
Sidhu Moose Wala B'day: ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਰਾਹੀਂ ਆਪਣੀ ਪਛਾਣ ਬਣਾਉਣ ਵਾਲੇ ਗਾਇਕ ਸ਼ੁਭਦੀਪ ਸਿੰਘ ਯਾਨੀ ਕਿ ਸਿੱਧੂ ਮੂਸੇਵਾਲਾ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਅੱਜ ਇਹ ਗਾਇਕ ਬੇਸ਼ਕ ਸਾਡੇ ਵਿਚਕਾਰ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ। ਦੱਸ ਦੇਈਏ ਕਿ ਅੱਜ ਸਿੱਧੂ ਮੂਸੇਵਾਲਾ ਜੇਕਰ ਸਾਡੇ ਵਿੱਚ ਹੁੰਦੇ ਤਾਂ ਆਪਣਾ ਜਨਮਦਿਨ ਮਨਾ ਰਹੇ ਹੁੰਦੇ।
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਦੇ ਵੱਖਰੇ ਅੰਦਾਜ਼ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਸਿੱਧੂ ਮੂਸੇਵਾਲਾ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਸਿੱਧੂ ਦਾ ਜਨਮ 11 ਜੂਨ 1993 ਦੇ ਵਿੱਚ ਮਾਨਸਾ ਦੇ ਪਿੰਡ ਮੂਸਾ ਵਿਖੇ ਹੋਇਆ ਸੀ। ਸਿੱਧੂ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ।
ਸਿੱਧੂ ਮੂਸੇਵਾਲਾ ਦਾ ਅਸਲ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ। ਸਿੱਧੂ ਮੂਸੇਵਾਲਾ ਉਨ੍ਹਾਂ ਦਾ ਸਟੇਜੀ ਨਾਮ ਸੀ। ਮੂਸਾ ਉਨ੍ਹਾਂ ਦਾ ਪਿੰਡ ਸੀ ਜਿਸ ਨੂੰ ਉਨ੍ਹਾਂ ਨੇ ਆਪਣੇ ਨਾਮ ਦੇ ਨਾਲ ਜੋੜਿਆ ਸੀ। ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਦੁਨੀਆ ਭਰ ‘ਚ ਚਮਕਾ ਦਿੱਤਾ। ਸਿੱਧੂ ਮੂਸੇਵਾਲਾ ਪੌਪ ਕਲਚਰ ਦੇ ਗੀਤ ਗਾਉਂਦੇ ਸੀ ਕਿਉਂਕਿ ਉਹ ਅਮੀਰੀਕੀ ਰੈਪਰ ਟੂਪੈਕ ਨੂੰ ਆਪਣਾ ਆਦਰਸ਼ ਮੰਨਦੇ ਸੀ।
ਸਿੱਧੂ ਮੂਸੇਵਾਲਾ ਦੀ ਮਾਤਾ ਪਿੰਡ ਦੀ ਸਰਪੰਚ ਸੀ। ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਸੀ। ਉਸਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਸੰਗੀਤ ਸਿੱਖਿਆ ਅਤੇ ਬਾਅਦ ਵਿੱਚ ਕੈਨੇਡਾ ਚਲੇ ਗਏ।ਗ੍ਰੈਜੂਏਸ਼ਨ ਤੋਂ ਬਾਅਦ ਸਿੱਧੂ ਮੂਸੇਵਾਲਾ ਕੈਨੇਡਾ ਚਲਾ ਗਿਆ। ਇੱਥੇ ਉਸਨੇ ਆਪਣਾ ਪਹਿਲਾ ਗੀਤ ਜ਼ੀ ਵੈਗਨ ਰਿਲੀਜ਼ ਕੀਤਾ। ਸਾਲ 2018 ਵਿੱਚ, ਉਸਨੇ ਭਾਰਤ ਵਿੱਚ ਲਾਈਵ ਪ੍ਰਦਰਸ਼ਨ ਦੇਣਾ ਸ਼ੁਰੂ ਕੀਤਾ। ਸਾਲ 2017 'ਚ ਸੋ ਹਾਈ ਗੀਤ ਤੋਂ ਉਨ੍ਹਾਂ ਨੂੰ ਪਛਾਣ ਮਿਲੀ। ਉਸਨੇ ਇਸ ਗੀਤ ਲਈ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਅਵਾਰਡਸ ਵਿੱਚ ਸਰਵੋਤਮ ਗੀਤਕਾਰ ਦਾ ਅਵਾਰਡ ਜਿੱਤਿਆ
ਦੱਸ ਦਈਏ ਇਸ ਆਉਂਦੀ 11 ਜੂਨ ਨੂੰ ਸਿੱਧੂ ਮੂਸੇਵਾਲਾ ਆਪਣੇ ਜਨਮਦਿਨ ਤੇ 29 ਸਾਲਾਂ ਦਾ ਹੋ ਜਾਣਾ ਸੀ। ਪਰ ਆਪਣੇ ਜਨਮਦਿਨ ਤੋਂ 13 ਦਿਨ ਪਹਿਲਾਂ ਹੀ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ।

