ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਇਸ ਗੀਤ ‘ਚ ਆਉਣ ਵਾਲੇ ਸਨ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | September 10, 2021

ਸਿਧਾਰਥ ਸ਼ੁਕਲਾ (Sidharth Shukla ) ਜਿਸ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਅਦਾਕਾਰ ਦੀ ਮੌਤ ਤੋਂ ਬਾਅਦ ਵੀ ਪ੍ਰਸ਼ੰਸਕ ਉਸ ਨੂੰ ਭੁਲਾ ਨਹੀਂ ਪਾ ਰਹੇ । ਹੁਣ ਸ਼ਹਿਨਾਜ਼ ਗਿੱਲ (Shehnaaz Gill ) ਅਤੇ ਸਿਧਾਰਥ ਸ਼ੁਕਲਾ ਦੇ ਨਵੇਂ ਮਿਊਜ਼ਿਕ ਵੀਡੀਓ ‘ਹੈੋਬਿਟ’ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਗਾਣੇ ਦੀ ਸ਼ੂਟਿੰਗ ਗੋਆ ‘ਚ ਕੀਤੀ ਗਈ ਸੀ । ਹੁਣ ਸੋਸ਼ਲ ਮੀਡੀਆ ‘ਤੇ ਇਸ ਗਾਣੇ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।

Shehnaaz And Sidharth -min Image From Instagram

ਹੋਰ ਪੜ੍ਹੋ : ਅਦਾਕਾਰ ਰਣਵੀਰ ਸਿੰਘ ਦੇ ਅਜੀਬ ਹੇਅਰ ਸਟਾਈਲ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ

ਆਉਣ ਵਾਲੇ ਸਮੇਂ ‘ਚ ਸਿਧਾਰਥ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੇ ਸਨ । ਦੱਸਿਆ ਜਾ ਰਿਹਾ ਹੈ ਕਿ ਜਿਸ ਗਾਣੇ ਦੀਆਂ ਸੈੱਟ ਤੋਂ ਤਸਵੀਰਾਂ ਵਾਇਰਲ ਹੋਈਆਂ ਹਨ ਉਸ ਨੂੰ ਹੈਬਿਟ ਟਾਈਟਲ ਹੇਠ ਰਿਲੀਜ਼ ਕੀਤਾ ਜਾਣਾ ਸੀ ਅਤੇ ਇਸ ‘ਚ ਸ਼ਹਿਨਾਜ਼ ਗਿੱਲ ਵੀ ਨਜ਼ਰ ਆਉਣ ਵਾਲੀ ਸੀ ।ਇਸ ਗੀਤ ਨੂੰ ਸ਼੍ਰੇਆ ਘੋਸ਼ਾਲ ਨੇ ਗਾਇਆ ਹੈ ।

Sidharth Shukla,-min Image From Instagram

ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ, ਇਨ੍ਹਾਂ ਪ੍ਰਾਜੈਕਟਸ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਸਿਧਾਰਥ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਦੱਸ ਦਈਏ ਕਿ ਸਿਧਾਰਥ ਦੀ ਮੌਤ ਤੋਂ ਬਾਅਦ ਜਿੱਥੇ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਉੱਥੇ ਹੀ ਉਸ ਦੇ ਫੈਨਸ ਵੀ ਗਮਗੀਨ ਹਨ । ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਬਿੱਗ ਬੌਸ ਸ਼ੋਅ ਦੌਰਾਨ ਹੋਈ ਸੀ । ਇਸ ਜੋੜੀ ਨੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਅਤੇ ਦੋਵਾਂ ਨੂੰ ਸਿਡਨਾਜ਼ ਦੇ ਨਾਂਅ ਨਾਲ ਜਾਣਿਆਂ ਜਾਂਦਾ ਸੀ ।

0 Comments
0

You may also like