ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਸੰਬਰ ਵਿੱਚ ਕਰਵਾਉਣ ਜਾ ਰਹੇ ਸਨ ਵਿਆਹ …!

written by Rupinder Kaler | September 04, 2021

ਸਿਧਾਰਥ ਸ਼ੁਕਲਾ (Sidharth Shukla)ਦਾ ਅਚਾਨਕ ਦੁਨੀਆ ਤੋਂ ਚਲੇ ਜਾਣਾ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਸਿਧਾਰਥ ਦੀ ਖਾਸ ਦੋਸਤ ਸ਼ਹਿਨਾਜ਼ ਗਿੱਲ (Shehnaaz Gill) ਅਤੇ ਮਾਂ ਰੀਟਾ ਸ਼ੁਕਲਾ ਦਾ ਰੋ ਰੋ ਕੇ ਬੁਰਾ ਹਾਲ ਹੈ । ਸ਼ਹਿਨਾਜ਼ (Shehnaaz Gill) ਸਿਧਾਰਥ (Sidharth Shukla) ਦੇ ਬਹੁਤ ਕਰੀਬ ਸੀ ਕਿਹਾ ਇਹ ਵੀ ਜਾ ਰਿਹਾ ਹੈ ਕਿ ਸ਼ਹਿਨਾਜ਼ (Shehnaaz Gill) ਅਤੇ ਸਿਧਾਰਥ ਇਸ ਸਾਲ ਦਸੰਬਰ ਵਿੱਚ ਵਿਆਹ ਕਰਨ ਵਾਲੇ ਸਨ, ਜਿਸ ਦੇ ਲਈ ਉਨ੍ਹਾਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ।

Pic Courtesy: Instagram

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੇ ਸਸਕਾਰ ’ਤੇ ਸੰਭਾਵਨਾ ਸੇਠ ਨੇ ਕੀਤਾ ਹੰਗਾਮਾ, ਵੀਡੀਓ ਵਾਇਰਲ

Pic Courtesy: Instagram

ਸਿਧਾਰਥ (Sidharth Shukla) ਅਤੇ ਸ਼ਹਿਨਾਜ਼ (Shehnaaz Gill)  ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਕਦੇ ਵੀ ਕੋਈ ਖੁਲਾਸਾ ਨਹੀਂ ਸੀ ਕੀਤਾ ਪਰ ਕੁਝ ਵੈੱਬਸਾਈਟਾਂ ਤੇ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਿਧਾਰਥ ਤੇ ਸ਼ਹਿਨਾਜ਼ (Shehnaaz Gill) ਵਿਆਹ ਕਰਵਾਉਣ ਵਾਲੇ ਸਨ । ਦੋਵਾਂ ਦੇ ਪਰਿਵਾਰ ਵੀ ਇਸ ਲਈ ਸਹਿਮਤ ਸਨ ਅਤੇ ਉਨ੍ਹਾਂ ਨੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ।

Pic Courtesy: Instagram

ਇੰਨਾ ਹੀ ਨਹੀਂ, ਪਰਿਵਾਰ ਕਮਰੇ ਦੀ ਬੁਕਿੰਗ, ਦਾਵਤ ਅਤੇ ਵਿਆਹ ਦੇ ਜਸ਼ਨਾਂ ਲਈ ਮੁੰਬਈ ਦੇ ਇੱਕ ਆਲੀਸ਼ਾਨ ਹੋਟਲ ਨਾਲ ਗੱਲਬਾਤ ਕਰ ਰਿਹਾ ਸੀ। ਉਨ੍ਹਾਂ ਨੇ ਕਥਿਤ ਤੌਰ ‘ਤੇ ਤਿੰਨ ਦਿਨਾਂ ਸਮਾਰੋਹ ਦੀ ਯੋਜਨਾ ਬਣਾਈ ਸੀ। ਇਹ ਖ਼ਬਰਾਂ ਤਾਂ ਦੇਖਣ ਨੂੰ ਮਿਲ ਰਹੀਆਂ ਹਨ ਕਿ ਇਹ ਜੋੜੀ ਵਿਆਹ ਕਰਵਾਉਣ ਵਾਲੀ ਸੀ । ਪਰ ਇਹਨਾਂ ਖਬਰਾਂ ਵਿੱਚ ਸਚਾਈ ਕੀ ਹੈ ਇਹ ਤਾਂ ਸਿਧਾਰਥ ਦੀ ਮੌਤ ਨਾਲ ਹੀ ਖਤਮ ਹੋ ਗਈ ਹੈ ।

 

0 Comments
0

You may also like