ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਾ ਗਾਣਾ ਹੋਣ ਜਾ ਰਿਹਾ ਹੈ ਰਿਲੀਜ਼, ਗਾਣੇ ਦਾ ਨਾਮ ਬਦਲਣ ’ਤੇ ਪ੍ਰਸ਼ੰਸਕਾਂ ਨੇ ਜਤਾਈ ਨਰਾਜ਼ਗੀ

written by Rupinder Kaler | October 14, 2021

ਸਿਧਾਰਥ ਸ਼ੁਕਲਾ (sidharth shukla) ਦੇ ਦਿਹਾਂਤ ਤੋਂ ਪਹਿਲਾਂ ਉਹਨਾਂ ਦਾ ‘ਹੈਬਿਟ’ ਨਾਂਅ ਦਾ ਇੱਕ ਗਾਣਾ ਰਿਲੀਜ਼ ਹੋਣ ਵਾਲਾ ਸੀ ਜਿਹੜਾ ਕਿ ਉਸ ਦੇ ਦਿਹਾਂਤ ਕਰਕੇ ਰਿਲੀਜ਼ ਨਹੀਂ ਹੋਇਆ । ਹੁਣ ਇਸ ਗਾਣੇ ਨੂੰ ਰਿਲੀਜ਼ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ, ਪਰ ਇਸ ਦਾ ਟਾਈਟਲ ਬਦਲ ਦਿੱਤਾ ਗਿਆ ਹੈ । ਜਿਸ ਕਰਕੇ ਸਿਧਾਰਥ (sidharth shukla) ਦੇ ਪ੍ਰਸ਼ੰਸਕ ਕਾਫੀ ਨਰਾਜ਼ ਹਨ ।

ਹੋਰ ਪੜ੍ਹੋ :

ਅਭੈ ਦਿਓਲ ਆਏ ਤਾਏ ਧਰਮਿੰਦਰ ਨੂੰ ਪਾਪਾ ਤੇ ਪਿਤਾ ਅਜੀਤ ਨੂੰ ਚਾਚਾ ਕਹਿ ਕੇ ਬੁਲਾਉਂਦੇ ਹਨ, ਅਭੈ ਨੇ ਦੱਸੀ ਇਹ ਵਜ੍ਹਾ

ਮਿਊਜ਼ਿਕ ਕੰਪਨੀ ਨੇ ਟਵਿੱਟਰ ਤੇ ਇੱਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਪਰ ਉਹਨਾਂ ਨੇ ਗਾਣੇ ਦਾ ਟਾਈਟਲ ਬਦਲ ਦਿੱਤਾ ਹੈ । ਹੁਣ ਇਸ ਗਾਣੇ ਦਾ ਟਾਈਟਲ ਬਦਲਕੇ ‘ਅਧੂਰਾ’ ਕਰ ਦਿੱਤਾ ਗਿਆ ਹੈ । ਮਿਊਜ਼ਿਕ ਕੰਪਨੀ ਨੇ ਇਸ ਦਾ ਪੋਸਟਰ ਜਾਰੀ ਕੀਤਾ ਹੈ । ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਪ੍ਰਤੀਕਰਮ ਵੀ ਦੇਖਣ ਨੂੰ ਮਿਲ ਰਿਹਾ ਹੈ ।

ਕੁਝ ਲੋਕਾਂ ਨੇ ਗਾਣੇ ਦਾ ਨਾਂਅ ਬਦਲਣ ਤੇ ਨਰਾਜ਼ਗੀ ਜਤਾਈ ਹੈ । ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਗਾਣੇ ਦਾ ਨਾਂਅ ਬਦਲਣਾ ਗਲਤ ਗੱਲ ਹੈ । ਤੁਹਾਨੂੰ ਦੱਸ ਦਿੰਦੇ ਹਾ ਕਿ ਲੋਕ ਸ਼ਹਿਨਾਜ਼ ਗਿੱਲ (Shehnaaz Gill )  ਤੇ ਸਿਧਾਰਥ (sidharth shukla)  ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ । ਪਰ ਸਿਧਾਰਥ ਦੀ ਮੌਤ ਤੋਂ ਬਾਅਦ ਇਹ ਜੋੜੀ ਟੁੱਟ ਗਈ ਹੈ ।

0 Comments
0

You may also like