ਬ੍ਰਹਮਕੁਮਾਰੀ ਕੈਂਪ 'ਚ ਬੱਚਿਆਂ ਨਾਲ ਸਮਾਂ ਬਤੀਤ ਕਰਦੀ ਨਜ਼ਰ ਆਈ ਸਿਧਾਰਥ ਸ਼ੁਕਲਾ ਦੀ ਮਾਂ, ਵੇਖੋ ਤਸਵੀਰਾਂ

written by Pushp Raj | April 27, 2022

ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਗਮ ਵਿੱਚ ਡੁੱਬਿਆ ਹੋਇਆ ਸੀ। ਸਿਧਾਰਥ ਦੇ ਜਾਣ ਤੋਂ ਬਾਅਦ ਉਸ ਦੀ ਰੀਟਾ ਮਾਂ ਅਤੇ ਉਸ ਦੀ ਖ਼ਾਸ ਦੋਸਤ ਸ਼ਹਿਨਾਜ਼ ਗਿੱਲ ਸਦਮੇ ਵਿੱਚ ਸਨ, ਪਰ ਹੁਣ ਹੌਲੀ-ਹੌਲੀ ਰੀਟਾ ਮਾਂ ਤੇ ਸ਼ਹਿਨਾਜ਼ ਦੀ ਜ਼ਿੰਦਗੀ ਪਟਰੀ 'ਤੇ ਆ ਰਹੀ ਹੈ।

Image Source: Instagram

ਸਿਧਾਰਥ ਦੇ ਫੈਨਜ਼ ਮੁੜ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਉਨ੍ਹਾਂ ਯਾਦ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਹਾਲ ਹੀ ਵਿੱਚ ਸਿਧਾਰਥ ਦੀ ਮਾਂ ਨੂੰ ਬ੍ਰਹਮਕੁਮਾਰੀ ਕੈਂਪ 'ਚ ਬੱਚਿਆਂ ਨਾਲ ਸਮਾਂ ਬਤੀਤ ਕਰਦੇ ਹੋਏ ਵੇਖਿਆ ਗਿਆ। ਸਿਧਾਰਥ ਸ਼ੁਕਲਾ ਦਾ ਨਾਂਅ ਮੁੜ ਇੱਕ ਵਾਰ ਫਿਰ ਤੋਂ ਆਪਣੀ ਮਾਂ ਦੇ ਨਿਮਰ ਤੇ ਮਿੱਠੇ ਸੁਭਾਅ ਕਾਰਨ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਕਰ ਰਿਹਾ ਹੈ।

ਦੱਸ ਦਈਏ ਕਿ ਸਿਧਾਰਥ ਸ਼ੁਕਲਾ ਦੀ ਮਾਂ ਨੇ ਮੁੰਬਈ ਦੇ ਲੋਖੰਡਵਾਲਾ ਸਮਰ ਕੈਂਪ ਦਾ ਦੌਰਾ ਕੀਤਾ। ਇਥੇ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਬੱਚਿਆਂ ਦੇ ਨਾਲ ਬਤੀਤ ਕੀਤਾ। ਸੋਸ਼ਲ ਮੀਡੀਆ 'ਤੇ ਰੀਟਾ ਮਾਂ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source: Instagram

ਇਨ੍ਹਾਂ ਵਾਇਰਲ ਤਸਵੀਰਾਂ ਦੇ ਵਿੱਚ ਸਿਧਾਰਥ ਦੀ ਮਾਂ ਨੂੰ ਬੱਚਿਆਂ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਨੂੰ ਚਾਕਲੇਟ ਵੰਡਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਤੇ #SidharthShukla ਅਤੇ #RitaMaa ਟ੍ਰੈਂਡ ਹੋ ਰਿਹਾ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਵੇਚੀਆਂ ਕੁਲਫੀਆਂ ਤੇ ਬੱਚਿਆਂ ਦੇ ਨਾਲ ਚਲਾਇਆ ਸਾਇਕਲ, ਦੇਖੋ ਵੀਡੀਓ

ਰੀਟਾ ਮਾਂ ਦੀਆਂ ਇਹ ਤਸਵੀਰਾਂ ਵੇਖ ਕੇ ਸਿਡ ਦੇ ਫੈਨਜ਼ ਬਹੁਤ ਖੁਸ਼ ਹਨ। ਸਿਧਾਰਥ ਦੇ ਫੈਨਜ਼ ਰੀਟਾ ਮਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਆਪਣਾ ਪਿਆਰ ਲੁਟਾ ਰਹੇ ਹਨ। ਕਈ ਯੂਜ਼ਰਸ ਨੇ ਲਿਖਿਆ, " ਮੈਂ ਨੂੰ ਇੰਝ ਖੁਸ਼ ਵੇਖ ਕੇ ਸਿਡ ਮੁਸਕੁਰਾ ਰਿਹਾ ਹੋਵੇਗਾ ਅਤੇ ਮਾਣ ਮਹਿਸੂਸ ਕਰ ਰਿਹਾ ਹੋਵੇਗਾ। "

Image Source: Instagram

ਸਿਧਾਰਥ ਨੇ ਇੱਕ ਫੈਨ ਨੇ ਲਿਖਿਆ, "ਇੰਨੇ ਭਾਵਨਾਤਮਕ ਦਰਦ ਵਿੱਚ ਹੋਣ ਦੇ ਬਾਵਜੂਦ ਉਹ ਪਿਆਰ ਅਤੇ ਖੁਸ਼ੀ ਫੈਲਾ ਰਹੇ ਹਨ, ਅਜਿਹਾ ਕਰਨ ਲਈ ਬਹੁਤ ਹਿੰਮਤ ਦੀ ਲੋੜ ਹੈ, ਰੀਟਾ ਆਂਟੀ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।"

You may also like