆਸ਼ੀਰਵਾਦ ਦੇ ਰਹੇ ਹੋਣਗੇ।
ਸ਼ੇਰਸ਼ਾਹ ਨਿਰਮਾਤਾ ਨੇ ਦਿੱਤਾ ਸਿਡ ਤੇ ਕਿਆਰਾ ਨੂੰ ਅਸ਼ੀਰਵਾਦ
ਸ਼ਬੀਰ ਨੇ ਅੱਗੇ ਕਿਹਾ, "ਮੈਂ ਸੁਣਿਆ ਹੈ ਕਿ ਉਨ੍ਹਾਂ ਦਾ ਵਿਆਹ ਇੱਕ ਨਿੱਜੀ ਸਮਾਰੋਹ ਹੈ ਜਿਸ ਵਿੱਚ ਸਿਰਫ ਕੁਝ ਲੋਕ ਹੀ ਸ਼ਾਮਿਲ ਹੋਣਗੇ ਅਤੇ ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਇਹ ਸਭ ਤੋਂ ਵਧੀਆ ਤੇ ਪਿਆਰੀ ਜੋੜੀ ਹੈ। ਮੈਂ ਉਨ੍ਹਾਂ ਨੂੰ ਬਹੁਤ ਸਾਰਾ ਅਸ਼ੀਵਾਦ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਪਿਆਰ ਅਤੇ ਆਸ਼ੀਰਵਾਦ। "
ਵਿਆਹ ਦੀਆਂ ਤਿਆਰੀਆਂ
ਤੁਹਾਨੂੰ ਦੱਸ ਦੇਈਏ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ ਵਿਆਹ ਅੱਜ ਰਾਜਸਥਾਨ ਦੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਹੋ ਰਿਹਾ ਹੈ। ਹਲਦੀ, ਮਹਿੰਦੀ ਅਤੇ ਸੰਗੀਤ ਤੋਂ ਬਾਅਦ ਹਾਲ ਹੀ ਵਿੱਚ ਬਰਾਤ ਦੀਆਂ ਤਿਆਰੀਆਂ ਦੀ ਕਈ ਵੀਡੀਓਜ਼ ਸਾਹਮਣੇ ਆਏ ਹਨ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਵਿਆਹ ਤੋਂ ਪਹਿਲਾਂ ਦੇ ਫੰਕਸ਼ਨਸ 5 ਫਰਵਰੀ ਤੋਂ ਸ਼ੁਰੂ ਹੋਏ ਸਨ। ਇਸ ਦੇ ਨਾਲ ਹੀ ਕਿਆਰਾ-ਸਿਡ ਦੇ ਵਿਆਹ 'ਚ ਸ਼ਾਮਲ ਹੋਣ ਲਈ ਫਿਲਮੀ ਸਿਤਾਰੇ ਅਤੇ ਮਸ਼ਹੂਰ ਹਸਤੀਆਂ ਜੈਸਲਮੇਰ ਪਹੁੰਚ ਰਹੀਆਂ ਹਨ।