ਸਿੱਧੂ ਮੂਸੇਵਾਲਾ ਦੀ ਚੰਗੀ ਫੈਨ ਫਾਲਵਿੰਗ ਰਹੀ ਹੈ। ਜਿਸ ਕਰਕੇ ਉਸਦੇ ਪ੍ਰਸ਼ੰਸਕ ਹਰ ਸਾਲ ਬਹੁਤ ਹੀ ਉਤਸ਼ਾਹ ਦੇ ਨਾਲ ਸਿੱਧੂ ਮੂਸੇਵਾਲਾ ਦਾ ਬਰਥਡੇਅ ਨੂੰ ਸੈਲੀਬ੍ਰੇਟ ਕਰਦੇ ਸੀ। ਮੂਸਾ ਪਿੰਡ ਚ ਪ੍ਰਸ਼ੰਸਕ ਵੱਡੀ ਗਿਣਤੀ 'ਚ ਕੇਕ ਲੈ ਕੇ ਪਹੁੰਚਦੇ ਸਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਇੱਕ ਅਜਿਹੇ ਕਲਾਕਾਰ ਸਨ, ਜੋ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਵੀ ਆਪਣੇ ਪਿੰਡ ਅਤੇ ਮਾਤਾ-ਪਿਤਾ ਨਾਲ ਜੁੜੇ ਰਹੇ। ਸਿੱਧੂ ਮੂਸੇਵਾਲਾ ਅਕਸਰ ਆਪਣੇ ਖਾਲੀ ਸਮੇਂ ਵਿੱਚ ਖੇਤਾਂ ਵਿੱਚ ਕੰਮ ਕਰਦੇ, ਟਰੈਕਟਰ ਚਲਾਉਂਦੇ ਹੋਏ ਨਜ਼ਰ ਆਉਂਦੇ ਸਨ।
ਜਿਥੇ ਜ਼ਿਆਦਾਤਰ ਗਾਇਕ ਤੇ ਪੰਜਾਬੀ ਕਲਾਕਾਰ ਚੰਡੀਗੜ੍ਹ ਵਿੱਚ ਰਹਿੰਦੇ ਹਨ, ਉਥੇ ਹੀ ਦੂਜੇ ਪਾਸੇ ਸਿੱਧੂ ਮੂਸੇਵਾਲਾ ਆਪਣੇ ਪਿੰਡ ਵਿੱਚ ਆਪਣੇ ਵੱਲੋਂ ਬਣਾਈ ਗਈ ਹਵੇਲੀ ਦੇ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਸਨ। ਉਹ ਅਕਸਰ ਟਰੈਕਟਰ ਲੈ ਕੇ ਘੁੰਮਣ ਜਾਇਆ ਕਰਦੇ ਸਨ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ।

ਮੀਡੀਆ ਰਿਪੋਟਸ ਦੇ ਮੁਤਾਬਿਕ ਇਸੇ ਮਹੀਨੇ ਹੀ ਸਿੱਧੂ ਮੂਸੇਵਾਲਾ ਦਾ ਵਿਆਹ ਹੋਣਾ ਸੀ। ਗਾਇਕ ਸਿੱਧੂ ਮੂਸੇਵਾਲਾ ਦੀ ਮੰਗਣੀ ਸੰਗਰੂਰ ਦੇ ਪਿੰਡ ਸੰਘਰੇੜੀ ਦੀ ਅਮਨਦੀਪ ਕੌਰ ਨਾਮ ਦੀ ਮੁਟਿਆਰ ਨਾਲ ਹੋਈ ਸੀ। ਅਮਨਦੀਪ ਕੌਰ ਕੈਨੇਡਾ ਵਿੱਚ ਰਹਿੰਦੀ ਹੈ । ਦੋਵਾਂ ਦੀ ਕਰੀਬ ਦੋ ਸਾਲ ਪਹਿਲਾਂ ਮੰਗਣੀ ਹੋਈ ਸੀ।
29 ਮਈ ਨੂੰ ਸਿੱਧੂ ਮੂਸੇਵਾਲਾ, ਜੋ ਸ਼ਾਮ 4.30 ਵਜੇ ਦੇ ਕਰੀਬ ਆਪਣੇ ਘਰੋਂ ਨਿਕਲਿਆ ਸੀ। 29 ਮਈ ਨੂੰ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਦੇ ਨਾਲ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਸੀ। ਉਹ ਆਪਣੀ ਮਹਿੰਦਰਾ ਥਾਰ ਗੱਡੀ ਚਲਾ ਰਿਹਾ ਸੀ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੰਜਾਬ ਪੁਲਿਸ ਨੇ ਬਠਿੰਡਾ ਤੋਂ ਇੱਕ ਹੋਰ ਸ਼ਾਰਪ ਸ਼ੂਟਰ ਨੂੰ ਕੀਤਾ ਗ੍ਰਿਫ਼ਤਾਰ
ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਬਹੁਤ ਘੱਟ ਸਮੇਂ ਵਿੱਚ ਸਿਖਰ 'ਤੇ ਪਹੁੰਚ ਗਿਆ ਹੈ। ਬੈਕ ਟੂ ਬੈਕ ਹਿੱਟਸ ਗੀਤਾਂ ਦੇ ਨਾਲ, ਸਿੱਧੂ ਦੇ ਇੰਸਟਾਗ੍ਰਾਮ 'ਤੇ 9 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ, ਅਤੇ ਉਹ ਪੰਜਾਬੀ ਸੰਗੀਤ ਉਦਯੋਗ ਦੇ ਸਭ ਤੋਂ ਪਿਆਰੇ ਕਲਾਕਾਰਾਂ ਵਿੱਚੋਂ ਇੱਕ ਸੀ।
ਉਹ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਮੂਸਾ ਤੋਂ ਉਠਿਆ ਹੈ। ਇੱਕ ਵੱਡੀ ਸਫਲਤਾ ਦੇ ਬਾਵਜੂਦ, ਉਸਨੂੰ ਆਪਣੇ ਗੀਤਾਂ ਵਿੱਚ ਸ਼ਾਨਦਾਰ ਜੀਵਨ ਸ਼ੈਲੀ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।