ਸਿਧਾਰਥ ਮਲਹੋਤਰਾ ਕਿਆਰਾ ਅਡਵਾਨੀ ਦਾ ਵਿਆਹ : ਕਿਆਰਾ ਅਡਵਾਨੀ ਦੇ ਬਚਪਨ ਦੀ ਦੋਸਤ ਈਸ਼ਾ ਅੰਬਾਨੀ ਵੀ ਵਿਆਹ ਲਈ ਪਹੁੰਚੀ, ਤਸਵੀਰਾਂ ਹੋਈਆਂ ਵਾਇਰਲ

Written by  Shaminder   |  February 06th 2023 10:35 AM  |  Updated: February 06th 2023 10:35 AM

ਸਿਧਾਰਥ ਮਲਹੋਤਰਾ ਕਿਆਰਾ ਅਡਵਾਨੀ ਦਾ ਵਿਆਹ : ਕਿਆਰਾ ਅਡਵਾਨੀ ਦੇ ਬਚਪਨ ਦੀ ਦੋਸਤ ਈਸ਼ਾ ਅੰਬਾਨੀ ਵੀ ਵਿਆਹ ਲਈ ਪਹੁੰਚੀ, ਤਸਵੀਰਾਂ ਹੋਈਆਂ ਵਾਇਰਲ

Sidharth Malhotra Kiara Advani's wedding: ਸਿਧਾਰਥ ਮਲਹੋਤਰਾ (Sidharth Malhotra) ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ਕਿਆਰਾ ਅਡਵਾਨੀ (Kiara Advani) ਦੇ ਬਚਪਨ ਦੀ ਦੋਸਤ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਵੀ ਪਹੁੰਚੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ ।

Image Source: Instagram

ਹੋਰ ਪੜ੍ਹੋ : ਆਪਣੀ ਮਾਂ ਦੇ ਜਨਮ ਦਿਨ ‘ਤੇ ਭਾਵੁਕ ਹੋਏ ਅਦਾਕਾਰ ਅਰਜੁਨ ਕਪੂਰ, ਮਾਂ ਲਈ ਲਿਖਿਆ ਭਾਵੁਕ ਨੋਟ

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਈਸ਼ਾ (Isha Ambani) ਆਪਣੇ ਪਤੀ ਦੇ ਨਾਲ ਵਿਆਹ 'ਚ ਸ਼ਿਰਕਤ ਕਰਨ ਦੇ ਲਈ ਪਹੁੰਚੀ ਹੈ ।

Image Source : Instagram

ਹੋਰ ਪੜ੍ਹੋ : ਕੁਲਵਿੰਦਰ ਢਿੱਲੋਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਜਾਣੋ ਗਾਇਕ ਦੀ ਨਿੱਜੀ ਜ਼ਿੰਦਗੀ ਅਤੇ ਸੰਗੀਤਕ ਸਫ਼ਰ ਬਾਰੇ

ਸਿਧਾਰਥ ਅਤੇ ਕਿਆਰਾ ਦੇ ਵਿਆਹ ਲਈ ਪ੍ਰਸ਼ੰਸਕ ਵੀ ਪੱਬਾਂ ਭਾਰ

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਵਿਆਹ ਦੇ ਬੰਧਨ 'ਚ ਬੱਝਣਗੇ । ਜੈਸਲਮੇਰ 'ਚ ਸੈਲੀਬ੍ਰੇਟੀਜ਼ ਦੇ ਆਉਣ ਜਾਣ ਦਾ ਤਾਂਤਾ ਲੱਗਿਆ ਹੋੋਇਆ ਹੈ ਅਤੇ ਵੱਡੀ ਗਿਣਤੀ 'ਚ ਵੀਆਈਪੀ ਇਸ ਵਿਆਹ 'ਚ ਸ਼ਾਮਿਲ ਹੋਣ ਦੇ ਲਈ ਪਹੁੰਚ ਰਹੇ ਹਨ ।

Esha Ambani - image source : Google

ਇਸ ਵਿਆਹ 'ਚ ਮਨੀਸ਼ ਮਲਹੋਤਰਾ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਅਨੰਤ ਅੰਬਾਨੀ, ਸ਼ਲੋਕਾ ਮਹਿਤਾ ਸਣੇ ਕਈ ਸੈਲੀਬ੍ਰੇਟੀਜ਼ ਸ਼ਾਮਿਲ ਹਨ । ਮਨੀਸ਼ ਮਲਹੋਤਰਾ ਪਹਿਲਾਂ ਹੀ ਕਿਆਰਾ ਦੇ ਨਾਲ ਜੈਸਲਮੇਰ 'ਚ ਪਹੁੰਚ ਚੁੱਕੇ ਹਨ ।

 

ਕਿਆਰਾ ਅਤੇ ਈਸ਼ਾ ਹਨ ਬਚਪਨ ਦੀਆਂ ਦੋਸਤ

ਈਸ਼ਾ ਅੰਬਾਨੀ ਅਤੇ ਕਿਆਰਾ ਬਚਪਨ ਦੀਆਂ ਦੋਸਤ ਹਨ । ਕਿਆਰਾ ਅਕਸਰ ਆਪਣੀ ਖ਼ਾਸ ਦੋਸਤ ਈਸ਼ਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਕਿਆਰਾ ਨੇ ਈਸ਼ਾ ਅਤੇ ਆਨੰਦ ਪੀਰਾਮਲ ਦੇ ਮੰਗਣਟ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਖੁਸ਼ਖਬਰੀ ਨੂੰ ਸਾਂਝਾ ਕੀਤਾ ਸੀ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network